Home Himachal>Baddi ਪੰਜਾਬ : ਪੁਲਿਸ ਨੇ 11 ਪਸਤੋਲਾਂ ਸਮੇਤ 7 ਵਿਅਕਤਿਆਂ ਨੂੰ ਕੀਤਾ ਕਾਬੂ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ 11 ਪਸਤੋਲਾਂ ਸਮੇਤ 7 ਵਿਅਕਤਿਆਂ ਨੂੰ ਕੀਤਾ ਕਾਬੂ, ਦੇਖੋ ਵੀਡਿਓ

0

ਅੰਮ੍ਰਿਤਸਰ : ਪੰਜਾਬ ਵਿੱਚ ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਪੁਲਸ ਪੂਰੀ ਸਤਰਕ ਹੈ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ। ਜਿਸ ਵਿੱਚ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਵਨ ਅਤੇ ਟੂ ਵੱਲੋਂ ਸੱਤ ਵਿਅਕਤਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਪਾਸੋਂ 11 ਪਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ ਇੱਕ ਪਿਸਤੌਲ ਦੇਸੀ ਕੱਟਾ ਵੀ ਹੈ। ਅਕਾਲ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਅਕਤੀ ਅਮਰੀਕਾ ਅਤੇ ਆਸਟਰੇਲੀਆ ਬੈਠੇ ਆਪਣੇ ਮੁਖੀਆਂ ਲਈ ਕੰਮ ਕਰ ਰਹੇ ਸਨ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਏ ਜਾਂਦੇ ਸਨ ਅਤੇ ਅੰਮ੍ਰਿਤਸਰ ਅਤੇ ਤਰਨਤਾਰਨ ਬੈਠੇ ਸ਼ਰਾਰਤੀ ਤੱਤਵਾਂ ਨੂੰ ਸਪਲਾਈ ਕੀਤੇ ਜਾਂਦੇ ਸਨ। ਉਸ ਤੋਂ ਬਾਅਦ ਫਿਰੌਤੀਆਂ ਅਤੇ ਕਤਲ ਜਿਹੇ ਕਾਰਨਾਮੇ ਕਰਨ ਲਈ ਇਹ ਹਥਿਆਰ ਵਰਤੇ ਜਾਂਦੇ ਸਨ।


ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਸਿਰਫ ਆਪਣੇ ਆਕਾਵਾਂ ਦੇ ਕਹਿਣ ਤੇ ਸੁਨਸਾਨ ਜਗ੍ਹਾ ਦੇ ਉੱਪਰ ਹੀ ਹਥਿਆਰ ਛੱਡ ਕੇ ਆ ਜਾਂਦੇ ਹਨ ਅਤੇ ਹੁਣ ਇਹਨਾਂ ਨੂੰ ਕਾਬੂ ਕਰਕੇ ਇਹ ਹਥਿਆਰ ਕਿੰਨਾ ਨੂੰ ਅੱਗੇ ਜਾਂਦੇ ਸਨ। ਉਹਨਾਂ ਦਾ ਵੀ ਪਤਾ ਲੱਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜੇਲ ਦੇ ਵਿੱਚ ਬੈਠਾ ਕੁਨਾਲ ਮਹਾਜਨ ਨਾਮ ਦਾ ਵਿਅਕਤੀ ਸਿਗਨਲ ਐਪ ਦੇ ਜ਼ਰੀਏ ਹੀ ਗੱਲਬਾਤ ਕਰਕੇ ਹਥਿਆਰ ਸਪਲਾਈ ਕਰਦੇ ਸਨ। ਫਿਲਹਾਲ ਪੁਲਿਸ ਵੱਲੋਂ ਕੁਨਾਲ ਮਹਾਜਨ ਨੂੰ ਵੀ ਪ੍ਰੋਟੈਕਸ਼ਨ ਵਰੰਟ ਤੇ ਲਿਆਂਦਾ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਆਰੋਪਿਆਂ ਦੇ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਫਿਲਹਾਲ ਇਹਨਾਂ ਸਾਰਿਆਂ ਨੂੰ ਕਾਬੂ ਕਰਕੇ ਪੁਲਿਸ ਨੇ ਇੱਕ ਵੱਡੇ ਗੈਂਗ ਦਾ ਪਰਦਾ ਫਾਸ਼ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਚ ਹੋਰ ਬਰੀਕੀ ਨਾਲ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here