ਯੂਨੀਅਨ ਦਾ ਐਲਾਨ ਕਲ ਸੜਕਾਂ ਤੇ ਨਹੀਂ ਦੋੜਨ ਗਿਆਂ ਬੱਸਾਂ, ਦੇਖੇ ਵੀਡੀਓ

ਗੁਰਦਾਸਪੁਰ: ਪੰਜਾਬ ਦੇ ਕਿਸਾਨ ਆਪਣੇ ਹੱਕਾਂ ਲਈ ਜਿਥੇ ਦਿਲੀ ਚਲੋ ਦਾ ਨਾਅਰਾ ਦੇਕੇ ਦਿਲੀ ਵੱਲ ਵਧਦੇ ਹੋਏ ਪੰਜਾਬ ਹਰਿਆਣਾ ਬਾਰਡਰ ਤੇ ਸੰਗਰਸ਼ ਕਰ ਰਹੇ ਹਨ। ਉਥੇ ਹੀ ਕਿਸਾਨਾਂ ਦੇ ਹੱਕ ਚ ਪ੍ਰਾਈਵੇਟ ਬੱਸ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆ ਮੰਗਾ ਜਾਇਜ ਹਨ ਅਤੇ ਉਹ ਪਹਿਲਾ ਵੀ ਕਿਸਾਨਾਂ ਦੇ ਹੱਕ ਚ ਸਨ। 

ਬਟਾਲਾ ਚ ਬੱਸ ਸਟੈਂਡ ਵਿਖੇ ਯੂਨੀਅਨ ਦੇ ਆਗੂਆਂ ਕੁਲਵੰਤ ਸਿੰਘ ਅਤੇ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੀਆ ਮੰਗਾ ਨੂੰ ਸੰਜੀਦਾ ਲਿਆ ਜਾ ਰਿਹਾ ਹੈ। ਪ੍ਰਾਈਵੇਟ ਬੱਸ ਯੂਨੀਅਨ ਨੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਕਲ ਬੱਸ ਸਟੈਂਡ ਤੋਂ ਕੋਈ ਵੀ ਬੱਸ ਨਹੀਂ ਚਲੇਗੀ। ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਇਸ ਲਈ ਲੋਕੀ ਘਰ ਤੋਂ ਆਪਣੇ ਵਹੀਕਲ ਤੇ ਨਿਕਲਣ ਤਾਂ ਜੋ ਕਿਸੇ ਨੂੰ ਖੱਜਲ ਖੁਆਰੀ ਨ ਹੋਵੇ।

Comments

Leave a Reply

Your email address will not be published. Required fields are marked *