Home Punjab>Ludhiana ਪੰਜਾਬ : ਪੁਲਿਸ ਨੇ 20 ਲੱਖ ਦੀ ਸਾਈਬਰ ਠੱਗੀ ਦੇ ਮਾਮਲੇ ‘ਚ 4 ਆਰੋਪਿਆਂ ਨੂੰ ਕੀਤਾ ਗਿਰਫਤਾਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ 20 ਲੱਖ ਦੀ ਸਾਈਬਰ ਠੱਗੀ ਦੇ ਮਾਮਲੇ ‘ਚ 4 ਆਰੋਪਿਆਂ ਨੂੰ ਕੀਤਾ ਗਿਰਫਤਾਰ, ਦੇਖੋ ਵੀਡਿਓ

0

ਲੁਧਿਆਣਾ : ਪੁਲਿਸ ਵੱਲੋਂ 12 ਦਸੰਬਰ ਨੂੰ ਟਾਟਾ ਸਟੀਲ ਨਾਂ ਦੀ ਜਾਲੀ ਕੰਪਨੀ ਬਣਾ ਕੇ 20 ਲੱਖ ਦੀ ਕਾਰੋਬਾਰੀ ਨਾਲ ਠੱਗੀ ਮਾਰਨ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਦੇ ਜੋਇੰਟ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਜਾਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਲਗਭਗ 47 ਦੇ ਕਰੀਬ ਆਧਾਰ ਕਾਰਡ ਮਿਲੇ ਹਨ। ਦੋਸ਼ੀ ਖੁਦ ਵੀ ਮਸ਼ੀਨਾਂ ਰੱਖ ਕੇ ਜਾਲੀ ਆਧਾਰ ਕਾਰਡ ਤਿਆਰ ਕਰਦੇ ਸਨ। ਪੁਲਿਸ ਦਾ ਦਾਵਾ ਹੈ ਕਿ ਇਹਨਾਂ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।

LEAVE A REPLY

Please enter your comment!
Please enter your name here