Home Himachal>Baddi ਪੰਜਾਬ : ਅੰਮ੍ਰਿਤ ਪਾਲ ਦੇ ਪਰਿਵਾਰਕ ਮੈਂਬਰਾਂ ਦੇ ਹੱਕ ‘ਚ ਪਹੁੰਚੇ ਅਕਾਲੀ ਆਗੂ, ਦੇਖੋ ਵੀਡਿਓ

ਪੰਜਾਬ : ਅੰਮ੍ਰਿਤ ਪਾਲ ਦੇ ਪਰਿਵਾਰਕ ਮੈਂਬਰਾਂ ਦੇ ਹੱਕ ‘ਚ ਪਹੁੰਚੇ ਅਕਾਲੀ ਆਗੂ, ਦੇਖੋ ਵੀਡਿਓ

0

ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤ ਪਾਲ ਸਿੰਘ ਤੇ ਉਹਨਾਂ ਦੇ ਬੰਦੀ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਨ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਉਣਾ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਅੱਜ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਪਹੁੰਚੇ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਕ ਸਿੱਖ ਜਿਹੜਾ ਧਰਮ ਦੀ ਖਾਤਿਰ ਆਪਣੀ ਅਵਾਜ਼ ਬੁਲੰਦ ਕਰਦਾ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਜਬਰ ਹੁੰਦਾ ਹੈ ਜਾਂ ਸਰਕਾਰਾਂ ਉਸ ਤੇ ਜਬਰ ਕਰਦੀਆਂ ਹਨ ਉੱਥੇ ਸਿੱਖ ਪੰਥ ਨੂੰ ਇਕੱਠਿਆ ਹੋਣਾ ਚਾਹੀਦਾ ਹੈ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇੱਕ ਸਾਲ ਹੋ ਚੱਲਿਆ ਹੈ, ਭਾਈ ਅੰਮ੍ਰਿਤ ਪਾਲ ਸਿੰਘ ਨੂੰ ਡਿਬਲੂਗੜ੍ਹ ਜੇਲ ਦੇ ਵਿੱਚ ਬੰਦ ਹੋਏ ਨੂੰ ਉਹਨਾਂ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ ਵਿੱਚ ਭੇਜ ਦਿੱਤਾ। ਉਹਨਾਂ ਕਿਹਾ ਕਿ ਐਨਐਸਏ ਲਉਣ ਵਾਲਿਆਂ ਨੂੰ ਤੇ ਡਿਬਲੂਗੜ ਜੇਲ ਚ ਸੁੱਟਣਾ ਜਰੂਰੀ ਹੈ।

ਉਹਨਾਂ ਨੂੰ ਪੰਜਾਬ ਦੀ ਜੇਲ ਚ ਵੀ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਜਿਹੜੇ ਵੀ ਇਸ ਰੋਜ ਧਰਨੇ ਵਿੱਚ ਸ਼ਾਮਿਲ ਹੋ ਰਹੇ ਹਨ। ਸਾਰਿਆਂ ਦੀ ਇੱਕੋ ਹੀ ਮੰਗ ਹੈ ਉਹਨਾਂ ਨੂੰ ਪੰਜਾਬ ਦੀ ਜੇਲ ਵਿੱਚ ਤਬਦੀਲ ਕੀਤਾ ਜਾਵੇ। ਕੇਸ ਚਲਾਣੇ ਆ ਤੁਸੀਂ ਚਲਾਓ, ਪਰ ਇਸ ਦੇ ਬਾਵਜੂਦ ਵੀ ਤੁਸੀਂ ਨਹੀਂ ਮੰਨਦੇ ਤੇ ਇਸ ਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੇ ਹੋ। ਉਹਨਾਂ ਕਿਹਾ ਕਿ 16 ਤਰੀਕ ਤੋਂ ਭਾਈ ਅੰਮ੍ਰਿਤ ਪਾਲ ਤੇ ਉਹਨਾਂ ਦੇ ਸਾਥੀ ਜੇਲ ਦੇ ਅੰਦਰ ਭੁੱਖ ਹੜਤਾਲ ਤੇ ਬੈਠੇ ਹਨ। ਦੂਸਰੇ ਬੰਨਣ ਉਹਨਾਂ ਦੇ ਪਰਿਵਾਰਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਹੜੀਆਂ ਏਜੰਸੀਆਂ ਇਸ ਉੱਤੇ ਧਿਆਨ ਰੱਖੀਆਂ ਹਨ ਉਹਨਾਂ ਨੂੰ ਮਨੁੱਖਤਾ ਵੱਲ ਵੇਖ ਕੇ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪਰਿਵਾਰ ਤੇ ਜਿੰਨੇ ਵੀ ਧਰਨੇ ਵਿੱਚ ਬੈਠੇ ਹਨ, ਉਹਨਾਂ ਦੀ ਇੱਕੋ ਮੰਗ ਹੈ ਕਿ ਪੰਥਕ ਡੱਟ ਕੇ ਸਾਥ ਦਵੇ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲ ਅਸੀਂ ਵਿਚਾਰ ਕਰਕੇ ਇੱਥੇ ਪੁੱਜੇ ਹਾਂ।

ਪਰਿਵਾਰ ਤੇ ਜਿਹੜੇ ਪ੍ਰਬੰਧਕਾਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਅਕਾਲੀ ਦਲ ਵਾਲੇ ਉਹਨਾਂ ਦੇ ਨਾਲ ਖੜੇ ਹਾਂ। ਵਿਸਤਾਰ ਸਿੰਘ ਮਟੋਹਾ ਨੇ ਕਿਹਾ ਕਿ ਸਾਨੂੰ ਇਸ ਸਮੇਂ ਇੱਕ ਜੂਟ ਹੋਣ ਦੀ ਜਰੂਰਤ ਹੈ ਆਪਣੇ ਭੇਦ ਭਾਵ ਬੁਲਾ ਕੇ ਸਾਨੂੰ ਇਕੱਠੇ ਹੋਣ ਦੀ ਜਰੂਰਤ ਹੈ ਤਾਂ ਜੋ ਅਸੀਂ ਡੱਟ ਕੇ ਮੁਕਾਬਲਾ ਕਰ ਸਕੀਏ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਅਕਾਲ ਤਖਤ ਸਾਹਿਬ ਦੀ ਕਮੇਟੀ ਹੋਵੇ ਸਾਰੀਆਂ ਕਮੇਟੀਆਂ ਇਹਨਾਂ ਦੇ ਨਾਲ ਖੜਿਆਂ ਹਨ। ਬੰਦੀ ਸਿੱਖਾਂ ਨੂੰ ਲੈ ਕੇ ਵੀ ਬਾਰ-ਬਾਰ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਵੱਲੋਂ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ। ਪਰ ਪ੍ਰਧਾਨ ਮੰਤਰੀ ਇਹਨਾਂ ਨੂੰ ਸਮਾਂ ਨਹੀਂ ਦੇ ਰਿਹਾ। ਉਹਨਾਂ ਕਿਹਾ ਕਿ ਇੱਕ ਛੋਟਾ ਜਿਹਾ ਮੁੱਖ ਮੰਤਰੀ ਕੇਜਰੀਵਾਲ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਨੂੰ ਅਣਗੋਲਿਆ ਕਰ ਰਿਹਾ ਹੈ।

LEAVE A REPLY

Please enter your comment!
Please enter your name here