Home Punjab>Rupnagar ਪੰਜਾਬ : ਪੁਲਿਸ ਨੇ ਚੋਰੀ ਦੇ ਸਾਮਾਨ ਸਮੇਤ ਚੋਰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਚੋਰੀ ਦੇ ਸਾਮਾਨ ਸਮੇਤ ਚੋਰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

0

ਬਟਾਲਾ : ਕੁਝ ਦਿਨ ਪਹਿਲਾਂ ਬਟਾਲਾ ਦੇ ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਪੈਂਦੇ ਇਲਾਕੇ ਵਿਚੋਂ ਇਕ ਅਪਾਹਿਜ ਵਿਅਕਤੀ ਕੋਲੋ ਸ਼ਾਤਿਰ ਚੋਰ ਚਾਹ ਵਿੱਚ ਨਸ਼ੀਲੀ ਦਵਾਈ ਪਾਕੇ ਅਪਜਿਹ ਕੋਲੋ ਆਟੋ ਰਿਕਸ਼ਾ ਉਸਦਾ ਮੋਬਾਈਲ ਫੋਨ ਅਤੇ ਨਗਦੀ ਖੋ ਕਰਕੇ ਉਸਨੂੰ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ ਸੀ। ਜਦੋਂ ਪੁਲਿਸ ਨੂੰ ਇਸ ਸਾਰੀ ਵਾਰਦਾਤ ਦਾ ਪਤਾ ਲਗਾ ਤੇ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕੀਤੀ ਤਾਂ ਅਪਜਿਹ ਦਾ ਰਿਕਸ਼ਾ ਤੇ ਮਿਲਿਆ ਹੀ ਨਾਲ ਹੀ ਗਿਰਫ਼ਤਾਰ ਕੀਤੇ ਵਿਅਕਤੀ ਕੋਲੋ ਏਕ ਹੋਰ ਆਟੋ ਰਿਕਸ਼ਾ ਮਿਲਿਆ ਬਰਾਮਦ ਕੀਤਾ ਹੈ। ਪੁਲਿਸ ਆਰੋਪੀ ਦਾ ਰਿਮਾਂਡ ਲੈਕੇ ਜਾਂਚ ਕਰ ਰਹੀ ਹੈ ਕੀ ਇਸ ਸ਼ਾਤਿਰ ਚੋਰ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿਤੇ ਹਨ।

ਜਦੋ ਅਪਾਹਿਜ ਵਿਅਕਤੀ ਨੂੰ ਪਤਾ ਲੱਗਾ ਕੀ ਉਸਦਾ ਰਿਕਸ਼ਾ ਮਿਲ ਗਿਆ ਹੈ ਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਸਨੇ ਕਿਹਾ ਕਿ ਉਹ ਇਸ ਰਿਕਸ਼ਾ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰਦਾ ਹੈ। ਮੈਂ ਕਿਸ਼ਤਾਂ ਤੇ ਏਹ ਬੈਟਰੀ ਰਿਕਸ਼ਾ ਲਿਆ ਸੀ। ਜਿਸ ਦੀਆਂ ਕਿਸ਼ਤਾਂ ਉਤਾਰ ਰਿਹਾ ਹਾਂ। ਉਸਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਜਿਨਾ ਨਾਲ ਪੁਲਿਸ ਦਾ ਧੰਨਵਾਦ ਕਰਾਂ। ਪੁਲਿਸ ਨੇ ਕਿਹਾ ਕੀ ਸਾਡੇ ਲਈ ਕੋਈ ਕੇਸ ਵਡਾ ਛੋਟਾ ਨਹੀਂ ਹੁੰਦਾ, ਪਰ ਜਦੋ ਅਸੀਂ ਇਸ ਵਿਅਕਤੀ ਦੇ ਹਾਲਾਤ ਦੇਖੇ ਤੇ ਅਸੀਂ ਆਪਣੀ ਪੂਰੀ ਮਿਹਨਤ ਨਾਲ ਕੰਮ ਕੀਤਾ ਤੇ ਚੋਰ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਏਕ ਹੋਰ ਆਟੋ ਰਿਕਸ਼ਾ ਮਿਲਿਆ ਹੈ ਅੱਗੇ ਦੀ ਹੋਰ ਜਾਂਚ ਕਰ ਰਹੇ ਹਾਂ।

LEAVE A REPLY

Please enter your comment!
Please enter your name here