Home Himachal>Baddi ਪੰਜਾਬ : ਭੁੱਗਾ ਬਾਲ ਕੇ ਲੋਹੜੀ ਮਨਾ ਰਹੇ ਪਰਿਵਾਰ ਨਾਲ ਹੋਇਆ ਹਾਦਸਾ, ਦੇਖੋ ਵੀਡਿਓ

ਪੰਜਾਬ : ਭੁੱਗਾ ਬਾਲ ਕੇ ਲੋਹੜੀ ਮਨਾ ਰਹੇ ਪਰਿਵਾਰ ਨਾਲ ਹੋਇਆ ਹਾਦਸਾ, ਦੇਖੋ ਵੀਡਿਓ

0

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਵਿਹੜੇ ਚ ਭੁੱਗਾ ਬਾਲ ਕੇ ਲੋਹੜੀ ਮਨਾਈ ਜਾ ਰਹੀ ਸੀ। ਜਿਸ ਦੌਰਾਨ ਭੁੱਗੇ ਦੇ ਆਲੇ ਦੁਆਲੇ ਪਰਿਵਾਰਿਕ ਮੈਂਬਰ ਅਤੇ ਬੱਚੇ ਬੈਠੇ ਸੀ ਤਾਂ ਇੱਕ ਦਮ ਅਚਾਨਕ ਬਲਾਸਟ ਹੋ ਗਿਆ। ਜਿਸ ਦੌਰਾਨ ਇਹ ਚੰਗਿਆੜੇ ਪਰਿਵਾਰਿਕ ਮੈਂਬਰਾਂ ਦੇ ਉੱਪਰ ਪੈ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦਾ ਬਚਾ ਰਿਹਾ। ਪਰ ਉਹਨਾਂ ਦੇ ਕੱਪੜੇ ਸੜ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਜਸਪਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਅੱਜ ਲੋਹੜੀ ਦੇ ਤਿਉਹਾਰ ਮੌਕੇ ਉਹ ਆਪਣੇ ਪਰਿਵਾਰ ਨਾਲ ਭੁੱਗਾ ਬਾਲ ਕੇ ਉਸਦੇ ਆਲੇ ਦੁਆਲੇ ਬੈਠੇ ਸੀ।

ਇਸ ਦੌਰਾਨ ਅਚਾਨਕ ਬਲਾਸਟ ਹੋ ਗਿਆ ਅਤੇ ਇਸ ਬਲਾਸਟ ਦੇ ਚੰਗਿਆੜੇ ਉਹਨਾਂ ਦੇ ਉੱਪਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਉੱਪਰ ਪੈ ਗਏ। ਜਿਸ ਦੌਰਾਨ ਸਾਡੇ ਕੱਪੜੇ ਸੜ ਗਏ। ਹਾਲਾਂਕਿ ਇਸ ਦੌਰਾਨ ਜਾਨੀ ਮਾਲੀ ਨੁਕਸਾਨ ਦਾ ਬਚਾ ਰਿਹਾ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਭੁੱਗਾ ਬਾਲਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਆਪਣੇ ਵਿਹੜੇ ਵਿੱਚ ਟਾਇਲ ਅਤੇ ਫ਼ਰਸ਼ ਤੇ ਨਹੀਂ ਬਾਲਨਾ ਚਾਹੀਦਾ।

LEAVE A REPLY

Please enter your comment!
Please enter your name here