ਪੰਜਾਬ : ਗੋਲਡਨ ਗੇਟ ਤੇ ਪੁਲਿਸ ਮੁਲਾਜ਼ਮਾਂ ਵਲੋਂ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ 

ਅੰਮ੍ਰਿਤਸਰ: ਗੋਲਡਨ ਗੇਟ ਤੇ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ। ਜਿੱਥੇ ਇੱਕ ਪਾਸੇ ਟਰੈਫਿਕ ਨੂੰ ਲੈ ਕੇ ਅਤੇ ਵੱਧ ਰਹੇ ਨਸ਼ੇ ਨੂੰ ਲੈ ਕੇ ਅੰਮ੍ਰਿਤਸਰ ਦੇ ਹਰ ਐਂਟਰੀ ਪੁਆਇੰਟ ਦੇ ਉੱਪਰ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ।  ਉੱਥੇ ਹੀ ਦੂਸਰੇ ਪਾਸੇ ਗੋਲਡਨ ਗੇਟ ਦੇ ਬਾਹਰ ਇੱਕ  ਆਟੋ ਚਾਲਕ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ।

ਹਾਲਾਂਕਿ ਇਹ ਵੀਡੀਓ ਖੁਦ ਆਟੋ ਚਾਲਕ ਵੱਲੋਂ ਹੀ ਬਣਾਈ ਜਾ ਰਹੀ ਹੈ। ਜਿਸ ਦੇ ਵਿੱਚ ਉਹ ਪੁਲਿਸ ਨੂੰ ਇਹ ਕਹਿਣ ਦਾ ਦਿਖਾਈ ਦੇ ਰਿਹਾ ਕਿ ਪੁਲਿਸ ਉਸ ਨਾਲ ਧੱਕੇਸ਼ਾਹੀ ਕਰ ਰਹੀ ਹੈ। ਜਦਕਿ ਦੂਸਰੇ ਪਾਸੇ ਪੁਲਿਸ ਮੁਲਾਜ਼ਮ ਇਸ ਗੱਲ ਤੋਂ ਗੁੱਸੇ ਵਿੱਚ ਆ ਗਏ ਕਿ ਆਟੋ ਚਾਲਕ ਵੱਲੋਂ ਵੀਡੀਓ ਬਣਾਈ ਜਾ ਰਹੀ ਹੈ। ਜਿਸ ਕਰਕੇ ਪੁਲਿਸ ਮੁਲਾਜ਼ਮਾਂ ਵੱਲੋਂ ਆਟੋ ਚਾਲਕ ਦੀ ਕੁੱਟਮਾਰ ਕੀਤੀ ਗਈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਝਗੜਾ ਕਿਸ ਕਾਰਨ ਹੋਇਆ ਅਤੇ ਆਟੋ ਚਾਲਕ ਦੀ ਕਿ ਗ਼ਲਤੀ ਸੀ। ਇਸ ਸੰਬੰਧ ਚ ਹਾਲੇ ਪੁਲਿਸ ਦਾ ਕੋਈ ਜਵਾਬ ਸਾਮਣੇ ਨਹੀਂ ਆਇਆ ਹੈ।

Comments

Leave a Reply

Your email address will not be published. Required fields are marked *