ਪੰਜਾਬ : 25 ਯਾਤਰੀਆਂ ਦਾ ਜੱਥਾ ਆਬੂ ਧਾਬੀ ‘ਚ ਬਣੇ ਰਾਮ ਮੰਦਿਰ ਲਈ ਹੋਇਆ ਰਵਾਨਾ, ਦੇਖੋ ਵੀਡਿਓ

ਅੰਮ੍ਰਿਤਸਰ : ਸ੍ਰੀ ਦੁਰਗਿਆਣਾ ਮੰਦਿਰ ਤੋਂ ਮੱਥਾ ਟੇਕਣ ਤੋਂ ਬਾਅਦ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ 25 ਯਾਤਰੀਆਂ ਦਾ ਜੱਥਾ ਅੱਜ ਆਬੂਤਾਬੀ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਦੌਰਾਨ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ ਆਗੂ ਤੇ ਯਾਤਰੀਆਂ ਨੇ ਦੱਸਿਆ ਕਿ ਆਬੂ ਤਾਬੀ ਦੇ ਵਿੱਚ ਪਹਿਲਾ ਹਿੰਦੂਆਂ ਦਾ ਧਾਰਮਿਕ ਸ਼੍ਰੀ ਰਾਮ ਮੰਦਿਰ ਬਣਿਆ ਹੈ। ਜਿਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਤੇ ਯਾਤਰੀਆਂ ਦੇ ਮਨ ਚ ਬੜਾ ਚਾਅ ਸੀ ਕਿ ਉਹ ਅਬੂ ਧਾਬੀ ਚ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰਕੇ ਆਉਣ।

ਜਿਸ ਦੇ ਚਲਦੇ 25 ਯਾਤਰੀਆਂ ਦਾ ਜੱਥਾ ਅਪੁਤਾ ਵਿੱਚ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕੁਝ ਦਿਨ ਉਹ ਦੁਬਈ ਦੇ ਵਿੱਚ ਰਹਿਣਗੇ ਅਤੇ ਦੁਬਈ ਦੇ ਵਿੱਚ ਵੱਖ-ਵੱਖ ਧਾਰਮਿਕ ਸਥਾਨ ਤੇ ਵੱਖ ਵੱਖ ਪਰਿਆਟਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 7 ਮਾਰਚ ਨੂੰ ਇਹ ਯਾਤਰਾ ਭਾਰਤ ਵਾਪਸ ਪਰਤੇਗੀ।

Comments

Leave a Reply

Your email address will not be published. Required fields are marked *