Category: Himachal>Baddi

  • ਪੰਜਾਬ SGPC ਦੇ ਪ੍ਰਧਾਨ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਲਏ ਅਹਿਮ ਫੈਸਲੇ, ਦੇਖੋ ਵੀਡਿਓ

    ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ ਤਹਿਤ ਅਗਲੀ ਰਣਨੀਤੀ ਉਲੀਕਣ ਲਈ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ ਇਕ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਵਿਖੇ ਸੱਦਣ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਿਆ ਗਿਆ ਹੈ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ’ਤੇ ਸਰਕਾਰਾਂ ਵੱਲੋਂ ਸਿੱਖ ਬੰਦੀਆਂ ਨੂੰ ਲੈ ਕੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਅਨਿਆਂ ਵਿਰੁੱਧ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਅਵਾਜ਼ ਉਠਾ ਰਹੀ ਹੈ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਇਕ ਵਫ਼ਦ ਨੇ 26 ਲੱਖ ਲੋਕਾਂ ਦੀ ਅਵਾਜ਼ ਪੰਜਾਬ ਦੇ ਰਾਜਪਾਲ ਪਾਸ ਉਠਾਈ ਸੀ ਅਤੇ ਹੁਣ ਅਗਲੀ ਰਣਨੀਤੀ ਉਲੀਕਣ ਲਈ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ 25 ਨਵੰਬਰ 2023 ਨੂੰ ਚੰਡੀਗੜ੍ਹ ਵਿਖੇ ਇਕੱਤਰਤਾ ਬੁਲਾਈ ਜਾਵੇਗੀ। ਬੁੱਧੀਜੀਵੀਆਂ ਦੀ ਇਸ ਇਕੱਤਰਤਾ ਦੌਰਾਨ ਮਿਲੇ ਸੁਝਾਵਾਂ ਨੂੰ ਵਿਚਾਰਨ ਵਾਸਤੇ ਬਾਅਦ ਵਿਚ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਸੱਦ ਕੇ ਭਵਿੱਖੀ ਪ੍ਰੋਗਰਾਮ ਐਲਾਨਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਵਾਸਤੇ ਵੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਲਦ ਜਾਵੇਗਾ।

    ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਬਣ ਰਹੀਆਂ ਵੋਟਾਂ ਲਈ ਠੋਸ ਨੀਤੀ ਨਾ ਬਣਾਉਣ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੀਆਂ ਜਨਰਲ ਚੋਣਾਂ ਲਈ ਵੋਟਾਂ ਬਣਾਉਣ ਪ੍ਰਤੀ ਸਰਕਾਰ ਸੰਜੀਦਾ ਨਹੀਂ ਹੈ। ਜਿਸ ਕਰਕੇ ਹੁਣ ਤੱਕ ਬਹੁਤ ਘੱਟ ਗਿਣਤੀ ਵਿਚ ਵੋਟਾਂ ਬਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਸਰਕਾਰ ਵੱਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਹੈ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇਕ ਮਤਾ ਪਾਸ ਕਰਕੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਤੋਂ ਮੰਗ ਕੀਤੀ ਗਈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੋਟਾਂ ਬਣਾਉਣ ਵਾਲੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਕਿ ਉਹ ਲੋਕਾਂ ਨੂੰ ਖੱਜਲ ਖੁਆਰ ਨਾ ਕਰਨ। ਐਡਵੋਕੇਟ ਧਾਮੀ ਨੇ ਕਿਹਾ ਕਿ ਵੋਟ ਦੀ ਤਸਦੀਕ ਦੇ ਤਰੀਕੇ ਨੂੰ ਸੁਖਾਲਾ ਕੀਤਾ ਜਾਵੇ। ਤਾਂ ਜੋ ਲੋਕ ਭਰੇ ਫਾਰਮ ਇਕ ਥਾਂ ’ਤੇ ਇਕੱਤਰ ਕਰਕੇ ਜਮ੍ਹਾਂ ਕਰਵਾ ਸਕਣ। ਇਸ ਦੇ ਨਾਲ ਹੀ ਹਰ ਸਿੱਖ ਨੂੰ ਸ਼੍ਰੋਮਣੀ ਕਮੇਟੀ ਲਈ ਵੋਟਰ ਰਜਿਸਟਰਡ ਕਰਨ ਵਾਸਤੇ ਕੈਂਪ ਵੀ ਲਗਾਏ ਜਾਣ।

    ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਵੋਟਰਾਂ ਨੂੰ ਵੋਟ ਬਣਾਉਣ ਵਾਸਤੇ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰੇ, ਜਿਸ ਤਰ੍ਹਾਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਜਾਂਦਾ ਹੈ। ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨੇੜੇ ਆਯੋਜਤ ਕੀਤੇ ਗਏ ਇਕ ਪ੍ਰੋਗਰਾਮ ਦੌਰਾਨ ਮਰਯਾਦਾ ਵਿਰੁੱਧ ਹਰਕਤਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਠੀਕ ਨਹੀਂ ਹੈ ਕਿ ਗੁਰੂ ਘਰ ਨੇੜੇ ਸਿੱਖ ਭਾਵਨਾਵਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਸਰਕਾਰ ਦੇ ਸਬੰਧਤ ਮੰਤਰਾਲੇ ਅਤੇ ਓਕਾਫ਼ ਬੋਰਡ ਨੂੰ ਪੱਤਰ ਲਿਖਿਆ ਜਾ ਰਿਹਾ ਹੈ। ਅੰਤ੍ਰਿੰਗ ਕਮੇਟੀ ਵੱਲੋਂ ਇਕ ਵਿਸ਼ੇਸ਼ ਮਤਾ ਪਾਸ ਕਰਦਿਆਂ, ਸੋਸ਼ਲ ਮੀਡੀਆ ’ਤੇ ਸਿੱਖਾਂ ਅਤੇ ਸਿੱਖ ਸੰਸਥਾਵਾਂ ਖਿਲਾਫ਼ ਕੀਤੇ ਜਾ ਰਹੇ ਨਫ਼ਰਤੀ ਪ੍ਰਚਾਰ ਦੀ ਵੀ ਕੜੀ ਨਿੰਦਾ ਕੀਤੀ ਗਈ ਹੈ।

  • पंजाबः होटल में पति ने दी दबिश, पत्नी हुई फरार, देखें वीडियो

    मौके पर पुलिस को देख होटल मालिक और मैनेजर होटल भी हुए फरार 

    अमृतसरः सचखंड श्री दरबार साहिब के पास एक होटल में अपने प्रेमी के साथ महिला पहुंची थी। जहां इस मामले का पता चलते ही महिला के पति ने होटल में दबिश दी। इस दौरान महिला पति को देखकर होटल के अंदर घुस गई। जिसके बाद होटल के बाहर पति इंद्रजीत सिंह ने खूब हाईवोल्टेज ड्रामा किया। पत्रकारों से बात करते हुए लड़के ने बताया कि शादी के बाद से उसका अपनी पत्नी से झगड़ा चल रहा है और वो दोनों अलग रहते हैं और उसकी पत्नी उसे तलाक भी नहीं दे रही है और उस पर खर्चे का केस कर रही है।

    इस दौरान पति ने आरोप लगाते हुए कहा कि उसकी पत्नी खुद बाहर किसी और मर्द के साथ घूम रही है। लड़के ने कहा कि जब उन्हें इसकी सूचना मिली तो उसने मौके पर ही होटल के बाहर से इसे रंगे हाथों पकड़ लिया। लड़के ने आरोप लगाया कि होटल मालिक ने उसकी पत्नी को होटल की छत के रास्ते दूसरी तरफ भेज दिया। जिसके बाद पीड़ित पति ने पुलिस और मीडिया को मौके पर बुलाकर इंसाफ की गुहार लगाई है। 

    वहीं, मौके पर पहुंचे पुलिस अधिकारियों ने बताया कि उन्होंने पूरे होटल की जांच की और होटल के अंदर कोई महिला नहीं मिली। इस दौरान होटल के मालिक और मैनेजर होटल छोड़कर गायब हो चुके थे। होटल में मौजूद कर्मियों से से सीसीटीवी कैमरे की जांच करने के लिए कहा जा रहा है, लेकिन वह सीसीटीवी कैमरे की जांच नहीं करवा रहे। इससे लगता है कि इस होटल में कुछ गड़बड़ है। पुलिस ने कहा कि इस मामले को लेकर उच्च अधिकारियों को सूचित कर दिया गया है और उनके विरुद्ध बनती कार्रवाई की जायेगी।

  • ਪੰਜਾਬ : ਮੌਜੂਦਾ ਜਥੇਦਾਰ ਨੇ ਕਿਹਾ ਕਿ NRI’s ਲੋਕਾਂ ਤੋਂ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ 5 ਡਾਲਰ ਫੀਸ ਲੈਣਾ ਬਹੁਤ ਹੀ ਨਿੰਦਨਯੋਗ, ਦੇਖੋ ਵੀਡਿਓ

    ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਪੂਰੇ ਦੇਸ਼ ਵਿੱਚ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਹਨ। ਇਸ ਦਾ ਕਾਰਨ ਹੈ ਕਿ ਬੀਜੇਪੀ ਦੇ ਆਗੂਆਂ ਵੱਲੋਂ ਸਿੱਖਾਂ ਨੂੰ ਅਤੇ ਗੁਰਦੁਆਰਿਆਂ ਨੂੰ ਨਸੂਰ ਕਿਹਾ ਜਾ ਰਿਹਾ। ਉਹਨਾਂ ਕਿਹਾ ਕਿ ਜਬਲਪੁਰ ਵਿੱਚ ਵਾਪਰੀ ਘਟਨਾ ਵੀ ਬਹੁਤ ਦੁਖਦਾਈ ਹੈ। ਅਜਿਹਾ ਲੱਗ ਰਿਹਾ ਹੈ ਕਿ ਲੋਕਰਾਜ ਅਤੇ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਭਾਰਤ ਵਿੱਚ ਨਹੀਂ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਤੇ ਘਟਨਾ ਵਾਪਰੀ ਹੈ।

    ਇਸ ਤੇ ਪਾਕਿਸਤਾਨ ਸਰਕਾਰ ਨੂੰ ਵੀ ਵੱਡਾ ਐਕਸ਼ਨ ਲੈਣ ਦੀ ਜਰੂਰਤ ਹੈ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਜਿਸ ਤਰੀਕੇ ਐਨਆਰਆਈ ਲੋਕਾਂ ਤੋਂ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ ਪੰਜ ਡਾਲਰ ਫੀਸ ਲਿੱਤੀ ਜਾ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਐਨਆਰਆਈ ਤੇ ਜਜੀਆ ਟੈਕਸ ਲਗਾਇਆ ਜਾ ਰਿਹਾ ਹੈ। ਜੋ ਕਿ ਬਹੁਤ ਹੀ ਨਿੰਦਨਯੋਗ ਹੈ। ਉਹਨਾਂ ਕਿਹਾ ਕਿ ਅਗਰ ਪਾਕਿਸਤਾਨ ਦੇ ਵਿੱਚ ਕਿਸੇ ਦਰਗਾਹ ਦੇ ਉੱਪਰ ਹੱਜ ਜਾਂ ਉਮਰਾ ਕਰਨ ਵਾਲੇ ਉਹਨਾਂ ਤੋਂ ਪੈਸੇ ਲਿੱਤੇ ਜਾਣ ਤੇ ਉਹਨਾਂ ਦੇ ਦਿਲਾਂ ਤੇ ਜੋ ਬੀਤੇਗੀ, ਉਹਹੀ ਇਸ ਸਮੇਂ ਸਿੱਖਾਂ ਦੇ ਦਿਲਾਂ ਤੇ ਬੀਤ ਰਹੀ ਹੈ। ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਹੋ ਰਹੀਆਂ ਮਨਮੱਤਾਂ ਦੀ ਵੀ ਨਿਖੇਦੀ ਕੀਤੀ ਹੈ।

  • पंजाबः 100 फुटी रोड पर चलीं गोलियां, 2 घायल, देखें वीडियो

    अमृतसरः शहर में कानून व्यवस्था चरमराई हुई नजर आ रही है। वहीं बीते दिन लोगों को रंजीत एवेन्यू में एलईडी स्क्रीन पर भारत और ऑस्ट्रेलिया के बीच फाइनल क्रिकेट मैच दिखाया जा रहा था, जिसमें अमृतसर के स्थानीय पुलिस अधिकारी भी मौजूद थे। वहीं दूसरी ओर अमृतसर मुलायम रोड पर फायरिंग की घटना सामने आई है। इस घटना में 2 व्यक्ति भी गंभीर रूप से घायल हो गए है। वहीं एक घायल युवक की पहचान कुलजीत सिंह के रूप में हुई है। कुलजीत सिंह ने पत्रकारों को जानकारी देते हुए बताया कि उसकी हीरा सिंह नाम के व्यक्ति से पुरानी दुश्मनी थी।

    इस दुश्मनी को खत्म करने के लिए उन्होंने सोफ्टर सड़क पर बुलाया था, लेकिन वहां पर फिर से झगड़ा हो गया। इस दौरान दूसरे पक्ष के द्वारा उस पर गोली मारी गई, जोकि उसकी टांग में लगी है। इस घटना में घायल युवक को उपचार के अस्पताल में भर्ती करवाया गया है। उक्त घायल व्यक्ति को लेकर उसके परिवार द्वारा प्रशासन से इंसाफ की गुहार लगाई जा रही है। दूसरी ओर थाना बिडविजन के पुलिस अधिकारियों ने बताया कि सोफ्ट सड़के के ऊपर दो पक्षों में विवाद हुआ है। दोनों पक्षों के 2 लोग घायल हुए हैं और दोनों का बयान लेने के बाद पुलिस अपने कानून के मुताबिक कार्रवाई करेगी।

  • ਪੰਜਾਬ: ਹਸਪਤਾਲ ਦੇ ਬਾਹਰ ਮੰਗਤੇ ਨੇ ਪੈਸੇ ਲੁੱਟਣ ਖਾਤਰ ਲੜਕੀ ਦਾ ਗਲਾ ਦਬਾਉਣ ਦੀ ਕੀਤੀ ਕੋਸ਼ਿਸ਼, ਦੇਖੋ ਵੀਡਿਓ

    ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਅਤੇ ਹੁਣ ਆਮ ਲੋਕ ਵੀ ਸੁਰੱਖਿਤ ਨਜ਼ਰ ਨਹੀਂ ਆ ਰਹੇ। ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਤੋਂ ਵਾਰਦਾਤ ਸਾਹਮਣੇ ਆਏ ਜਿੱਥੇ ਕਿ ਇੱਕ ਮੰਗਤਾ ਟਾਈਪ ਵਿਅਕਤੀ ਵੱਲੋਂ ਇੱਕ ਲੜਕੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸ ਲੜਕੀ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ।

    ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਹੋਣ ਕਰਕੇ ਲੜਕੀ ਵੱਲੋਂ ਰੋਲਾ ਪਾਉਣ ਤੇ ਲੜਕੀ ਦਾ ਬਚਾਵ ਕੀਤਾ ਗਿਆ ਤੇ ਮੌਕੇ ਪੁਲਿਸ ਨੂੰ ਬੁਲਾ ਕੇ ਉਸ ਮੰਗਦੇ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਸੰਬੰਧ ਚ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਰੋਪੀ ਰੋਜ਼ਾਨਾ ਹੀ ਇਥੋਂ ਪੈਸੇ ਮੰਗਦਾ ਹੈ, ਤੇ ਅੱਜ ਉਸਨੇ ਪੈਸੇ ਮੰਗਣ ਦੇ ਨਾਲ ਨਾਲ ਉਸਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਫਿਰ ਵੀ ਉਸਦਾ ਬਚਾਵ ਹੋ ਗਿਆ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਵੀ ਇਹ ਵਿਅਕਤੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪਹਿਲਾਂ ਵੀ ਇਸ ਨੂੰ ਜੇਲ ਵਿੱਚ ਭੇਜ ਚੁੱਕੇ ਹਾਂ ਲੇਕਿਨ ਫਿਰ ਵੀ ਇਹ ਜਮਾਨਤ ਲੈ ਕੇ ਬਾਹਰ ਆ ਗਿਆ। ਤੇ ਫਿਰ ਮਾਮਲਾ ਦਰਜ ਕਰਕੇ ਇਸ ਨੂੰ ਜੇਲ ਵਿੱਚ ਭੇਜਿਆ ਜਾਵੇਗਾ।

  • ਪੰਜਾਬ : ਆਪ ਪਾਰਟੀ ਦੇ ਨੇਤਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਇੰਡੀਆ ਦੀ ਜਿੱਤ ਲਈ ਕੀਤੀ ਗਈ ਅਰਦਾਸ, ਦੇਖੋ ਵੀਡਿਓ

    ਅੰਮ੍ਰਿਤਸਰ : ਭਾਰਤ ਅਤੇ ਆਸਟਰੇਲੀਆ ਵਿਚਾਲੇ ਵਰਲਡ ਕੱਪ 2023 ਦਾ ਅੱਜ ਫਾਈਨਲ ਮੈਚ ਭਾਰਤ ਵਿੱਚ ਹੀ ਅਹਿਮਦਾਬਾਦ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੈਚ ਨੂੰ ਲੈ ਕੇ ਹਰ ਇੱਕ ਦਾ ਧਿਆਨ ਭਾਰਤ ਦੇ ਇਸ ਕ੍ਰਿਕਟ ਮੈਚ ਦੇ ਬਣਿਆ ਹੋਇਆ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ ਵੀ ਇੱਕ ਵੱਡੀ ਸਕਰੀਨ ਲਗਾ ਕੇ ਇਹ ਮੈਚ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਦਿਖਾਇਆ ਜਾ ਰਿਹਾ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਕੌਂਸਲਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਭਾਰਤ ਦੀ ਜਿੱਤ ਦੇ ਲਈ ਅਰਦਾਸ ਵੀ ਕੀਤੀ ਗਈ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਅੱਜ ਭਾਰਤ ਤੇ ਆਸਟਰੇਲੀਆ ਦੇ ਵਿੱਚ ਫਾਈਨਲ ਵਰਲਡ ਕੱਪ ਦਾ ਮੁਕਾਬਲਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਵਰਲਡ ਕੱਪ ਭਾਰਤ ਜਿੱਤੇ।

    ਜਿਸ ਦੇ ਲਈ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਅਰਦਾਸ ਕਰਨ ਆਏ ਹਾਂ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਅਰਦਾਸ ਕਦੀ ਵੀ ਖਾਲੀ ਨਹੀਂ ਜਾਂਦੀ। ਉਹਨਾਂ ਨੂੰ ਆਸ ਹੈ ਕਿ ਅੱਜ ਭਾਰਤ ਇਹ ਵਰਲਡ ਕੱਪ ਜਰੂਰ ਜਿੱਤੇਗਾ। ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਹੈ। ਜਿਸ ਦੇ ਲਈ ਪੂਰੇ ਦੇਸ਼ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਇੱਥੇ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਕੱਪ ਵਿੱਚ ਭਾਰਤ ਨੇ ਹੁਣ ਤੱਕ ਜਿੰਨੇ ਵੀ ਮੈਚ ਖੇਡੇ ਗਏ। ਉਨ੍ਹਾਂ ਵਿੱਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਹੈ। ਹੁਣ ਅੱਜ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਮੈਚ ਹੈ।ਜਿਸ ਨੂੰ ਲੈ ਕੇ ਕਈ ਤਿਆਰੀਆਂ ਕੀਤੀਆਂ ਗਇਆਂ ਹਨ।

  • ਪੰਜਾਬ : ਪੁਲਿਸ ਸਟੇਸ਼ਨ ਤੋਂ ਮਹਿਜ਼ 200 ਮੀਟਰ ਦੂਰੀ ਤੇ ਹੋਇਆ ਜ਼ਬਰਦਸਤ ਹੰਗਾਮਾ, ਦੇਖੋ ਵੀਡੀਓ

    ਅੰਮ੍ਰਿਤਸਰ :  ਹਾਲਾਤ ਦਿਨ ਪ੍ਰਤੀ ਦਿਨ ਬਦ ਤੋ ਬਤਰ ਹੁੰਦੇ ਜਾ ਰਹੇ ਹਨ। ਆਏ ਦਿਨ ਹੀ ਲੁੱਟਖੋ ਚੋਰੀ ਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ। ਲੋਕ ਘਰ ਤੋਂ ਨਿਕਲਣ ਲੱਗਿਆਂ ਵੀ ਡਰਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਠਾਣਾ ਡੀ ਡਿਵੀਜ਼ਨ ਤੋਂ ਮਹਿਜ਼ 200 ਮੀਟਰ ਦੂਰੀ ਦਾ ਹੈ ਜਿੱਥੇ ਕਿ 2 ਮੋਟਰਸਾਈਕਲ ਸਵਾਰ ਵਿਅਕਤਿਆਂ ਵੱਲੋਂ ਇੱਕ ਕਾਰ ਚਾਲਕ ਨਾਲ ਬੁਰੀ ਤਰੀਕੇ ਝਗੜਾ ਕੀਤਾ ਗਿਆ, ਤੇ ਉਹਨਾਂ ਦੀ ਕਾਰ ਤੋੜੀ ਗਈ। ਇਸ ਦੌਰਾਨ ਬਚਾਵ ਲਈ ਆਏ ਰਾਹਗੀਰਾਂ ਦੇ ਵੀ ਬੁਰੀ ਤਰੀਕੇ ਨਾਲ ਕੁੱਟ ਮਾਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਰਕੇਸ਼ ਅਰੋੜਾ ਨੇ ਦੱਸਿਆ ਕਿ ਉਹ ਬਿਆਸ ਤੋਂ ਅੰਮ੍ਰਿਤਸਰ ਆਪਣੇ ਘਰ ਆਏ ਸਨ, ਤਾਂ ਥਾਣਾ ਡੀ ਡਿਵੀਜ਼ਨ ਤੋਂ ਥੋੜੀ ਦੂਰੀ ਤੇ ਹੀ ਲਹੋਰੀ ਗੇਟ ਚੌਂਕ ਦੇ ਨਜ਼ਦੀਕ ਉਹਨਾਂ ਦੀ ਕਾਰ ਦੇ ਅੱਗੇ ਅਚਾਨਕ ਇੱਕ ਮੋਟਰਸਾਈਕਲ ਆ ਕੇ ਰੁਕ ਗਿਆ। ਤੇ ਉਹਨਾਂ ਨਾਲ ਝਗੜਨ ਲੱਗਾ ਕਿ ਕਾਰਨ ਉਹਨਾਂ ਦੇ ਮੋਟਰਸਾਈਕਲ ਨੂੰ ਸਾਈਡ ਮਾਰੀ ਹੈ।

    ਕਾਰ ਚਾਲਕ ਰਕੇਸ਼ ਅਰੋੜਾ ਨੇ ਕਿਹਾ ਮੇਰਾ ਪਰਿਵਾਰ ਕਾਰ ਦੇ ਵਿੱਚ ਨਾਲ ਹੋਣ ਕਰਕੇ ਮੈਂ ਮੋਟਰਸਾਈਕਲ ਚਾਲਕਾਂ ਤੋਂ ਬਿਨਾਂ ਗੱਲ ਦੀ ਹੀ ਮਾਫੀ ਮੰਗਦਾ ਰਿਹਾ। ਲੇਕਿਨ ਫਿਰ ਵੀ ਉਹਨਾਂ ਵੱਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਸਾਡੇ ਕੋਲ ਕਾਰ ਖੋਣ ਦੀ ਕੋਸ਼ਿਸ਼ ਕੀਤੀ। ਇਨੇ ਵਿੱਚ ਬਚਾਵ ਵਾਸਤੇ ਆਏ ਇੱਕ ਵਿਅਕਤੀ ਦੇ ਵੀ ਸਿਰ ਦੇ ਉੱਤੇ ਉਹਨਾਂ ਨੇ ਪਿਸਤੋਲ ਦਾ ਵੱਟ ਮਾਰ ਕੇ ਉਸਨੂੰ ਵੀ ਬੁਰੀ ਤਰੀਕੇ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਇਸ ਸਬੰਧੀ ਥਾਣਾ ਡੀ ਡਿਵੀਜ਼ਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਰਕੇਸ਼ ਅਰੋੜਾ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਹਮਲਾਵਰ ਵਿਅਕਤੀ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਅਤੇ ਫਿਲਹਾਲ ਉਹਨਾਂ ਵੱਲੋਂ ਹੁਣ ਹਮਲਾਵਾਰਾਂ ਦਾ ਮੋਟਰਸਾਈਕਲ ਪੁਲਿਸ ਨੂੰ ਦੇ ਦਿੱਤਾ ਗਿਆ ਹੈ।

    ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਦੂਜੇ ਪਾਸੇ ਜਖਮੀ ਵਿਅਕਤੀ ਨੇ ਦੱਸਿਆ ਕਿ 2 ਮੋਟਰਸਾਈਕਲ ਸਵਾਰ ਵਿਅਕਤੀ ਨਾਜਾਇਜ਼ ਤੌਰ ਤੇ ਲਹੋਰੀ ਗੇਟ ਚੌਂਕ ਵਿੱਚ ਇੱਕ ਰਾਹ ਜਾਂਦਾ ਕਾਰ ਚਾਲਕ ਨੂੰ ਪਰੇਸ਼ਾਨ ਕਰ ਰਹੇ ਸਨ। ਤਾਂ ਜਦੋਂ ਉਹ ਬਚਾਵ ਕਰਨ ਵਾਸਤੇ ਅੱਗੇ ਨੂੰ ਵਧੇ ਤਾਂ ਮੋਟਰਸਾਈਕਲ ਸਵਾਰ ਵਿਅਕਤਿਆਂ ਨੇ ਔਰਤ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰੀਕੇ ਜਖਮੀ ਕਰ ਦਿੱਤਾ। ਇਸ ਸਾਰੇ ਮਾਮਲੇ ਵਿੱਚ ਥਾਣਾ ਡੀਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਕਿਹਾ ਲੋਹਰੀ ਗੇਟ ਨਜ਼ਦੀਕ ਮੋਟਰਸਾਈਕਲ ਸਵਾਰ 2 ਵਿਅਕਤਿਆਂ ਵੱਲੋਂ ਰਕੇਸ਼ ਅਰੋੜਾ ਨਾਮਕ ਵਿਅਕਤੀ ਦੀ ਕਾਰ ਦੇ ਉੱਪਰ ਹਮਲਾ ਕੀਤਾ ਗਿਆ ਤੇ ਇੱਕ ਗੱਜਨ ਸਿੰਘ ਨਾਮ ਵਿਅਕਤੀ ਨੂੰ ਜਖਮੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਿੱਤਾ ਹੈ ਅਤੇ ਮੋਟਰਸਾਈਕਲ ਆਰਟੀਓ ਦਫਤਰ ਵੈਰੀਫਾਈ ਕਰਕੇ ਜਲਦ ਹੀ ਆਰੋਪੀਆਂ ਦੀ ਭਾਲ ਕੀਤੀ ਜਾਵੇਗੀ ਤੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ : ਗੁਰਦਵਾਰਾ ਸ਼ਹੀਦਾਂ ਸਾਹਿਬ ਦੇ ਸ਼੍ਰੀ ਰਾਮਸਰ ਸਰੋਵਰ ‘ਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼, ਦੇਖੋ ਵੀਡਿਓ

    ਅੰਮ੍ਰਿਤਸਰ : ਗੁਰਦਵਾਰਾ ਸ਼ਹੀਦਾਂ ਸਾਹਿਬ ਦੇ ਸ਼੍ਰੀ ਰਾਮਸਰ ਸਰੋਵਰ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਡੁੱਬਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਸੀ।

    ਮ੍ਰਿਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਪ੍ਰਵਾਸੀ ਭਾਈਚਾਰੇ ਦਾ ਦਿਖਾਈ ਦਿੰਦਾ ਲੱਗ ਰਿਹਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 72 ਘੰਟੇ ਲਈ ਸ਼ਨਾਖਤ ਦੇ ਲਈ ਮੁਰਦਾ ਘਰ ਵਿੱਚ ਇਸ ਦੀ ਲਾਸ਼ ਰੱਖੀ ਜਾਏਗੀ। ਉਸ ਤੋਂ ਬਾਅਦ ਇਹਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

  • ਪੰਜਾਬ : ਗੋਲੀ ਚਲਣ ਦੇ ਮਾਮਲੇ ‘ਚ AAP ਆਗੂ ਨੇ ਕੀਤੀ ਪ੍ਰੈਸ ਕਾਨਫਰੰਸ, ਦੇਖੋ ਵੀਡਿਓ

    ਅੰਮ੍ਰਿਤਸਰ :  ਪਿਛਲੇ ਦਿਨੀ ਪੁਤਲੀ ਘਰ ਇਲਾਕੇ ਦੇ ਵਿੱਚ ਸੀਵਰੇਜ ਦੀ ਸਫਾਈ ਤੋਂ ਬਾਅਦ ਉਸ ਮਸ਼ੀਨ ਨਾਲ ਫੋਟੋ ਖਿਚਾਣ ਨੂੰ ਲੈ ਕੇ ਕਾਂਗਰਸੀ ਅਤੇ ਆਪ ਨੇਤਾਵਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਗੋਲੀ ਵੀ ਚੱਲੀ ਜੋ ਕਿ ਆਪ ਨੇਤਾ ਦੇ ਭਰਾ ਦੇ ਪ੍ਰਾਈਵੇਟ ਪਾਰਟ ਤੇ ਜਾ ਵੱਜੀ। ਜਿਸ ਤੋਂ ਬਾਅਦ ਆਪ ਨੇਤਾ ਡਿੰਪਲ ਅਰੋੜਾ ਦੇ ਭਰਾ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਜਿਸ ਤੋਂ ਬਾਅਦ ਡਿੰਪਲ ਅਰੋੜਾ ਵੱਲੋਂ ਪ੍ਰੈਸ ਕਾਨਫਰਸ ਕਰਕੇ ਕਾਂਗਰਸੀ ਨੇਤਾ ਸੁਰਿੰਦਰ ਚੌਧਰੀ ਤੇ ਉਸਦੇ ਬੇਟੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸੁਰਿੰਦਰ ਚੌਧਰੀ ਤੇ ਉਸਦੇ ਬੇਟੇ ਦੇ ਖਿਲਾਫ ਪਹਿਲਾਂ ਵੀ ਬਹੁਤ ਸਾਰੇ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਦੇ ਖਿਲਾਫ 110 ਦਾ ਕਲੰਦਰਾ ਤਿਆਰ ਕਰਕੇ ਉਹਨਾਂ ਨੂੰ ਜੇਲ ਵਿੱਚ ਭੇਜਣਾ ਚਾਹੀਦਾ ਹੈ।

    ਇਸ ਦੇ ਨਾਲ ਹੀ ਆਪ ਨੇਤਾ ਡਿੰਪਲ ਅਰੋੜਾ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ 48 ਘੰਟੇ ਦਾ ਅਲਟੀਨੇਟ ਦਿੱਤਾ ਗਿਆ ਹੈ ਅਗਰ 48 ਘੰਟੇ ਵਿੱਚ ਪੁਲਿਸ ਮੁੱਖ ਆਰੋਪੀ ਸੁਰਿੰਦਰ ਚੌਧਰੀ ਤੇ ਉਸਦੇ ਬੇਟੇ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਉਹ ਆਪਣੀ ਸਰਕਾਰ ਤੇ ਹੁੰਦਿਆਂ ਵੀ ਥਾਣੇ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਮੈਂ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰ ਲਿਖਾਂਗਾ ਕਿ ਅਜਿਹੇ ਅਪਰਾਧਿਕ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਥੇ ਜ਼ਿਕਰਯੋਗ ਹੈ ਕਿ 17 ਨਵੰਬਰ ਕਾਲੇ ਦਿਨ ਵਜੋਂ ਸਾਬਿਤ ਹੋਈ ਹੈ। ਕਿਉਂਕਿ ਅੰਮ੍ਰਿਤਸਰ ਵਿੱਚ ਵੱਡੀਆਂ ਤਿੰਨ ਵਾਰਦਾਤਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਦੋ ਮਾਮਲੇ ਗੋਲੀ ਚੱਲਣ ਦੇ ਅਤੇ ਇਕ ਮਾਮਲੇ ਵਿੱਚ ਲੁੱਟ ਖੋਹ ਹੋਈ ਹੈ।

    ਜਿਸ ਦੇ ਚਲਦੇ ਪੁਤਲੀ ਘਰ ਇਲਾਕੇ ਦੇ ਵਿੱਚ ਵੀ ਸੀਵਰੇਜ ਦੀ ਸਫਾਈ ਕਰਨ ਤੋਂ ਬਾਅਦ ਸਫਾਈ ਵਾਲੀ ਮਸ਼ੀਨ ਦੇ ਨਾਲ ਫੋਟੋ ਖਿਚਵਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਵਿੱਚ ਝਗੜਾ ਹੋਇਆ ਸੀ। ਇਸ ਝਗੜੇ ਦੌਰਾਨ ਗੋਲੀ ਵੀ ਚੱਲੀ ਸੀ, ਜੋ ਕਿ ਆਪ ਨੇਤਾ ਡਿੰਪਲ ਕੁਮਾਰ ਦੇ ਭਰਾ ਦੇ ਵੱਜੀ ਸੀ। ਫਿਲਹਾਲ ਡਿੰਪਲ ਕੁਮਾਰ ਦਾ ਭਰਾ ਹਸਪਤਾਲ ਵਿੱਚ ਜੇਰੇ ਇਲਾਜ ਹੈ ਤੇ ਡਿੰਪਲ ਕੁਮਾਰ ਵੱਲੋਂ ਪ੍ਰੈਸ ਕਾਨਫਰੰਸ ਕਰ ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਲੇਕਿਨ ਡਿੰਪਲ ਕੁਮਾਰ ਦਾ ਕਹਿਣਾ ਹੈ ਕਿ ਜੋ ਮੁੱਖ ਆਰੋਪੀ ਹੈ ਉਹਨਾਂ ਨੂੰ ਵੀ ਜਲਦ ਪੁਲਿਸ ਗਿਰਫਤਾਰ ਕਰੇ।

  • पंजाबः शताब्दी में यात्रियों के बीच घूमता दिखा चूहा, परेशान पैसेंजर ने की शिकायत

    चंडीगढ़ः अमृतसर से नई दिल्ली के बीच चलने वाली शताब्दी एक्सप्रेस को लेकर बड़ी खबर सामने आई है। मिली जानकारी के मुताबिक शनिवार सुबह ट्रेन में बैठे यात्रियों के बीच चूहा घूमता हुआ दिखाई दिया। इस दौरान कोच में पैसेंजर्स ने इसकी शिकायत ट्रेन संचालकों व सहायकों को भी दी, लेकिन किसी ने इसकी तरफ ध्यान नहीं दिया। जिसके बाद परेशान पैसेंजर ने चूहे के कोच में कूदते की वीडियो को सोशल मीडिया पर पोस्ट कर दिया। इसके बाद रेलवे ने इसके लिए माफी मांगी है। पैसेंजर मीरा नामक महिला ने सोशल मीडिया पर वीडियो अपलोड किया है।

    उन्होंने बताया कि शताब्दी ट्रेन संख्या 12014 शनिवार सुबह 4.55 बजे अमृतसर से नई दिल्ली के लिए रवाना हुई, लेकिन इसमें चूहे लोगों के पैरों के नीचे कूदते रहे। मीरा ने बताया कि कोच में पैसेंजर्स ने इसकी शिकायत ट्रेन संचालकों व सहायकों को भी दी, लेकिन किसी ने इसकी तरफ ध्यान नहीं दिया। मीरा ने लास्ट में इसकी शिकायत रेलवे सेवा पर की। जिसके बाद रेलवे ने इसके लिए माफी मांगी और मीरा से ट्रेन व कोच के बारे में जानकारी हासिल की है। रेलवे ने आश्वासन दिया है कि शिकायत पर तुरंत कार्रवाई की जाएगी। महिला का कहना है कि इस ट्रेन में पैसेंजर्स को खाना भी परोसा जाता है। ऐसे में चूहे घूमते देखने पर उसने इसकी शिकायत रेलवे को की।