Home Punjab>Ludhiana ਪੰਜਾਬ: ਦੁਕਾਨਦਾਰਾਂ ਨੇ ਚੋਰ ਨੂੰ ਕੀਤਾ ਕਾਬੂ, ਹੋਇਆ ਹੰਗਾਮਾ, ਦੇਖੋ ਵੀਡੀਓ

ਪੰਜਾਬ: ਦੁਕਾਨਦਾਰਾਂ ਨੇ ਚੋਰ ਨੂੰ ਕੀਤਾ ਕਾਬੂ, ਹੋਇਆ ਹੰਗਾਮਾ, ਦੇਖੋ ਵੀਡੀਓ

0

ਲੁਧਿਆਣਾ : ਥਾਣਾ ਮਾਡਲ ਦੇ ਅਧੀਨ ਪੈਂਦੀ ਸਕੂਟਰ ਮਾਰਕੀਟ ਚ ਚੋਰੀ ਕਰਨ ਵਾਲੇ ਚੋਰ ਨੂੰ ਦੁਕਾਨਦਾਰਾ ਵਲੋ ਕਾਬੂ ਕੀਤਾ ਗਿਆ । ਇਸ ਸਬੰਧੀ ਚ ਦੁਕਾਨਦਾਰਾ ਦਾ ਕਹਿਣਾ ਸੀ ਕਿ ਮਾਰਕੀਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਸਨ । ਦੁਕਾਨਦਾਰ ਚੋਰੀ ਦੀਆ ਵਾਰਦਾਤਾਂ ਤੋਂ ਪਰੇਸ਼ਾਨ ਸਨ ਅਤੇ ਚੋਰ ਦੀ ਭਾਲ ਵੀ ਕਰ ਰਹੇ ਸਨ। ਲੇਕਿਨ ਅਜ ਚੋਰ ਦੁਕਾਨਦਾਰਾ ਦੇ ਹਥੇ ਚੜ ਹੀ ਗਿਆ।  

ਜਿਸ ਦੀ ਸੀਸੀ ਟੀਵੀ ਫੁਟੇਜ ਵੀ ਸਾਮਣੇ ਆਈ ਹੈ। ਜਿਸ ਵਿਚ ਚੋਰ ਜਦੋ ਚੋਰੀ ਕਰਨ ਦੀ ਫਿਰਾਕ ਦੇ ਨਾਲ ਆਉਂਦਾ ਹੈ ਤਾਂ ਮਾਰਕੀਟ ਦੇ ਲੋਕਾਂ ਵੱਲੋਂ ਉਸਨੂੰ ਰੰਗੇ ਹਥ ਫੜ ਲਿਆ ਜਾਂਦਾ ਹੈ।  ਇਸ ਸਬੰਧੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਮਾਰਕੀਟ ਦੇ ਦੁਕਾਨਦਾਰਾ ਵਲੋ ਇੱਕ ਵਿਅਕਤੀ ਨੂੰ ਚੋਰੀ ਕਰਦੇ ਫੜਿਆ ਗਿਆ ਹੈ। ਜਿਸਦੀ ਜਾਂਚ ਕਰਕੇ ਬੰਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here