ਪੰਜਾਬ : ਸਿੱਧੂ ਮੂਸੇਵਾਲੇ ਦੀ ਅਵਾਜ ਦਾ ਭੁਲੇਖਾ ਪਾਉਂਦਾ ਹੈ ਇਹ ਨੌਜਵਾਨ, ਦੇਖੋ ਵੀਡਿਓ

ਗੁਰਦਾਸਪੁਰ : ਪਿੰਡ ਕਾਲਾ ਨੰਗਲ ਦਾ ਰਹਿਣ ਵਾਲਾ ਉਜਵਲ ਸਿੰਘ ਜੋ ਛੋਟੇ ਹੁੰਦੇ ਤੋਂ ਗਾਇਕੀ ਦਾ ਸ਼ੌਕ ਰੱਖਦਾ ਪਹਿਲਾ ਸਕੂਲ, ਫਿਰ ਕਾਲਜ ਅਤੇ ਹੁਣ ਇਕ ਪ੍ਰੋਫੇਸ਼ਿਓਨਾਲ ਗਾਇਕ ਬਣਨ ਦੀ ਸੋਚ ਨਾਲ ਅਗੇ ਵੱਧ ਰਿਹਾ ਹੈ। ਉਜਵਲ ਦਾ ਕਹਿਣਾ ਹੈ ਕਿ ਜਿਥੇ ਉਸਦੀ ਗਾਇਕੀ ਦੀ ਵਜਹ ਨਾਲ ਇਕ ਪਹਿਚਾਣ ਜਰੂਰ ਬਣ ਰਹੀ ਹੈ। ਲੇਕਿਨ ਜੋ ਪ੍ਰਮਾਤਮਾ ਵਲੋਂ ਉਸਦੀ ਅਵਾਜ ਸਿੱਧੂ ਮੂਸੇਵਾਲੇ ਵਾਂਗ ਮਿਲੀ ਹੈ।

ਉਸ ਨਾਲ ਉਸਦੀ ਇਕ ਵੱਖ ਪਹਿਚਾਣ ਹੈ। ਉੱਜਵਲ ਆਖਦਾ ਹੈ ਲੋਕ ਅਕਸਰ ਉਸ ਨੂੰ ਇਹ ਆਖਦੇ ਹਨ ਕਿ ਉਹ ਸਿੱਧੂ ਮੂਸੇਵਾਲੇ ਦਾ ਭੁਲੇਖਾ ਪਾਉਂਦਾ ਹੈ ਅਤੇ ਜਿਥੇ ਉਹ ਖੁਦ ਗਾਇਕੀ ਸਿੱਖ ਰਿਹਾ ਹੈ। ਉਹ ਲੰਬੇ ਸਮੇ ਤੋਂ ਸਿੱਧੂ ਦਾ ਫੈਨ ਵੀ ਹੈ। ਗਾਇਕੀ ਚ ਉਜਵਲ ਇਕ ਵੱਖ ਮੁਕਾਮ ਬਣਾਉਣ ਲਈ ਆਪਣਾ ਸਫਰ ਤਹਿ ਕਰ ਰਿਹਾ ਹੈ। ਉਥੇ ਉਜਵਲ ਦਾ ਕਹਿਣਾ ਕਿ ਉਹ ਸਿੱਧੂ ਮੂਸੇਵਾਲਾ ਦੇ ਬਰਾਬਰ ਤਾ ਨਹੀਂ ਹੋ ਸਕਦਾ। ਲੇਕਿਨ ਜਦ ਉਸ ਨੂੰ ਲੋਕਾਂ ਦਾ ਸਿੱਧੂ ਦੇ ਨਾਂਅ ਨਾਲ ਪਿਆਰ ਮਿਲਦਾ ਹੈ ਤਾ ਉਸ ਲਈ ਉਹ ਘੜੀ ਅਤੇ ਪਲ ਵੱਖ ਹੀ ਹੁੰਦੇ ਹਨ।

Comments

Leave a Reply

Your email address will not be published. Required fields are marked *