Home Punjab>Rupnagar ਪੰਜਾਬ: ਨਸ਼ਾ ਕਰਨ ਤੋਂ ਰੋਕਣ ਤੇ ਨੌਜਵਾਨਾਂ ਨੇ ਘਰਾਂ ਉੱਤੇ ਕੀਤਾ ਹਮਲਾ, ਦੇਖੋ ਵੀਡੀਓ

ਪੰਜਾਬ: ਨਸ਼ਾ ਕਰਨ ਤੋਂ ਰੋਕਣ ਤੇ ਨੌਜਵਾਨਾਂ ਨੇ ਘਰਾਂ ਉੱਤੇ ਕੀਤਾ ਹਮਲਾ, ਦੇਖੋ ਵੀਡੀਓ

0

ਗੁਰਦਾਸਪੁਰ: ਨਵੀਪੁਰ ਕਲੋਨੀ ਦੇ ਵਾਸੀਆਂ ਵਲੋਂ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਰੋਕਣਾ ਭਾਰੀ ਪੈ ਗਿਆ। ਗੁਸੇ ਚ ਆਏ ਨੌਜਵਾਨਾਂ ਨੇ ਸ਼ਰੇਆਮ ਹਥਿਆਰਾਂ ਨਾਲ ਲੈਸ ਹੋ ਕੇ ਲੋਕਾਂ ਦੇ ਘਰਾਂ ਦੀ ਤੋੜ ਫੋੜ ਕਰ ਦਿਤੀ। 

ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਘਰਾਂ ਦੇ ਨਜਦੀਕ ਖਾਲੀ ਪਈ ਜਗ੍ਹਾ ਤੇ  ਕੁਝ ਨੌਜਵਾਨ ਨਸ਼ਾ ਕਰਦੇ ਹਨ। ਨਸ਼ੇ ਦੀਆ ਸਰਿੰਜਾਂ ਵੀ ਮੌਕੇ ਤੇ ਪਈਆਂ ਰਹਿੰਦੀਆਂ ਹਨ। ਮੋਹਲਾ ਨਿਵਾਸੀਆਂ ਨੇ ਜਦੋ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਘਰਾਂ ਦੇ ਉੱਪਰ ਹਮਲਾ ਕਰ ਦਿਤਾ ਅਤੇ ਸ਼ਰੇਆਮ ਹਥਿਆਰਾਂ ਨਾਲ ਤੋੜ ਫੋੜ ਕੀਤੀ। 

ਪੁਲਿਸ ਅਧਿਕਾਰੀ ਅਜੇ ਕੁਮਾਰ ਨੇ ਦਸਿਆ ਕੀ ਪੁਲਿਸ ਨੂੰ ਨਸ਼ੇ ਦੇ ਟੀਕੇ ਅਤੇ  ਸਰਿੰਜਾ ਬਰਾਮਦ ਹੋਈਆਂ ਹਨ। ਦੋਸ਼ੀਆਂ ਦੀ ਭਾਲ ਚ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here