Home Punjab>Ludhiana ਪੰਜਾਬ : ਕੈਦੀਆਂ ਨਾਲ ਭਰੀ ਬੱਸ ਅਤੇ ਕਾਰ ਦੀ ਹੋਈ ਟੱਕਰ, ਦੇਖੋ ਵੀਡਿਓ

ਪੰਜਾਬ : ਕੈਦੀਆਂ ਨਾਲ ਭਰੀ ਬੱਸ ਅਤੇ ਕਾਰ ਦੀ ਹੋਈ ਟੱਕਰ, ਦੇਖੋ ਵੀਡਿਓ

0

ਲੁਧਿਆਣਾ : ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਕੈਦੀਆਂ ਨਾਲ ਭਰੀ ਸਰਕਾਰੀ ਬੱਸ ਦੀ ਕਾਰ ਨਾਲ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਵੀ ਜਖ਼ਮੀ ਨਹੀਂ ਹੋਇਆ, ਪਰ ਕਾਰ ਜਰੂਰ ਨੁਕਸਾਨੀ ਗਈ। ਕਾਰ ਸਵਾਰ ਨੇ ਪੁਲਿਸ ਮੁਲਾਜਮਾਂ ‘ਤੇ ਆਰੋਪ ਲਗਾਇਆ ਕਿ ਸਾਰੇ ਪੁਲਿਸ ਮੁਲਾਜਮਾਂ ਨੇ ਸ਼ਰਾਬ ਪੀਤੀ ਹੋਈ ਹੈ, ਅਤੇ ਕੈਦੀਆਂ ਨਾਲ ਭਰੀ ਬੱਸ ਬੜੀ ਤੇਜੀ ਨਾਲ ਚਲਾ ਰਿਹਾ ਸੀ ਅਤੇ ਵਾਰ-ਵਾਰ ਹੋਰਨ ਵਜਾ ਰਿਹਾ ਸੀ। ਉਸਤੋਂ ਬਾਅਦ ਬੱਸ ਡਰਾਈਵਰ ਨੇ ਉਸਦੀ ਕਾਰ ਵਿੱਚ ਟੱਕਰ ਮਾਰ ਕੇ ਉਸਦੀ ਕਾਰ ਭੰਨ੍ਹ ਦਿੱਤੀ, ਉਸਨੇ ਕਿਹਾ ਕਿ ਮੁਲਾਜ਼ਮਾਂ ਨੇ ਬੱਸ ਭਜਾ ਲਈ ਅਤੇ ਅੱਗੇ ਹੋਰ ਵੀ ਕਿਸੇ ਵਾਹਨ ਨੂੰ ਟੱਕਰ ਮਾਰਨ ਲੱਗਾ ਸੀ ਪਰ ਬਚਾਅ ਹੋ ਗਿਆ।

 
ਓਧਰ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਣ ਦੇ ਆਰੋਪਾਂ ਨੂੰ ਨਕਾਰ ਦਿੱਤਾ ਤੇ ਕਿਹਾ ਅਸੀਂ ਕਚਿਹਰੀ ਤੋਂ ਕੈਦੀਆਂ ਦੀ ਪੇਸ਼ੀ ਭੁਗਤਣ ਤੋਂ ਬਾਅਦ ਸਰਕਾਰੀ ਬੱਸ ਵਿੱਚ ਕੈਦੀਆਂ ਨੂੰ ਵਾਪਿਸ ਜੇਲ੍ਹ ਛੱਡਣ ਜਾ ਰਹੇ ਸੀ ਇਸ ਦੌਰਾਨ ਕਾਰ ਦੇ ਨਾਮ ਮਾਮੂਲੀ ਟੱਕਰ ਹੋਈ ਹੈ, ਪਰ ਕਾਰ ਚਾਲਕ ਵਲੋਂ ਬਿਨਾਂ ਕਿਸੇ ਗੱਲ ਤੋਂ ਮਾਮਲੇ ਨੂੰ ਵਧਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here