ਪੰਜਾਬ : ਮੋਬਾਈਲ ਸਨੈਚਿੰਗ ਕਰਨ ਵਾਲੇ 3 ਦੋਸ਼ੀ ਗਿਰਫ਼ਤਾਰ, ਦੇਖੋ ਵੀਡੀਓ

ਅੰਮ੍ਰਿਤਸਰ: ਪੁਲਿਸ ਨੇ ਸਨੈਚਿੰਗ ਦੇ ਵੱਖ-ਵੱਖ ਦੋ ਕੇਸਾਂ ਵਿੱਚ ਤਿੰਨ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ 2 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਮਜੀਠਾ ਰੋਡ ਅਧੀਨ ਇਲਾਕੇ ਦੇ ਵਿੱਚ ਮੋਬਾਇਲ ਫੋਨ ਖੋਣ ਦੀ ਵਾਰਦਾਤ ਸਾਹਮਣੇ ਆਈ ਸੀ। ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਘੰਟਿਆਂ ਦੇ ਵਿੱਚ ਹੀ ਸ਼ਿਵ ਕੁਮਾਰ ਉਰਫ ਭੋਲੂ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ । ਜਦ ਕਿ ਇਸ ਦਾ ਦੂਸਰਾ ਸਾਥੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ । ਜਿਸਦੀ ਤਲਾਸ਼ ਚ ਛਾਪੇਮਾਰੀ ਕੀਤੀ ਜਾ ਰਹੀ ਹੈ।

 

ਇਸੇ ਤਰੀਕੇ ਹੀ ਪੁਲਿਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਥਾਣਾ ਸਦਰ ਅਧੀਨ ਇਲਾਕੇ ਦੇ ਵਿੱਚ ਪਿਸਤੋਲ ਦੀ ਨੋਕ ਤੇ ਲੁੱਟਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਨਾਂ ਨੌਜਵਾਨਾਂ ਦੀ ਪਛਾਣ ਅਸਲਮ ਉਰਫ ਆਸ਼ੂ ਅਤੇ ਗੁਰਨਾਮ ਸਿੰਘ ਉਰਫ ਗਾਮਾ ਦੇ ਰੂਪ ਵਿੱਚ ਹੋਈ ਹੈ। ਜਿਨਾਂ ਦੇ ਕੋਲੋਂ ਵਾਰਦਾਤ ਸਮੇਂ ਵਰਤਿਆ ਇੱਕ ਖਿਡੋਣਾ ਪਿਸਤੋਲ ਇੱਕ ਐਕਟੀਵਾ ਸਕੂਟਰੀ ਅਤੇ ਚੋਰੀ ਦੇ ਦੋ ਮੋਬਾਇਲ ਬਰਾਮਦ ਹੋਏ ਹਨ।  ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਹੈ।

Comments

Leave a Reply

Your email address will not be published. Required fields are marked *