Home Mohali ਪੰਜਾਬ: ਐਕਟਿਵਾ ਤੇ ਕਾਰ ਦੀ ਟੱਕਰ ‘ਚ ਬੱਚਾ ਜਖਮੀ ਔਰਤ ਦੀ ਹੋਈ ਮੌਤ, ਦੇਖੋ ਵੀਡਿਓ

ਪੰਜਾਬ: ਐਕਟਿਵਾ ਤੇ ਕਾਰ ਦੀ ਟੱਕਰ ‘ਚ ਬੱਚਾ ਜਖਮੀ ਔਰਤ ਦੀ ਹੋਈ ਮੌਤ, ਦੇਖੋ ਵੀਡਿਓ

0

ਫਿਰੋਜ਼ਪੁਰ: ਫਿਰੋਜ਼ਪੁਰ ਮੋਗਾ ਹਾਇਵੇ ਰੋਡ ਓਵਰ ਬ੍ਰਿਜ ਉਪਰ ਐਕਟਵਾ ਤੇ ਕਾਰ ਦੀ ਟੱਕਰ ਹੋ ਗਈ। ਟੱਕਰ ਦੋਰਾਨ ਇੱਕ ਬੱਚਾ ਜਖਮੀ ਹੋ ਗਿਆ ਅਤੇ ਔਰਤ ਦੀ ਮੌਤ ਹੋ ਗਈ। ਐਕਟਵਾ ਚਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਜਲਾਲਾਬਾਦ ਦਾ ਰਹਿਣ ਵਾਲਾ ਹਾਂ ਅਤੇ ਆਪਣੇ ਸਹੁਰੇ ਫਿਰੋਜਪੁਰ ਲਾਲ ਕੁੜਤੀ ਮਿਲਣ ਵਾਸਤੇ ਆਇਆ ਹੋਇਆ ਸੀ। 

ਗੁਰਦੁਆਰਾ ਵਜੀਦਪੁਰ ਸਾਹਿਬ ਮੱਥਾ ਟੇਕ ਕੇ ਜੱਦ ਘਰ ਵਾਪਸ ਆ ਰਿਹਾ ਸੀ, ਤਾਂ ਓਵਰ ਬਰਿਜ ਦੇ ਕੋਲ ਪਿੱਛੋਂ ਦੀ ਤੇਜ਼ ਰਫਤਾਰ ਕਾਰ ਨੇ ਐਕਟਿਵਾ ਵਿੱਚ ਟੱਕਰ ਮਾਰ ਦਿੱਤੀ। ਮੇਰਾ ਬੱਚਾ ਤੇ ਪਤਨੀ ਐਕਟਵਾ ਪਿੱਛੇ ਬੈਠੇ ਹੋਏ ਸੀ। ਟੱਕਰ ਵੱਜਣ ਨਾਲ ਅਸੀ ਡਿੱਗ ਪਏ, ਅਤੇ ਪਤਨੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਖੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

LEAVE A REPLY

Please enter your comment!
Please enter your name here