ਪੰਜਾਬ: 56 ਲੱਖ ਦੀ ਹਵਾਲਾ ਰਾਸ਼ੀ ਸਮੇਤ 3 ਗਿਰਫ਼ਤਾਰ, ਦੇਖੋ ਵੀਡੀਓ

ਅੰਮ੍ਰਿਤਸਰ: ਦਿਹਾਤੀ ਪੁਲਿਸ ਨੇ 56 ਲੱਖ ਦੇਸੀ ਕਰੀਬ  ਹਵਾਲਾ ਰਾਸ਼ੀ ਦੇ ਨਾਲ 3 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ। 12 ਫਰਵਰੀ ਨੂੰ ਘਰਿੰਡਾ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਵਿੱਚ ਸਰਵਣ ਸਿੰਘ, ਸੁਖਦੇਵ ਸਿੰਘ, ਵਿਸ਼ਾਲ, ਹਰਮੀਤ ਨਾਰਲੀ ਅਤੇ ਹਰੀ ਸੁਰ ਸਿੰਘ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਕੋਲੋਂ 31 ਕਰੋੜ ਰੁਪਏ ਦੀ ਕਰੀਬ 4.5 ਕਿਲੋ ਹੈਰੋਇਨ, ਚਾਰ ਵਾਹਨ ਅਤੇ ਇੱਕ ਟਰੈਕਟਰ ਬਰਾਮਦ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਦੇ ਖਾਤੇ ਵਿੱਚ ਪਈ 3.88 ਲੱਖ ਰੁਪਏ ਦੀ ਰਕਮ ਵੀ ਫਰੀਜ਼ ਕਰ ਦਿੱਤੀ ਗਈ।

ਪੁਲਿਸ ਨੂੰ ਦੋਸ਼ੀ ਵਿਸ਼ਾਲ ਵਾਸੀ ਅਟਾਰੀ ਦੀ ਤਲਾਸ਼ੀ ਲੈਣ ’ਤੇ  ਹਵਾਲਾ ਨੈੱਟਵਰਕ ਦਾ ਪਤਾ ਲੱਗਿਆ। ਜਿਸਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਜਾਂਚ ਅਤੇ ਪੁੱਛਗਿੱਛ ਕੀਤੀ ਗਈ। ਇਨਪੁਟ ਮਿਲਣ ਤੇ ਕਾਰਵਾਈ ਕਰਦੇ ਹੋਏ ਗ੍ਰੀਨ ਐਨਕਲੇਵ ਦੇ ਰਹਿਣ ਵਾਲੇ ਰਾਜੀਵ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਕੋਲੋਂ 30 ਲੱਖ ਰੁਪਏ ਬਰਾਮਦ ਹੋਏ ਹਨ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਹ ਗੁਰਪ੍ਰੀਤ ਸਿੰਘ ਵਾਸੀ ਫ਼ਿਰੋਜ਼ਪੁਰ ਅਤੇ ਅਨੋਖ ਸਿੰਘ ਵਾਸੀ ਲੁਧਿਆਣਾ ਤੋਂ ਡਰੱਗ ਮਨੀ ਵੀ ਲੈਂਦਾ ਹੈ। ਇਸ ਤਰ੍ਹਾਂ ਪੁਲੀਸ ਨੇ ਮੁਲਜ਼ਮ ਨੂੰ 55 ਲੱਖ 90 ਹਜ਼ਾਰ ਅਤੇ 550 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਇਸ ਮਾਮਲੇ ਵਿੱਚ ਹੁਣ ਤੱਕ  ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Comments

Leave a Reply

Your email address will not be published. Required fields are marked *