Home Himachal>Baddi ਪੰਜਾਬ: ਸੁਨਿਆਰੇ ਦੀ ਦੁਕਾਨ ਤੋਂ ਕਰੋੜਾ ਦੀ ਹੋਈ ਚੋਰੀ, ਦੇਖੋ CCTV

ਪੰਜਾਬ: ਸੁਨਿਆਰੇ ਦੀ ਦੁਕਾਨ ਤੋਂ ਕਰੋੜਾ ਦੀ ਹੋਈ ਚੋਰੀ, ਦੇਖੋ CCTV

0

ਅੰਮ੍ਰਿਤਸਰ: ਥਾਨਾ ਛੇਹਰਟਾਂ ਦੇ ਇਲਾਕੇ ਚ ਸੁਨਿਆਰੇ ਦੀ ਦੁਕਾਨ ਤੇ ਕਰੋੜਾ ਦੀ ਚੋਰੀ ਦਾ ਮਾਮਲਾ ਸਾਮਣੇ ਆਇਆ ਹੈ। ਆਏ ਦਿਨ ਹੀ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਫਿਰ ਤੋਂ ਵਧਣੀਆਂ ਸਾਹਮਣੇ ਆ ਰਹੀਆਂ ਹਨ ਹਜੇ ਪਿਛਲੇ ਦਿਨ ਹੀ  ਬਟਾਲਾ ਰੋਡ ਤੇ ਗਾਹਕ ਸੇਵਾ ਕੇਂਦਰ ਦੇ ਵਿੱਚੋਂ ਚੋਰਾਂ ਨੇ 90 ਹਜਾਰ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਦੇ ਚਲਦੇ ਅੱਜ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਚੋਰਾਂ ਨੇ ਦੁਕਾਨ ਦੀ ਕੰਧ ਤੋੜ ਕੇ ਇਕ ਕਰੋੜ ਤੋਂ ਵੱਧ ਦੀ ਚੋਰੀ ਕੀਤੀ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪੀੜਿਤ ਦੁਕਾਨਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਅੰਦਰ 90 ਲੱਖ ਦੇ ਕਰੀਬ ਦੀ ਚਾਂਦੀ ਅਤੇ ਕੁਝ ਨਗਦੀ ਪਈ ਸੀ।  

ਇਸ ਮਾਮਲੇ ਚ ਪੁਲਿਸ ਅਧਿਕਾਰੀ ਨੇ ਦਸਿਆ ਕਿ ਚੋਰ ਕੰਧ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਹਨ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਤਾ ਜਾਵੇਗਾ।

LEAVE A REPLY

Please enter your comment!
Please enter your name here