Category: Himachal>Baddi

  • ਪੰਜਾਬ: ਅਧਿਆਪਕ ਯੂਨੀਅਨ ਨੇ ਕੀਤੀ ਪੰਜਾਬ ਸਰਕਾਰ ਵਿਰੁੱਧ ਪ੍ਰੈਸ ਵਾਰਤਾ , ਦੇਖੋ ਵੀਡੀਓ 

    ਪੰਜਾਬ: ਅਧਿਆਪਕ ਯੂਨੀਅਨ ਨੇ ਕੀਤੀ ਪੰਜਾਬ ਸਰਕਾਰ ਵਿਰੁੱਧ ਪ੍ਰੈਸ ਵਾਰਤਾ , ਦੇਖੋ ਵੀਡੀਓ 

    ਲੁਧਿਆਣਾ: ਪੰਜਾਬ ਸਰਕਾਰ ਵਲੋ ਲਗਾਤਾਰ ਸਰਕਾਰੀ ਨੌਕਰੀਆਂ ਦੀਆਂ ਨਿਯੁਕਤੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਇਸ ਲੜੀ ਵਿੱਚ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ 8736 ਅਧਿਆਪਕਾਂ ਨੂੰ ਪੱਕਾ ਕਰ ਨਿਯੁਕਤੀ ਪੱਤਰ ਵੰਡੇ ਗਏ ਸਨ । ਜਿਸ ਨੂੰ ਲੈ ਕੇ ਹੁਣ ਅਧਿਆਪਕਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਸਿਰਫ ਵੇਤਨ ਵਧਾਇਆ ਗਿਆ ਹੈ। ਇਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਈ ਵਾਰ ਉਹਨਾਂ ਨਾਲ ਮੀਟਿੰਗ ਕੀਤੀ ਗਈ ਪਰ ਮੀਟਿੰਗ ਸਿਰੇ ਨਹੀਂ ਚੜੀ। ਉਹਨਾਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕਈ ਅਧਿਆਪਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਅਤੇ ਜੇਕਰ ਸਰਕਾਰ ਨੇ ਸੁਣਵਾਈ ਨਾ ਕੀਤੀ ਤਾਂ 14 ਤਰੀਕ ਨੂੰ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। 

    ਉੱਥੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਹਰ ਹਾਲ ਵਿੱਚ ਪੱਕਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਸਾਫ ਹੈ । ਅਧਿਆਪਕ ਪ੍ਰਦਰਸ਼ਨ ਕਰਨ ਦੀ ਬਜਾਏ ਸਰਕਾਰ ਨਾਲ ਗੱਲਬਾਤ ਕਰਨ । ਤਾਂ ਜੋ ਉਹਨਾਂ ਦਾ ਮਸਲਾ ਹੱਲ ਕੀਤਾ ਜਾ ਸਕੇ।

  • ਪੰਜਾਬ: ਸੰਜੇ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਆਪ ਪਾਰਟੀ ਨੇ ਕੇਂਦਰ ਦੇ ਖਿਲਾਫ ਕੀਤਾ ਪ੍ਰਦਰਸ਼ਨ, ਫੂਕਿਆ ਪੁਤਲਾ, ਦੇਖੋਂ ਵੀਡਿਓ

    ਪੰਜਾਬ: ਸੰਜੇ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਆਪ ਪਾਰਟੀ ਨੇ ਕੇਂਦਰ ਦੇ ਖਿਲਾਫ ਕੀਤਾ ਪ੍ਰਦਰਸ਼ਨ, ਫੂਕਿਆ ਪੁਤਲਾ, ਦੇਖੋਂ ਵੀਡਿਓ

    ਅੰਮ੍ਰਿਤਸਰ: ਦਿੱਲੀ ਕਥਿਤ ਸ਼ਰਾਬ ਘਪਲੇ ਮਾਮਲੇ ਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਵੱਲੋਂ ਹੁਣ ਕੇਂਦਰ ਸਰਕਾਰ ਦੇ ਖਿਲਾਫ ਤੇ ਈਡੀ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਕੈਬਨਟ ਮੰਤਰੀ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਸ਼ਰਾਬ ਘੁਟਾਲਾ ਨਹੀਂ ਹੈ।

    ਜੇਕਰ ਕੋਈ ਘੁਟਾਲਾ ਹੁੰਦਾ ਤਾਂ ਦਿੱਲੀ ਸਰਕਾਰ ਨੂੰ ਕਿਸੇ ਨਾ ਕਿਸੇ ਕਿਸਮ ਦਾ ਨੁਕਸਾਨ ਝੱਲਣਾ ਪੈਂਦਾ। ਉਹਨਾਂ ਨੇ ਕਿਹਾ ਕਿ ਪਰ ਅਜਿਹਾ ਕੋਈ ਨਹੀਂ ਸੀ, ਜੋ ਆਪਣੇ ਆਪ ਵਿੱਚ ਇਹ ਸਾਬਤ ਕਰਦਾ ਹੈ ਕਿ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਰਾਬ ਨੀਤੀ ਦੀ ਇਹ ਜਾਂਚ, ਲੀਡਰਾਂ, ਠੇਕਿਆਂ ਅਤੇ ਰਿਟੇਲਰਾਂ ‘ਤੇ ਹਜ਼ਾਰਾਂ ਛਾਪੇਮਾਰੀ ਅਤੇ ‘ਆਪ’ ਨੇਤਾਵਾਂ ਅਤੇ ਕੁਝ ਕਾਰੋਬਾਰੀਆਂ ਦੀਆਂ ਗ੍ਰਿਫਤਾਰੀਆਂ, ਇਹ ਸਭ ਕੁਝ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਭਾਜਪਾ ਦੀ ਸਾਜ਼ਿਸ਼ ਹੈ। ਇਸ ਦੇ ਨਾਲ ਹੀ ਕਾਂਗਰਸ ਦਾ ਸਵਾਲ ਪੁੱਛਣ ਦੇ ਉੱਪਰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੱਤਰਕਾਰਾਂ ਦੇ ਨਾਲ ਹੀ ਉਲਝਦੇ ਹੋਏ ਨਜ਼ਰ ਆਏ। ਦੂਜੇ ਪਾਸੇ ਇਸ ਮਾਮਲੇ ਤੇ ਬੋਲਦੇ ਹੋਏ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਭਾਰਤੀ ਰਾਜਨੀਤੀ ਵਿੱਚ ਭਾਜਪਾ ਦੇ ਦਿਨੋਂ-ਦਿਨ ਡਿੱਗਦੇ ਗ੍ਰਾਫ ਕਾਰਨ ਭਾਜਪਾ ਨਿਰਾਸ਼ ਅਤੇ ਬੇਚੈਨ ਹੈ।

    ਭਾਜਪਾ ਨੇ ਕੇਂਦਰ ਵਿੱਚ 9 ਸਾਲਾਂ ਤੋਂ ਵੱਧ ਸਮਾਂ ਰਾਜ ਕੀਤਾ ਹੈ ਪਰ ਹੁਣ ਉਹ ਆਪਣੀ ਨਫ਼ਰਤ ਦੀ ਰਾਜਨੀਤੀ, ਪੂੰਜੀਪਤੀਆਂ ਨਾਲ ਪਿਆਰ ਅਤੇ ਲੋਕ ਵਿਰੋਧੀ ਨੀਤੀਆਂ ਦਾ ਸੇਕ ਮਹਿਸੂਸ ਕਰ ਰਹੇ ਹਨ। ਇਸੇ ਲਈ ਉਹ ਉਨ੍ਹਾਂ ਦੇ ਵਿਰੁੱਧ ਬੋਲਣ ਵਾਲੇ ਨੂੰ ਅੱਤਿਆਚਾਰਾਂ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਨੂੰ ਧਮਕਾਉਣ ਅਤੇ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ। ਇਸ ਲਈ ਉਹ ਸੀਬੀਆਈ ਅਤੇ ਈਡੀ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ ‘ਤੇ ਹਮਲੇ ਕਰ ਰਹੀ ਹੈ।

    ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਉਨ੍ਹਾਂ ਨੇ ‘ਆਪ’ ਦੇ ਇਕ ਹੋਰ ਵੱਡੇ ਨੇਤਾ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਓਹਨਾ ਨੇ ਕਿਹਾ ਕਿ ਸੰਜੇ ਸਿੰਘ ਹਮੇਸ਼ਾ ਹੀ ਭਾਜਪਾ ਸਰਕਾਰ ਅਤੇ ਉਨ੍ਹਾਂ ਦੇ ਲੋਕ ਵਿਰੋਧੀ, ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦੇ ਰਹੇ ਹਨ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਪੁੱਛਿਆ ਤਾਂ ਵਿਧਾਇਕਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਦਾ ਸਵੇਰੇ ਬਿਆਨ ਕੁਝ ਹੋਰ ਹੁੰਦਾ ਹੈ ਅਤੇ ਸ਼ਾਮ ਨੂੰ ਬਿਆਨ ਕੁਝ ਹੋਰ ਹੁੰਦਾ ਹੈ ਇਸ ਲਈ ਉਹ ਨਵਜੋਤ ਸਿੰਘ ਸਿੱਧੂ ਦੇ ਕਿਸੇ ਵੀ ਬਿਆਨ ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ।

  • ਪੰਜਾਬ ਰੋਡਵੇਜ ਦੀ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ, ਇੱਕ ਦੀ ਮੌਤ, ਦੇਖੋ ਵੀਡਿਓ 

    ਪੰਜਾਬ ਰੋਡਵੇਜ ਦੀ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ, ਇੱਕ ਦੀ ਮੌਤ, ਦੇਖੋ ਵੀਡਿਓ 

    ਅੰਮ੍ਰਿਤਸਰ: ਅੰਮ੍ਰਿਤਸਰ ਜੰਡਿਆਲਾ ਗੁਰੂ ਦੇ ਪਿੰਡ ਝੋਹਣ ਦੇ ਨਜਦੀਕ ਹਾਈਵੇ ਤੇ ਪੰਜਾਬ ਰੋਡਵੇਜ ਦੀ ਬਸ ਵਲੋ ਇਕ ਟਰੈਕਟਰ ਟਰਾਲੀ ਨੂੰ ਟਕਰ ਮਾਰੀ ਗਈ ਹੈ। ਜਿਸ ਵਿਚ ਦੁਰਘਟਨਾਗ੍ਰਸਤ ਟਰੈਕਟਰ ਟਰਾਲੀ ਚਲਾ ਰਹੇ ਕਾਬੁਲ ਸਿੰਘ ਨਾਮਕ ਕਿਸਾਨ ਦੀ ਮੌਤ ਹੋ ਗਈ ਹੈ ਅਤੇ ਟਰੈਕਟਰ ਟਰਾਲੀ ਤੇਜ ਟਕਰ ਕਾਰਨ ਦੋ ਹਿਸੇ ਹੋ ਗਿਆ ਹੈ। ਜਿਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦੇ ਪਿੰਡਵਾਸ਼ੀਆ ਵਲੋ ਹਾਇਵੇ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ।

    ਇਸ ਸੰਬਧੀ ਗਲਬਾਤ ਕਰਦੀਆ ਮ੍ਰਿਤਕ ਕਿਸਾਨ ਦੇ ਭਰਾ ਅਤੇ ਕਿਸਾਨ ਆਗੂਆ ਦਸਿਆ ਕਿ ਘਟਨਾ ਤਕਰੀਬਨ ਸਵੇਰੇ 4 ਵਜੇ ਦੀ ਹੈ ਜਦੋ ਕਾਬਲ ਸਿੰਘ ਆਪਣੇ ਟਰੈਕਟਰ ਟਰਾਲੀ ਉਪਰ ਚੌਣਾ ਲੈ ਮੰਡੀ ਜਾ ਰਿਹਾ ਸੀ ਕਿ ਅਚਾਨਕ ਦਿਲੀ ਤੋ ਆ ਰਹੀ ਤੇਜ ਰਫਤਾਰ ਪੰਜਾਬ ਰੋਡਵੇਜ ਦੀ ਬਸ ਵਲੋ ਉਸਨੂੰ ਪਿਛੋ ਟਕਰ ਮਾਰੀ ਗਈ ਅਤੇ ਬਸ ਡਰਾਇਵਰ ਵਲੋ ਹਾਦਸੇ ਤੋ ਬਾਦ ਬਸ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਬਸ ਦਾ ਹੌਸ ਪਾਇਪ ਫਟਣ ਕਾਰਨ ਉਹ ਭਜ ਨਹੀ ਸਕੀਆ। ਪੁਲਿਸ ਚੋਕੀ ਟਾਗਰਾ ਨੂੰ ਫੋਨ ਕਰਨ ਤੇ ਵੀ ਉਹਨਾ ਵਲੋ ਤਿੰਨ ਘੰਟੇ ਇਥੇ ਪਹੁੰਚਿਆ ਨਹੀ ਗਿਆ। ਜਿਸਦੇ ਰੋਸ਼ ਵਜੋ ਸਾਡੇ ਕਿਸਾਨ ਜਥੇਬੰਦੀਆ ਵਲੋ ਹਾਇਵੇ ਜਾਮ ਕੀਤਾ ਗਿਆ ਹੈ। ਅਤੇ ਪੀੜੀਤ ਪਰਿਵਾਰ ਇਨਸਾਫ ਦੀ ਮੰਗ ਕਰਦਾ ਹੈ।

    ਪੁਲਿਸ ਥਾਣਾ ਜੰਡਿਆਲਾ ਵਲੋ ਮੌਕੇ ਤੇ ਪਹੁੰਚ ਜਾਣਕਾਰੀ ਦਿਤੀ ਕਿ ਸਾਨੂੰ ਸੂਚਨਾ ਮਿਲੀ ਸੀ ਕੀ ਹਾਇਵੇ ਤੇ ਜਲੰਧਰ ਸਾਇਡ ਤੋ ਪਨਬਸ ਜਿਸ ਵਲੋ ਟਰੈਕਟਰ ਟਰਾਲੀ ਨੂੰ ਟਕਰ ਮਾਰੀ ਅਤੇ ਦੋਰਾਨੇ ਇਲਾਜ ਦੋਰਾਨ ਕਿਸਾਨ ਦੀ ਮੋਤ ਹੋਈ ਹੈ, ਇਸ ਸੰਬਧੀ ਬਸ ਡਰਾਇਵਰ ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਜੋ ਕਿ ਚੋਕੀ ਇਨਚਾਰਜ ਵਲੋ ਅਣਗੇਲੀ ਕੀਤੀ ਗਈ ਹੈ ਉਸਦੀ ਪੜਤਾਲ ਕੀਤੀ ਜਾਵੇਗੀ ਬਾਕੀ ਸਵੇਰੇ ਛੇ ਵਜੇ ਹਾਈਵੇ ਪੈਟਰੋਲਿੰਗ ਦੀ ਗਡੀ ਵਲੋ ਇਥੇ ਪਹੁੰਚ ਕਾਰਵਾਈ ਕੀਤੀ ਗਈ।

  • पंजाबः धार्मिक स्थल से वापस आई वैन पर नशेड़ियों ने किया हमला, तोड़े शीशे, देखें वीडियो

    पंजाबः धार्मिक स्थल से वापस आई वैन पर नशेड़ियों ने किया हमला, तोड़े शीशे, देखें वीडियो

    लुधियानाः देर रात माडल टाउन एक्सटेंशन से बड़ी खबर सामने आई है। जहां धार्मिक स्थल से वापस आई वैन पर 2 नशेड़ियों ने जमकर उत्पात मचाया। युवकों ने बाबा दीप सिंह गुरुद्वारा साहिब के बाहर धार्मिक स्थान से वापस लौटी एक वैन पर हमला कर दिया। वैन को घेर कर उस पर पत्थर और डंडे बरसाए। यही नहीं ड्राइवर को युवकों ने गालियां भी दी। इस घटना की घरों की छतों से लोगों ने वीडियो बना ली। युवकों ने आधा घंटा जमकर सरेआम सड़क पर गुंडागर्दी की।

    यदि कोई व्यक्ति उन्हें हुल्लड़बाजी करने से रोकने गया तो उन्होंने उस पर भी हमला कर दिया। लोगों ने बताया कि जिस वैन पर पत्थरबाजी, वह किसी धार्मिक स्थल से जत्थे को वापस लेकर आई थी। गनीमत रही कि वैन में कोई यात्री सवार नहीं था। इस बीच ड्राइवर ने बचाव करते हुए वैन भगाई, लेकिन हमलावरों ने बीच बाजार पत्थरबाजी कर वैन सहित कई वाहनों को नुकसान पहुंचाया। पत्थरबाजी के बाद इलाके में दहशत फैल गई।

    थाना माडल टाउन की एसएचओ गुरशिंदर कौर ने बताया कि घटना के तुरंत बाद पुलिस मौके पर पहुंच गई थी। आरोपियों को गिरफ्तार कर लिया है। उन्होंने नशीला पदार्थ का सेवन किया हुआ था। फिलहाल अभी उनसे बातचीत हो नहीं पाई। उनकी हालत स्थिर होने के बाद हमले के कारणों का पता चलेगा। फिलहाल पुलिस मामले की जांच कर रही है।

  • पंजाबः दवा फैक्टरी में आग से केमिकल ड्रमों में हुआ धमाका, 2 की मौत, कई कर्मचारी लापता, देखें वीडियो

    पंजाबः दवा फैक्टरी में आग से केमिकल ड्रमों में हुआ धमाका, 2 की मौत, कई कर्मचारी लापता, देखें वीडियो

    अमृतसर : मजीठा रोड स्थित नागकलां दवा फैक्टरी क्वालिटी फार्मास्यूटिक्ल लिमिटेड में वीरवार दोपहर साढ़े तीन बजे भीषण आग लग गई। आग लगने से फैक्टरी में पड़े 500 के करीब केमिकल ड्रम एक के बाद एक धमाके के साथ फट गए। प्रशासन ने दो लोगों की मौत की पुष्टि की है, जबकि दो लोग गंभीर रूप से झुलस गए। बताया जा रहा है कि घटना के वक्त फैक्टरी में 1600 कर्मचारी काम कर रहे थे। आग लगने के बाद वहां अफरा-तफरी मच गई। कर्मचारी बाहर की ओर भागने लगे। एयरफोर्स की गाड़ियों सहित 80 फायर टेंडरों ने रात साढ़े नौ बजे 80 प्रतिशत आग पर काबू पाया।

    आग लगने के कारणों का अभी पता नहीं चल पाया है। फैक्टरी के मालिक के अनुसार फैक्टरी में करीब 1,600 कर्मचारी काम करते हैं। आग लगने की जैसे ही जानकारी मिली तो सभी कर्मचारियों को सुरक्षित बाहर निकाल दिया गया। उन्होंने कहा कि आग लगने के कारण का अभी पता नहीं चल पाया है। फैक्टरी के अंदर लगे सीसीटीवी देखने के बाद ही पता चल पाएगा कि आग कैसे लगी। उनके मुताबिक फैक्टरी के अंदर 500 के करीब केमिकल के ड्रम पड़े हुए थे, जिसमें से ज्यादातर तबाह हो गए। उन्होंने बताया कि आग से लाखों का नुकसान हुआ है।

    डिस्ट्रिक्ट फायर अफसर दिलबाग सिंह ने कहा कि आग की जानकारी मिलते ही दमकल विभाग की गाड़ियां मौके पर पहुंची गई थी, जिन्होंने कड़ी मशक्कत के बाद आग पर काबू पा लिया। धुएं के कारण आग बुझाने में आई परेशानी दवा फैक्टरी में आग बुझाने के दौरान दमकल विभाग के कर्मचारियों को काफी परेशानी का सामना करना पड़ा। आग के कारण पहले शुरुआत के समय में सिर्फ धुआं ही धुआं था।

    धुएं के कारण फैक्टरी में दमकल विभाग के कर्मचारी जा नहीं पा रहे थे। जैसे ही धुआं कम हुआ तो कर्मचारियों ने आग पर काबू पाया।  बेटे का मोटरसाइकिल मिला पर उसका नहीं चल रहा पता बटाला के नजदीक रहने वाली महिला तृप्ता ने बताया कि उसका बेटा फैक्टरी में काम करता है। बेटा शाम छह बजे तक घर पर पहुंच जाता है, लेकिन उसका अभी तक कुछ पता नहीं चल पा रहा है। मोटरसाइकिल भी फैक्टरी के बाहर लगा हुआ है। फैक्टरी के मालिक कह रहे है कि सभी को घर भेज दिया गया है। वहीं महिला राज कौर ने बताया कि उसका बेटा पलविंदर सिंह फैक्टरी में सफाई कर्मचारी है। बेटा रोजाना ही शाम को छह बजे पहुंच जाता था, लेकिन आज घर नहीं पहुंचा था। आग लगने का पता चलते ही वह फैक्टरी में पहुंची।

  • पंजाब : बदमाशों ने तेजधार हथियारों से ज्वैलर को बंधक बनाकर लूटा, काटी गर्दन, देखें वीडियो

    पंजाब : बदमाशों ने तेजधार हथियारों से ज्वैलर को बंधक बनाकर लूटा, काटी गर्दन, देखें वीडियो

    लुधियाना: जिले में लूटपाट और चोरी के मामले लगातार बढ़ रहे हैं। वहीं वीरवार को बदमाशों ने ज्वैलर को दुकान के अंदर बंधक बनाकर लूट लिया। बदमाश करीब सवा लाख कैश. 8 से 10 किलो चांदी और 10 तोले सोना ले गए हैं। यही नहीं उन्होंने ज्वैलर का चाकू से गला भी काटा है। बदमाशों के पास एक खिलौना पिस्तोल भी थी। जमालपुर की आहलुवालिया कॉलोनी में दुकानदार अमीर चंद दुकान को लॉक लगाकर अंदर रेस्ट कर रहा था। इस दौरान बाइक पर दो युवक आए। जिन्होंने दुकान का गेट खटखटाया। अमीर चंद ने ग्राहक समझ कर लॉक खोल दिया।

    इसके बाद बदमाशों ने दुकानदार को गालियां दी और उसे बंधक बना लिया। दुकानदार ने शोर मचाया, लेकिन शीशे बंद होने के कारण लोगों तक आवाज नहीं पहुंच पाई। बदमाशों ने दुकान को अंदर से लॉक लगा लिया। करीब 8 मिनट में वारदात को अंजाम दिया। बदमाश अपने साथ एक बैग लेकर आए थे। नजदीकी दुकानदार मोना ने बताया कि दुकान के अंदर अमीर चंद खून से लथपथ हालत में थे। उन्हें फोर्टिस अस्पताल पहुंचाया गया है।
    घटना स्थल पर इलाका पुलिस पहुंची। पुलिस ने इलाके में लगे सीसीटीवी कैमरों से आरोपियों की फुटेज चेक की है। पुलिस का दावा है कि आरोपियों को जल्द पकड़ लिया जाएगा। घटना स्थल पर फोरेंसिक टीम भी बुलाई गई। टीम ने दुकान से कई क्लू इकट्ठे किए। बदमाश बाइक चलता ही छोड़ कर दुकान के अंदर घुसे थे।

  • ਪੰਜਾਬ : ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਵਿਰੋਧ ‘ਚ ਵਕੀਲਾਂ ਨੇ ਕੀਤੀ ਹੜਤਾਲ, ਦੇਖੋ ਵੀਡਿਓ

    ਪੰਜਾਬ : ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਵਿਰੋਧ ‘ਚ ਵਕੀਲਾਂ ਨੇ ਕੀਤੀ ਹੜਤਾਲ, ਦੇਖੋ ਵੀਡਿਓ

    ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣੇ ਦੇ ਕੁਝ ਇਲਾਕੇ ਨੂੰ ਜ਼ਿਲਾ ਮਲੇਰਕੋਟਲੇ ਚ ਜੋੜਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਦਾ ਵਕੀਲ ਭਾਈਚਾਰੇ ਵੱਲੋਂ ਸਖਤ ਤੌਰ ਤੇ ਵਿਰੋਧ ਜਤਾਇਆ ਜਾ ਰਿਹਾ ਹੈ। ਵਕੀਲ ਭਾਈਚਾਰੇ ਦਾ ਦੋਸ਼ ਹੈ, ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਲੋਕਾਂ ਉੱਪਰ ਬਹੁਤ ਬੁਰਾ ਅਸਰ ਪਏਗਾ ਤੇ ਲੋਕਾਂ ਦੇ ਕੰਮਕਾਜ ਪ੍ਰਭਾਵਿਤ ਹੋਣਗੇ।

    ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਉਹ 2 ਦਿਨ ਦੀ ਸਟਰਾਈਕ ਤੇ ਹਨ। ਅਗਰ ਸਰਕਾਰ ਨੇ ਆਪਣਾ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਤਾਂ ਉਹ ਅਨਮਿਥੇ ਸਮੇਂ ਲਈ ਹੜਤਾਲ ਤੇ ਜਾ ਸਕਦੇ ਹਨ।

  • पंजाबः लापता युवक का कत्ल कर गंदे नाले में फेंकने का शक, देखें वीडियो

    पंजाबः लापता युवक का कत्ल कर गंदे नाले में फेंकने का शक, देखें वीडियो

    गोताखोरों की मदद से तलाश रही पुलिस 

    लुधियानाः जिले में युवक 17 सितंबर से लापता है। उसके परिजनों को शक है कि उनके बेटे को किसी ने मौत के घाट उतारा है। लापता युवक का नाम लिलान है। बीते दिन लिलान के परिजनों ने एक युवक को पकड़ा। जिसने उन्हें बताया कि एक काली सड़क का युवक है, जिसने लिलान को मार कर नाले में फेंक दिया है। उस युवक की निशानदेही पर बीते रात भी पुलिस ने काफी सर्च की, लेकिन कही कुछ पता नहीं चला। इसी तरह आज से शाम तक पुलिस गंदे नाला शिवपुरी के आस-पास गोताखोरों की मदद से तालाश कर रही है।

    लापता युवक जूस बेचने का काम करता था। थाना टिब्बा की पुलिस मामले की जांच कर रही है। इलाके के लोग बताते है कि लिलान को उसी की पहचान वाला युवक जिसे पुलिस ने हिरासत में लिया है वह उसे शराब पीलाने के बहाने ले कर गया था। लिलान का कत्ल करके नाले में फेंका गया है या उसका पैर फिसलने से नाले में गिर कर मौत गुई है इस बारे अभी कुछ पता नहीं चल पाया। फिलहाल पुलिस को अभी तक शव बरामद नहीं हुआ।

  • ਪੰਜਾਬ : ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਸਰਕਾਰ ਅੱਗੇ ਕੀਤੀ ਅਪੀਲ, ਦੇਖੋ ਵੀਡਿਓ

    ਪੰਜਾਬ : ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਸਰਕਾਰ ਅੱਗੇ ਕੀਤੀ ਅਪੀਲ, ਦੇਖੋ ਵੀਡਿਓ

    ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ ‘ਚ ਕੀਤਾ ਜਾਵੇ ਸ਼ਿਫਟ

    ਅੰਮ੍ਰਿਤਸਰ : ਆਸਾਮ ਦੀ ਡਿਬਰੂਗੜ੍ਹ ਜੇਲ ਚ ਬੰਦ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਪਰਿਵਾਰ ਅਤੇ ਵਕੀਲਾਂ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਜਿਸ ਦੇ ਰੋਸ ਵਜੋਂ ਪਿਛਲੇ ਦਿਨੀ ਐਸਜੀਪੀਸੀ ਵੱਲੋਂ ਵੀ ਇਸ ਦੀ ਨਖੇਦੀ ਕੀਤੀ ਗਈ ਸੀ। ਅਤੇ ਅੱਜ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਜੇਲ ਚੋਂ ਬਾਹਰ ਲਿਆ ਕੇ ਪੰਜਾਬ ਦੀ ਜੇਲ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ ਵਿੱਚ ਪਰਿਵਾਰਾਂ ਨੂੰ ਮਿਲਣ ਵਿੱਚ ਆਸਾਨੀ ਹੋ ਸਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਹੁਣ ਦੁਬਾਰਾ ਤੋਂ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਉਸ ਦੇ ਨਾਲ ਹੀ ਉਹਨਾਂ ਦੀ ਧਰਮ ਪਤਨੀ ਕਿਰਨਪ੍ਰੀਤ ਵੱਲੋਂ ਵੀ ਘਰ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

    ਦੂਜੇ ਪਾਸੇ ਦਮਦਮੀ ਟਕਸਾਲ ਸੰਗਰਾਵਾਂ ਦੇ ਸੇਵਾਦਾਰ ਭਾਈ ਰਾਮ ਸਿੰਘ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਭਾਈ ਰਾਮ ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਕੈਦ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣਾ, ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਇਸ ਦੇ ਨਾਲ ਹੀ ਭਾਈ ਰਾਮ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤ ਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਖਾਲਸਾ ਵਹੀਰ ਨੂੰ ਜਾਰੀ ਰੱਖਦੇ ਹੋਏ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਇੱਕ ਵਾਰ ਫਿਰ ਖਾਲਸਾ ਵਹੀਰ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਵਹੀਰ 15 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਅਠਵਾਲ ਪੁੱਲ ਤੋਂ ਸ਼ੁਰੂ ਹੋ ਕੇ ਬਹੌਲੀ ਸਾਹਿਬ ਗੋਇੰਦਵਾਲ ਵਿਖੇ ਜਾ ਕੇ ਸਮਾਪਤ ਹੋਵੇਗੀ। ਇਸ ਵਹੀਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਵੱਲੋਂ ਅਤੇ ਦਮਦਮੀ ਟਕਸਾਲ ਸੰਘਰਾਵਾਂ ਦੇ ਸੇਵਾਦਾਰ ਭਾਈ ਰਾਮ ਸਿੰਘ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।

  • ਪੰਜਾਬ : ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

    ਪੰਜਾਬ : ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

    ਅੰਮ੍ਰਿਤਸਰ : ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਵਿਵਾਦ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਸਾਹਮਣੇ ਆਇਆ ਹੈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਛਾਪਿਆ ਗਈਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਦੇ ਉੱਪਰ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ।

    ਜਿਸ ਨੂੰ ਲੈ ਕੇ ਲੋਕ ਇਨਸਾਫ ਵੈਲਫੇਅਰ ਸੋਸਾਇਟੀ ਵੱਲੋਂ ਭੰਡਾਰੀ ਪੁੱਲ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਉਹਨਾਂ ਵੱਲੋਂ ਪੰਜਾਬ ਸਿੱਖਿਆ ਬੋਰਡ ਦੇ ਵੱਲੋਂ ਛਾਪੀਆਂ ਗਈਆਂ ਕਿਤਾਬਾਂ ਦੇ ਉੱਤੇ ਵੀ ਕਿੰਤੂ ਪ੍ਰੰਤੂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਗੁਰੂ ਸਾਹਿਬਾਨ ਨੂੰ ਕਿਤਾਬਾਂ ਦੇ ਵਿੱਚ ਚੋਰ ਡਾਕੂ ਅਤੇ ਹੋਰ ਵੀ ਕਈ ਭੱਦੀਆਂ ਸ਼ਬਦਾਵਲੀਆਂ ਇਸਤੇਮਾਲ ਕੀਤੀਆਂ ਗਈਆਂ ਹਨ। ਜੋ ਕਿ ਹਰਗਿਜ਼ ਬਰਦਾਸ਼ ਨਹੀਂ ਕੀਤੀਆਂ ਜਾਣਗੀਆਂ।