ਪੰਜਾਬ : ਅਯੋਧਿਆ ‘ਚ ਬਣੇ ਰਾਮ ਮੰਦਰ ਨੂੰ ਲੈ ਕੇ ਗੁਰਦੁਆਰੇ ਅਤੇ ਮੰਦਰਾਂ ‘ਚ ਪਹੁੰਚੇ ਸੱਦਾ ਪੱਤਰ, ਦੇਖੋ ਵੀਡਿਓ

ਅੰਮ੍ਰਿਤਸਰ : ਕੋਟ ਵਿੱਚ ਚੱਲ ਰਹੇ ਰਾਮ ਮੰਦਿਰ ਦੇ ਹੱਕ ਦੇ ਵਿੱਚ ਫੈਸਲਾ ਆਉਣ ਤੋਂ ਬਾਅਦ ਇੱਕ ਭਵਿ ਮੰਦਰ ਦਾ ਸ਼ੁਰੂਆਤ ਕੀਤੀ ਗਈ ਸੀ। ਹੁਣ ਇਹ ਮੰਦਰ ਤਿਆਰ ਹੋ ਚੁੱਕਾ ਹੈ ਅਤੇ 22 ਜਨਵਰੀ ਵਾਲੇ ਦਿਨ ਇਸ ਮੰਦਰ ਦੀ ਵਿਧੀਵ ਸ਼ੁਰੂਆਤ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ ਦੇ ਦੌਰਾਨ ਦੇਸ਼ ਦੇ ਅਲੱਗ ਅਲੱਗ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਸੱਦਾ ਪੱਤਰ ਅਤੇ ਗੁਰਦੁਆਰਿਆਂ ਦੇ ਅਧਿਕਾਰੀਆਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਜਿਸ ਦੇ ਤਹਿਤ ਰਾਮ ਤੀਰਥ ਵਿੱਚ ਸੱਦਾ ਪੱਤਰ ਦੇਣ ਵਾਸਤੇ ਮੰਦਰ ਦੇ ਮੁੱਖ ਸੇਵਾਦਾਰ ਅਤੇ ਅਧਿਕਾਰੀ ਨੂੰ ਵਿਸ਼ਵ ਹਿੰਦੂ ਪਰਿਸ਼ਦ ਦੇ ਲੋਕ ਪਹੁੰਚੇ ਅਤੇ ਉਹਨਾਂ ਵੱਲੋਂ ਮੰਦਿਰ ਦੇ ਮੁੱਖ ਸੇਵਾਦਾਰ ਨੂੰ ਸੱਦਾ ਪੱਤਰ ਦਿੱਤਾ ਗਿਆ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਲਮੀਕੀ ਤੀਰਥ ਦੇ ਮੁੱਖ ਸੇਵਾਦਾਰ ਬਬਲਾ ਦਾਸ ਨੇ ਦੱਸਿਆ ਕਿ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਸੰਗਠਨਾਂ ਦਾ ਜਿੰਨਾ ਵੱਲੋਂ ਸਾਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਅਸੀਂ ਜਰੂਰ 22 ਜਨਵਰੀ ਵਾਲੇ ਦਿਨ ਹਿੱਸਾ ਬਣਾਂਗੇ। ਉੱਥੇ ਦੂਸਰੇ ਪਾਸੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਤਾਂ ਕਹਿਣਾ ਹੈ ਕਿ ਉਹਨਾਂ ਵੱਲੋਂ ਪੰਜਾਬ ਦੇ ਬਹੁਤ ਸਾਰੇ ਵੱਡੇ ਵਿਦਵਾਨ ਅਤੇ ਸਨਾਤਰੀ ਧਰਮ ਦੇ ਲੋਕਾਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਜਰੂਰ ਸ਼ਿਰਕਤ ਕਰਨਗੇ।

ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਵੀ ਜਰੂਰ ਕਵਾਂਗੇ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ 14 ਸਾਲ ਦੇ ਬਨਵਾਸ ਤੋਂ ਬਾਅਦ ਸ਼੍ਰੀ ਰਾਮ ਚੰਦਰ ਜੀ ਅਯੋਧਿਆ ਵਾਪਸ ਆਏ, ਤਦ ਅਸੀਂ ਘਿਓ ਦੇ ਦੀਵੇ ਬਾਲ ਕੇ ਉਹਨਾਂ ਦਾ ਸਵਾਗਤ ਕੀਤਾ ਸੀ। ਲੇਕਿਨ ਇਹ ਮੰਦਰ ਹੁਣ 500 ਸਾਲ ਬਾਅਦ ਬਣਨ ਜਾ ਰਿਹਾ ਹੈ ਅਤੇ ਅਸੀਂ ਇਸੇ ਤਰ੍ਹਾਂ ਹੀ ਘਿਓ ਦੇ ਦੀਵੇ ਬਾਲ ਕੇ ਰਾਮ ਮੰਦਿਰ ਦੀ ਵਿਧੀਵ ਸ਼ੁਰੂਆਤ ਕਰਾਂਗੇ। ਉਥੇ ਦੂਸਰੇ ਪਾਸੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਰਾਜਕੁਮਾਰ ਅਟਵਾਲ ਰਾਸ਼ਟਰੀ ਦਾ ਪ੍ਰਧਾਨ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਭਾਰਤ ਰਾਮ ਲਲਾ ਦੀ ਜਨਮਭੂਮੀ ਤੋਂ ਅਯੋਧਿਆ ਤੋਂ ਸੱਦਾ ਪੱਤਰ ਦੇਣ ਵਾਸਤੇ ਹਨ। ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਅਤੇ ਜੋ ਉਹਨਾਂ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਵੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।

ਕਟਵਾਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਸਾਰੇ ਗੁਰੂ ਧਾਮ ਅਤੇ ਮੰਦਰਾਂ ਦੇ ਵਿੱਚ ਵੀ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸਾਂ ਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਜਗ੍ਹਾ ਤੇ ਬੈਠ ਕੇ 22 ਜਨਵਰੀ ਵਾਲੇ ਦਿਨ ਇਸ ਦਿਨ ਨੂੰ ਮਨਾਈਏ ਅਤੇ ਇਸ ਇਤਿਹਾਸ ਦਾ ਹਿੱਸਾ ਬਣੀਏ। ਇੱਥੇ ਦੱਸਣ ਯੋਗ ਹੈ ਕਿ ਅਯੋਧਿਆ ਵਿੱਚ ਬਣੇ ਰਾਮ ਮੰਦਰ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਇਸਦੀ ਤਿਆਰੀ ਲਗਾਤਾਰ ਹੀ ਕੀਤੀ ਜਾ ਰਹੀ ਹੈ ਅਤੇ ਹੁਣ 22 ਜਨਵਰੀ ਵਾਲੇ ਦਿਨ ਇਸ ਦੀ ਵਿਧੀਵ ਸ਼ੁਰੂਆਤ ਕੀਤੀ ਜਾ ਰਹੀ ਹੈ। ਦੇਸ਼ ਦੇ ਅਲੱਗ ਅਲੱਗ ਥਾਵਾਂ ਤੇ ਪਹੁੰਚ ਕੇ ਹਿੰਦੂ ਸੰਗਠਨਾਂ ਦੇ ਲੋਕਾਂ ਨੂੰ ਅਤੇ ਅਧਿਕਾਰੀਆਂ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਹਨ। ਜਿਸ ਦੇ ਤਹਿਤ ਅੰਮ੍ਰਿਤਸਰ ਦੇ ਰਾਮ ਤੀਰਥ ਵਿੱਚ ਵੀ ਹਿੰਦੂ ਸੰਗਠਨ ਵੱਲੋਂ ਪਹੁੰਚ ਕੇ ਇੱਕ ਵੱਖਰੀ ਸ਼ੁਰੂਆਤ ਕੀਤੀ ਗਈ ਅਤੇ ਰਾਮ ਮੰਦਿਰ ਦੇ ਵਿਧੀਵ ਸ਼ੁਰੂਆਤ ਲਈ ਸੱਧਾ ਪੱਤਰ ਦਿੱਤਾ ਗਿਆ ਹੈ। ਉੱਥੇ ਹੀ ਇਹ ਸੱਦਾ ਪੱਤਰ ਕਈ ਗੁਰਦੁਆਰਾ ਧਾਮਾਂ ਦੇ ਵਿੱਚ ਵੀ ਦਿੱਤਾ ਗਿਆ ਹੈ। ਅਤੇ ਗੁਰਦੁਆਰਿਆਂ ਦੇ ਅਧਿਕਾਰੀਆਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਕਿਹਾ ਗਿਆ ਹੈ।

Comments

Leave a Reply

Your email address will not be published. Required fields are marked *