Home Mohali ਪੰਜਾਬ: Gun Point ਤੇ ਦੁਕਾਨ ਤੋਂ ਸਿਗਰਟ ਲੈਣ ਆਏ ਲੁਟੇਰਿਆਂ ਨੇ ਕੀਤੀ ਲੁਟ, ਦੇਖੋ CCTV 

ਪੰਜਾਬ: Gun Point ਤੇ ਦੁਕਾਨ ਤੋਂ ਸਿਗਰਟ ਲੈਣ ਆਏ ਲੁਟੇਰਿਆਂ ਨੇ ਕੀਤੀ ਲੁਟ, ਦੇਖੋ CCTV 

0

ਫਿਰੋਜ਼ਪੁਰ: ਜਿਲੇ ਚ  ਲੁੱਟਾਂ ਖੋਹਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਥੇ ਇੱਕ ਪਾਸੇ ਪੁਲਿਸ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ। ਉਥੇ ਹੀ ਲੁਟੇਰੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਦੁਕਾਨ ਤੇ ਬੈਠੇ ਪਤੀ ਪਤਨੀ ਨੂੰ ਪਿਸਤੌਲ ਦਿਖਾ ਲੁਟੇਰੇ ਕਰੀਬ 30 ਹਜਾਰ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਮਹਿਲਾ ਖੁਸ਼ਬੂ ਅਤੇ ਉਸਦੇ ਪਤੀ  ਨੇ ਦੱਸਿਆ ਕਿ ਤਿੰਨ ਵਿਅਕਤੀ ਉਨ੍ਹਾਂ ਦੀ ਦੁਕਾਨ ਤੇ ਸਿਗਰਟ ਲੈਣ ਲਈ ਆਏ ਸਨ। ਅਚਾਨਕ ਲੁਟਰੇਆ ਨੇ ਦੋਵਾਂ ਤੇ ਪਿਸਤੌਲ ਤਾਣ ਕੇ ਜੇਬਾਂ ਅਤੇ ਗੱਲੇ ਵਿਚੋਂ ਸਾਰੇ ਪੈਸੇ ਕੱਢ ਲਏ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here