Home Punjab>Tarn Taran ਪੰਜਾਬ: ਇਸ ਇਲਾਕੇ ‘ਚ ਡਾਕਟਰ ਅਤੇ ਨਰਸ ਤੇ ਚੱਲਿਆਂ ਗੋਲਿਆਂ, ਦੇਖੋ ਵੀਡਿਓ

ਪੰਜਾਬ: ਇਸ ਇਲਾਕੇ ‘ਚ ਡਾਕਟਰ ਅਤੇ ਨਰਸ ਤੇ ਚੱਲਿਆਂ ਗੋਲਿਆਂ, ਦੇਖੋ ਵੀਡਿਓ

0

ਤਰਨਤਾਰਨ: ਪੱਟੀ ਚ ਸਰਹਾਲੀ ਰੋਡ ਤੇ ਡਾਕਟਰ ਅਤੇ ਇੱਕ ਨਰਸ ਤੇ ਫਾਇਰਿੰਗ ਹੋਣ ਦਿ ਖ਼ਬਰ ਮਿਲੀ ਹੈ, ਦੋਨਾਂ ਨੂੰ ਸੰਧੂ ਹਸਪਤਾਲ ਪੱਟੀ ਵਿਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਡਾਕਟਰ ਨਿਸ਼ਾਨ ਸਿੰਘ ਵਾਸੀ ਦਦੇਹਰ ਸਾਹਿਬ ਅਤੇ ਨਰਸ ਸਿਵੇਤਾ ਸ਼ਰਮਾ ਜੋ ਕਿ ਪੱਟੀ ਸਰਹਾਲੀ ਰੋਡ ਤੇ ਹੋਮਿਓਪੈਥੀ ਦੀ ਪ੍ਰੈਕਟਿਸ ਕਰਦੀ ਹੈ, ਉਨ੍ਹਾਂ ਤੇ ਅਣਪਛਾਤੇ ਵਿਅਕਤੀਆਂ ਵਲੋਂ 3/4 ਗੋਲੀਆਂ ਚਲਾਇਆ ਗਇਆ। ਗੋਲੀ ਲਗਣ ਤੇ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। 

ਜਿੱਥੇ ਮੁਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪੱਟੀ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਡਾਕਟਰ ਦੇ ਪੱਟ ਵਿਚ ਗੋਲੀ ਲੱਗੀ ਹੈ, ਜਦ ਕਿ ਨਰਸ ਦੇ ਵੀ ਬਾਂਹ ਵਿਚ ਗੋਲੀ ਲੱਗੀ ਦੱਸਿਆ ਜਾ ਰਿਹਾ ਹੈ।  ਉਨ੍ਹਾਂ ਦੀ ਹਾਲਤ ਖ਼ਤਰੇ ਤੋ ਬਾਹਰ ਦੱਸੀ ਜਾ ਰਹੀ ਹੈ, ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। 

LEAVE A REPLY

Please enter your comment!
Please enter your name here