Home Punjab>Tarn Taran ਪੰਜਾਬ: ਹੈਰੋਇਨ ਸਮੇਤ ਦੋ ਤਸਕਰ ਗਿਰਫ਼ਤਾਰ, ਦੇਖੋ ਵੀਡੀਓ

ਪੰਜਾਬ: ਹੈਰੋਇਨ ਸਮੇਤ ਦੋ ਤਸਕਰ ਗਿਰਫ਼ਤਾਰ, ਦੇਖੋ ਵੀਡੀਓ

0

ਤਰਨਤਾਰਨ: ਐਸ.ਐਸ.ਪੀ ਅਸ਼ਵਨੀ ਕਪੂਰ ਦੇ ਨਿਰਦੇਸ਼ਾ ਤੇ ਐਸ.ਪੀ ਮਨਿੰਦਰ ਸਿੰਘ ਅਤੇ ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨਿਗਰਾਨੀ ਹੇਠ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ 2 ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ। ਐਸ.ਐਸ.ਪੀ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ SI ਚਰਨਜੀਤ ਸਿੰਘ ਸਾਥੀ ਕਰਮਚਾਰੀਆਂ ਪਿੰਡ ਵੀਰਮ ਤੋ ਪਿੰਡ ਪੂਹਲਾ ਨੂੰ ਜਾਂਦੀ ਸੜਕ ਨਹਿਰੀ ਸੁਆ ਦੇ ਪੁੱਲ ਤੇ ਨਾਕਾ ਲਾ ਕੇ ਚੈਕਿੰਗ ਵਹੀਕਲਾ ਸ਼ੁਰੂ ਕੀਤੀ ਗਈ ਤਾ ਸੁਆ ਦੀ ਪੱਟੜੀ ਇੱਕ ਗੱਡੀ ਪਿੰਡ ਵੀਰਮ ਨੂੰ ਮੁੜਣ ਲੱਗੀ। ਜਿਸ ਨੂੰ SI ਚਰਨਜੀਤ ਸਿੰਘ ਨੇ ਰੁੱਕਣ ਦਾ ਇਸ਼ਾਰਾ ਦਿੱਤਾ। ਗਡੀ ਦੇ ਡਰਾਈਵਰ ਰੁੱਕਣ ਦੀ ਬਜਾਏ ਗੱਡੀ ਤੇਜ ਕਰਨ ਦੀ ਕੋਸ਼ਿਸ਼ ਕੀਤੀ। ਪਰ ਗੱਡੀ ਸੜਕ ਦੇ ਹੇਠਾ ਕੱਚੀ ਜਗ੍ਹਾ ਉੱਤਰ ਕੇ ਬੰਦ ਹੋ ਗਈ।

ਪੁਲਿਸ ਕ੍ਰਮਚਾਰੀਆ ਨੇ ਗੱਡੀ ਵਿਚ ਬੈਠੇ ਦੋ ਨੌਜਵਾਨਾ ਨੇ ਆਪਣਾ ਨਾਮ ਗੁਰਜੀਤ ਸਿੰਘ ਉਰਫ ਗੀਤੂ ਵਾਸੀ ਮੁੰਡਾ ਪਿੰਡ ਗੋਇੰਦਵਾਲ ਅਤੇ ਸੁਖਵਿੰਦਰ ਸਿੰਘ ਉਰਫ ਗੋਰਾ ਪਵਾਸੀ ਮੁੰਡਾ ਪਿੰਡ ਥਾਣਾ ਗੋਇੰਦਵਾਲ ਦੱਸਿਆ। ਇਸ ਦੌਰਾਨ ਡੀ.ਐਸ.ਪੀ ਪ੍ਰੀਤਇੰਦਰ ਸਿੰਘ ਦੀ ਹਾਜ਼ਰੀ ਵਿੱਚ ਜੋ ਦੌਰਾਨੇ ਤਲਾਸ਼ੀ ਗੁਰਜੀਤ ਸਿੰਘ ਪਾਸੋ 508 ਗ੍ਰਾਮ ਹੈਰੋਇੰਨ ਅਤੇ ਸੁਖਵਿੰਦਰ ਸਿੰਘ ਤੋਂ 957 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ XUV ਗੱਡੀ ਨੰਬਰੀ UP15 DD 6521ਵੀ ਜਬਤ ਕਰ ਲੀਤੀ । ਥਾਣਾ ਖਾਲੜਾ ਦੀ ਪੁਲਿਸ ਨੇ ਦੋਸ਼ੀਆਂ ਤੇ ਮੁਕੱਦਮਾ ਦਰਜ ਕਰ ਲਿਤਾ  ਹੈ।

LEAVE A REPLY

Please enter your comment!
Please enter your name here