Home Punjab>Firozpur ਪੰਜਾਬ : ਸਵੱਛ ਸਰਵੇਖਣ ਦੀ ਰਿਪੋਰਟ ਆਉਣ ਤੇ DC ਦਾ ਆਇਆ ਬਿਆਨ, ਦੇਖੋ ਵੀਡਿਓ

ਪੰਜਾਬ : ਸਵੱਛ ਸਰਵੇਖਣ ਦੀ ਰਿਪੋਰਟ ਆਉਣ ਤੇ DC ਦਾ ਆਇਆ ਬਿਆਨ, ਦੇਖੋ ਵੀਡਿਓ

0

ਫਰੀਦਕੋਟ : ਕੇਂਦਰ ਸਰਕਾਰ ਦੇ ਸਵੱਛ ਸਰਵੇਖਣ 2023 ਦੇ ਨਤੀਜਿਆਂ ਦੇ ਐਲਾਨ ਵਿੱਚ ਫਰੀਦਕੋਟ ਨੂੰ ਵੱਡਾ ਝਟਕਾ ਲੱਗਾ ਹੈ। ਸਫਾਈ ਦਰਜਾਬੰਦੀ ਵਿੱਚ ਫਰੀਦਕੋਟ ਨੂੰ 78ਵਾਂ ਸਥਾਨ ਮਿਲਿਆ ਹੈ। ਇਹ ਦਰਜਾਬੰਦੀ ਪਿਛਲੇ ਸਾਲ ਦੇ ਮੁਕਾਬਲੇ 58 ਸਥਾਨ ਹੇਠਾਂ ਆਈ ਹੈ। ਜਦੋਂ ਕਿ ਪਿਛਲੇ ਸਾਲ ਇਹ ਰਾਜ ਪੱਧਰ ‘ਤੇ ਦਸਵੇਂ ਸਥਾਨ ‘ਤੇ ਸੀ। ਇਸੇ ਤਰ੍ਹਾਂ ਜ਼ੋਨ ਪੱਧਰ ‘ਤੇ ਜਿੱਥੇ ਪਿਛਲੇ ਸਾਲ ਇਹ 18ਵੇਂ ਰੈਂਕ ‘ਤੇ ਸੀ। ਉਥੇ ਇਸ ਵਾਰ 41ਵੇਂ ਰੈਂਕ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਕੋਟਕਪੂਰਾ ਜੋ ਪਿਛਲੇ ਸਾਲ ਰਾਜ ਪੱਧਰ ’ਤੇ 14ਵੇਂ ਸਥਾਨ ’ਤੇ ਸੀ। ਇਸ ਸਾਲ ਖਿਸਕ ਕੇ 106ਵੇਂ ਸਥਾਨ ’ਤੇ ਆ ਗਿਆ ਹੈ। ਜ਼ੋਨ ਪੱਧਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਹ 8ਵੇਂ ਰੈਂਕ ‘ਤੇ ਸੀ। ਪਰ ਇਸ ਵਾਰ 60ਵੇਂ ਰੈਂਕ ‘ਤੇ ਹੈ। ਜਦਕਿ ਪਿਛਲੇ ਸਾਲ ਜੈਤੋ ਦੀ ਰੈਂਕਿੰਗ ਸੂਬਾ ਪੱਧਰ ‘ਤੇ 14ਵੀਂ ਅਤੇ ਜ਼ੋਨ ਪੱਧਰ ‘ਤੇ 8ਵੀਂ ਸੀ। ਪਰ ਇਸ ਵਾਰ ਇਹ ਪਛੜ ਕੇ ਸੂਬਾ ਪੱਧਰ ‘ਤੇ 101ਵੇਂ ਸਥਾਨ ‘ਤੇ ਰਹੀ ਹੈ| ਜ਼ੋਨ ਪੱਧਰ ‘ਤੇ ਇਹ 118 ‘ਤੇ ਪਹੁੰਚ ਗਿਆ ਹੈ। ਇੱਥੇ ਦੱਸਣਯੋਗ ਹੈ ਕੇ ਨਗਰ ਕੌਂਸਲ ਫ਼ਰੀਦਕੋਟ ਵਿੱਚ 600 ਦੇ ਕਰੀਬ ਸਫ਼ਾਈ ਕਰਮਚਾਰੀ ਹਨ।

ਕੋਟਕਪੂਰਾ ਵਿੱਚ 128 ਪੱਕੇ ਅਤੇ 20 ਆਰਜ਼ੀ ਸਫ਼ਾਈ ਕਰਮਚਾਰੀ ਹਨ ਅਤੇ ਜੈਤੋ ਸ਼ਹਿਰ ਚ 26 ਪੱਕੇ ਅਤੇ 30 ਕੱਚੇ ਕਰਮਚਾਰੀ ਹਨ। ਪਰ ਸ਼ਹਿਰਾਂ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਸਫ਼ਾਈ ਦੀ ਹਾਲਤ ਮਾੜੀ ਹੈ। ਪੂਰੇ ਜਿਲ੍ਹੇ ਚ ਥਾਂ-ਥਾਂ ਤੇ ਲੱਗੇ ਕੂੜੇ ਦੇ ਲੱਗੇ ਢੇਰ ਸਵੱਛਤਾ ਸਰਵੇਖਣ ਦੀ ਰਿਪੋਰਟ ਨੂੰ ਸਹੀ ਦਰਸਾ ਰਹੇ ਹਨ। ਜ਼ਿਲ੍ਹੇ ਦੇ ਤਿੰਨੋਂ ਸ਼ਹਿਰ ਘਰੇਲੂ ਕੂੜਾ ਇਕੱਠਾ ਕਰਨ ਦੇ ਮਾਮਲੇ ਵਿੱਚ ਪਛੜ ਰਹੇ ਹਨ। ਨਿਯਮਾਂ ਅਨੁਸਾਰ ਸਫ਼ਾਈ ਕਰਮਚਾਰੀਆਂ ਨੇ ਕੂੜਾ-ਕਰਕਟ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣਾ ਹੁੰਦਾ ਹੈ। ਪਰ ਉਹ ਇੱਕ ਥਾਂ ‘ਤੇ ਹੀ ਇਕੱਠਾ ਹੋਇਆ ਨਜ਼ਰ ਆਉਂਦਾ ਹੈ। ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਸਿੱਧੇ ਤੌਰ ਤੇ ਸ਼ਹਿਰਾਂ ਚ ਫੈਲ ਰਹੀ ਗੰਦਗੀ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਹੁਣ ਸ਼ਹਿਰਾਂ ਨਾਲੋਂ ਪਿੰਡਾਂ ਚ ਸਫਾਈ ਵੱਧ ਹੈ। ਸ਼ਹਿਰਾਂ ਦਾ ਬੁਰਾ ਹਾਲ ਹੈ, ਇਸ ਮੌਕੇ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰਾਂ ਦੇ ਪਬਲਿਕ ਪਲੇਸ ਵਾਲੀ ਜਗ੍ਹਾ ਤੇ ਲੱਗੇ ਕੂੜੇ ਦੇ ਢੇਰ ਸਿੱਧੇ ਤੌਰ ਤੇ ਸਰਕਾਰ ਅਤੇ ਪ੍ਰਸਾਸ਼ਨ ਦੀ ਨਕਾਮੀ ਦਰਸਾ ਰਹੇ ਹਨ।

ਜਿੱਥੇ ਇਹ ਲੋਕਾਂ ਲਈ ਬਿਮਾਰੀਆਂ ਦਾ ਵੱਡਾ ਕਾਰਨ ਬਣ ਰਹੇ ਹਨ। ਉੱਥੇ ਸਵੱਛਤਾ ਸਰਵੇਖਣ ਚ ਆਈ ਰੈੰਕਿੰਗ ਦੀ ਰਿਪੋਰਟ ਨੇ ਸ਼ਰਮਸ਼ਾਰ ਕਰ ਦਿੱਤਾ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਇਸ ਮੁਦੇ ਤੇ ਪਹਿਲ ਦੇ ਅਧਾਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਸਹਿਰਾ ਚ ਸਫਾਈ ਹੋਵੇ ਅਤੇ ਲੋਕ ਬੀਮਾਰੀਆਂ ਤੋਂ ਬਚ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਵਨੀਤ ਕੁਮਾਰ ਨੇ ਦੱਸਿਆ ਕਿ ਸਵੱਛਤਾ ਸਰਵੇਖਣ ਦੀ ਆਈ ਰਿਪੋਰਟ ਅਨੁਸਾਰ ਜੋ ਰੈਕਿੰਗ ਪਿੱਛੇ ਆਈ ਹੈ। ਉਹ ਸਾਡੇ ਲਈ ਸਬਕ ਹੈ, ਸਿੱਖਣ ਦੀ ਲੋੜ ਹੈ। ਅਸੀਂ ਉਕਤ ਰਿਪੋਰਟ ਦੀ ਪੜਤਾਲ ਕਰਾਂਗੇ ਕੇ ਆਖਿਰ ਕਿਥੇ ਸਾਡੀਆਂ ਕਮੀਆਂ ਰਹੀਆਂ। ਜੋ ਵੀ ਕਮੀਆਂ ਹੋਣਗੀਆਂ ਉਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ। ਤਿੰਨਾਂ ਸ਼ਹਿਰਾਂ ਚ ਜੋ ਮਸ਼ੀਨਰੀ ਦੀ ਕਮੀ ਹੈ, ਉਸਨੂੰ ਪੂਰਾ ਕੀਤਾ ਜਾਵੇਗਾ। ਹਰ ਹਫਤੇ ਪਹਿਲਾਂ ਵੀ ਮੀਟਿੰਗ ਹੁੰਦੀ। ਹੁਣ ਇਸਤੇ ਬਰੀਕੀ ਨਾਲ ਵਿਚਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here