Category: Punjab>Phagwara

  • ਸਿਮਰਨ – ਗੁਰਬਾਣੀ ਅਭਿਆਸ ਸੁੰਦਰ ਲਿਖਾਈ ਮੁਹਿੰਮ ਤਹਿਤ ਸ਼ਬਦ ਗੁਰੂ ਪ੍ਰਚਾਰ ਸਭਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ

    ਸਿਮਰਨ – ਗੁਰਬਾਣੀ ਅਭਿਆਸ ਸੁੰਦਰ ਲਿਖਾਈ ਮੁਹਿੰਮ ਤਹਿਤ ਸ਼ਬਦ ਗੁਰੂ ਪ੍ਰਚਾਰ ਸਭਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ

    ਸਮਾਗਮ ਦੌਰਾਨ ਧਾਰਮਿਕ ਸੁੰਦਰ ਲਿਖਤ ਕਾਪੀਆਂ ਜਮਾਂ ਕਰਵਾਉਣ ਵਾਲੇ  ਤਕਰੀਬਨ 260 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ

    ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸ਼ਬਦ ਗੁਰੂ ਪ੍ਰਚਾਰ ਸਭਾ ਦੇ ਉਪਰਾਲਿਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਪ੍ਰੈਲ ਮਹੀਨੇ ਤੋਂ ਵੱਖ-ਵੱਖ ਗਰੁੱਪਾਂ ਤਹਿਤ ਜੋ ਸੁੰਦਰ ਲਿਖਾਈ ਅਧੀਨ ਧਾਰਮਿਕ ਕਾਪੀਆਂ ਵੰਡੀਆਂ ਗਈਆਂ ਸਨ, ਉਹਨਾਂ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਵਿਖੇ ਜਮ੍ਹਾਂ ਕਰਦਿਆਂ ਸਮਾਗਮ ਪ੍ਰਬੰਧਕਾਂ ਨੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।

    ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹਰੇਕ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਧਾਰਮਿਕ ਗੁਣਾਂ ਦੇ ਧਾਰਨੀ ਵੀ ਬਣਾਉਣ ਤਾਂ ਕਿ ਉਨ੍ਹਾਂ ਦਾ ਬੱਚਾ ਗੁਰੂ ਪਾਤਸ਼ਾਹਾਂ, ਮਹਾਂਪੁਰਸ਼ਾਂ, ਸਿੰਘ -ਸਿੰਘਣੀਆਂ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਸਾਰਥਿਕ ਜੀਵਨ ਜਿਉਣ ਦੀ ਸਿੱਖਿਆ ਪ੍ਰਾਪਤ ਜ਼ਰੂਰ ਕਰੇ। ਸ਼ਬਦ ਗੁਰੂ ਪ੍ਰਚਾਰ ਸਭਾ ਵੱਲੋਂ ਬੱਚਿਆਂ ਨੂੰ ਗੁਰਮਤਿ ਗਿਆਨ ਦੀ ਸਿੱਖਿਆ ਦੇਣ ਵਰਗੇ ਕਾਰਜ਼ ਬਹੁਤ ਹੀ ਸ਼ਲਾਘਾਯੋਗ ਹਨ। ਸ਼ਬਦ ਗੁਰੂ ਪ੍ਰਚਾਰ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਵੱਖ-ਵੱਖ ਗਰੁੱਪਾਂ ਵਿੱਚੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆ ਹਨ, ਉਹਨਾਂ ਨੂੰ ਵਿਸ਼ੇਸ਼ ਇਨਾਮ 17 ਜੁਲਾਈ, ਦਿਨ ਐਤਵਾਰ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਦਿੱਤੇ ਜਾਣਗੇ।

    ਸਟੇਜੀ ਫਰਜ਼ ਨਿਭਾਉਂਦਿਆਂ ਸ਼ਬਦ ਗੁਰੂ ਪ੍ਰਚਾਰ ਸਭਾ ਦੇ ਜਨਰਲ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਸਮੂਹ ਸਹਿਯੋਗੀ ਸਖਸ਼ੀਅਤਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਧੰਨਵਾਦ ਕਰਦਿਆ ਕਿਹਾ ਕਿ ਸਿਮਰਨ -ਗੁਰਬਾਣੀ ਅਭਿਆਸ ਸੁੰਦਰ ਲਿਖਾਈ ਮੁਹਿੰਮ ਵਿੱਚ ਸਾਰੇ ਹੀ ਵਿਦਿਆਰਥੀਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ, ਬੱਚਿਆਂ ਨੂੰ ਬੇਲੋੜੀ ਸੋਸ਼ਲ ਮੀਡੀਆ ਤੋਂ ਵਰਜ ਕੇ ਗੁਰਬਾਣੀ- ਸਿਮਰਨ ਨਾਲ ਜੋੜਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਪ੍ਰਚਾਰ ਸਭਾ ਵੱਲੋਂ ਹਰ ਸਾਲ ਦੀ ਤਰਾਂ ਦੂਸਰਾ ਬਾਲ ਕੀਰਤਨ ਦਰਬਾਰ ਵੀ  ਅਗਸਤ ਮਹੀਨੇ ਵਿੱਚ ਕਰਵਾਇਆ ਜਾਵੇਗਾ।

    ਇਸ ਮੌਕੇ ਸ਼ਬਦ ਗੁਰੂ ਪ੍ਰਚਾਰ ਸਭਾ ਦੇ ਸਮੂਹ ਮੈਂਬਰਾਂ ਨੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਅਤੇ ਸਹਿਯੋਗੀ ਸਖਸ਼ੀਅਤਾਂ ਮੈਡਮ ਸਿਮਰਦੀਪ ਕੌਰ , ਪਰਮਜੀਤ ਸਿੰਘ ਸੇਖੂਪੁਰ, ਭਾਈ ਦਲਜੀਤ ਸਿੰਘ ਮੈਨੇਜਰ, ਧੰਨਪ੍ਰੀਤ ਸਿੰਘ ਭਾਟੀਆ, ਬੀਬੀ ਹਰਜੀਤ ਕੌਰ, ਭਾਈ ਜਤਿੰਦਰ ਸਿੰਘ ਹੈਡ ਗ੍ਰੰਥੀ,ਭਵਲੀਨ ਕੌਰ ਭਾਟੀਆ  ਅਤੇ ਧਾਰਮਿਕ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ, ਵਿਕਰਮ, ਸਾਹਿਬਦੀਪ ਸਿੰਘ, ਮਨਜੀਤ ਸਿੰਘ,  ਤਰਵਿੰਦਰ ਮੋਹਨ ਸਿੰਘ ਭਾਟੀਆ, ਗੁਰਮੀਤ ਸਿੰਘ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਗੁਰਸ਼ਰਨ ਸਿੰਘ, ਲਖਬੀਰ ਸਿੰਘ ਸ਼ਾਹੀ, ਅਮਨ ਗਾਂਧੀ, ਹਰਦਿਆਲ ਸਿੰਘ, ਸਰਬਜੀਤ ਸਿੰਘ, ਬਲਕਾਰ ਚੰਦ ਨਾਹਰ, ਸੁਰਜੀਤ ਸਿੰਘ ਵਿੱਕੀ, ਸੁਖਦਰਸ਼ਨਪਾਲ ਸਿੰਘ, ਬਲਵਿੰਦਰ ਸਿੰਘ ਸਮੇਤ ਸਭਾ ਦੇ ਸਮੂਹ ਮੈਂਬਰ ਅਤੇ ਸੰਗਤਾ ਹਾਜ਼ਰ ਸਨ।

  • ਐਮਰਜੈਂਸੀ ਲਗਾ ਕੇ ਕਾਂਗਰਸ ਨੇ ਸੱਚ ਦਾ ਘੁੱਟਿਆ ਸੀ ਗਲਾ ਅਤੇ ਕੀਤਾ ਸੀ  ਲੋਕਤੰਤਰ ਦਾ ਘਾਣ: ਰਣਜੀਤ ਖੋਜੇਵਾਲ, ਅਗਰਵਾਲ, ਯੱਗ ਦੱਤ

    ਐਮਰਜੈਂਸੀ ਲਗਾ ਕੇ ਕਾਂਗਰਸ ਨੇ ਸੱਚ ਦਾ ਘੁੱਟਿਆ ਸੀ ਗਲਾ ਅਤੇ ਕੀਤਾ ਸੀ  ਲੋਕਤੰਤਰ ਦਾ ਘਾਣ: ਰਣਜੀਤ ਖੋਜੇਵਾਲ, ਅਗਰਵਾਲ, ਯੱਗ ਦੱਤ

    ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਭਾਰਤ ਵਿੱਚ ਐਮਰਜੈਂਸੀ 25 ਜੂਨ 1975 ਨੂੰ ਲਗਾਈ ਗਈ ਸੀ।25 ਜੂਨ ਦਾ ਦਿਨ ਭਾਰਤ ਦੇ ਲੋਕਤੰਤਰ ਦਾ ਕਾਲਾ ਦਿਨ ਮੰਨਿਆ ਜਾਂਦਾ ਹੈ।ਨਾਗਰਿਕ ਅਧਿਕਾਰਾਂ ਨੂੰ ਖੋਹ ਲਿਆ ਗਿਆ।ਵਿਰੋਧੀ ਜੇਲ ਵਿਚ ਸਨ।ਹਰ ਪਾਸੇ ਪੁਲਿਸ ਦਾ ਰਾਜ ਸੀ।ਡਰ ਦੇ ਸਾਏ ਹੇਠ ਕੰਮ ਚੱਲ ਰਿਹਾ ਸੀ।ਪ੍ਰੈਸ ਨੂੰ ਸਖਤੀ ਨਾਲ ਕੰਟਰੋਲ ਕੀਤਾ ਗਿਆ ਸੀ,ਸਭ ਕੁਝ ਸਕਰੀਨਿੰਗ ਤੋਂ ਬਾਅਦ ਹੀ ਛਾਪਿਆ ਜਾਂਦਾ ਸੀ।ਫਿਲਮਾਂ ਦੇ ਪ੍ਰਿੰਟ ਜ਼ਬਤ ਕੀਤੇ ਗਏ ਸਨ ਅਤੇ ਹੋਰ ਬਹੁਤ ਕੁਝ। ਇੰਦਰਾ ਗਾਂਧੀ ਦੀ ਸਰਕਾਰ ਦੀ ਸਿਫਾਰਿਸ਼ ਤੇ ਦੇਸ਼ ਦੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਸੀ।
    ਖੈਰ, 25 ਦਾ ਦਿਨ ਅੱਜ ਵੀ ਹਰ ਸਾਲ ਆਉਂਦਾ ਹੈ ਤੇ ਹਰ ਵਾਰ ਲੋਕ ਉਸ ਦਿਨ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ ਆਜ਼ਾਦੀ ਇਕ ਵਾਰ ਫਿਰ ਖੋਹੀ ਗਈ ਸੀ।ਅੱਜ ਐਮਰਜੈਂਸੀ ਲਾਗੂ ਹੋਣ ਦੀ 47ਵੀਂ ਵਰ੍ਹੇਗੰਢ ਹੈ।ਇਸ ਲਈ ਭਾਜਪਾ ਆਗੂ ਕਾਂਗਰਸ ਨੂੰ ਉਸ ਦੇ ਪੁਰਾਣੇ ਕਾਰਨਾਮਿਆਂ ਦੀ ਯਾਦ ਦਿਵਾ ਰਹੇ ਹਨ।ਇਸ ਦੌਰਾਨ ਭਾਜਪਾ ਆਗੂ ਸ਼ਹਾਦਤ ਨੂੰ ਵੀ ਯਾਦ ਕਰ ਰਹੇ ਹਨ।ਸ਼ਨੀਵਾਰ ਨੂੰ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਨੀ ਮੈਂਬਰ ਯੱਗ ਦੱਤ ਐਰੀ,ਭਾਜਪਾ ਐੱਸਸੀ ਮੋਰਚਾ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਬਲੇਰ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ, ਭਾਜਪਾ ਐਨ.ਜੀ.ਓ ਸੈੱਲ ਦੇ ਸੀਨੀਅਰ ਆਗੂ ਰਾਜੇਸ਼ ਮੰਨਣ ਨੇ ਐਮਰਜੈਂਸੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ 1975 ਵਿਚ ਅੱਜ ਹੀ ਦੇ ਦਿਨ ਕਾਂਗਰਸ ਨੇ ਸੱਤਾ ਮੋਹ ਵਿੱਚ ਰਾਤੋ-ਰਾਤ ਹਰ ਭਾਰਤੀ ਦੇ ਸੰਵਿਧਾਨਕ ਅਧਿਕਾਰਾਂ ਨੂੰ ਖੋਹ ਕੇ ਐਮਰਜੈਂਸੀ ਲਗਾ ਕੇ ਬੇਰਹਿਮੀ ਨਾਲ ਵਿਦੇਸ਼ੀ ਹਕੂਮਤ ਨੂੰ ਪਿੱਛੇ ਛੱਡ ਦਿੱਤਾ।

    ਉਪਰੋਕਤ ਆਗੂ ਨੇ ਕਿਹਾ ਕਿ ਇਸ ਤਾਨਾਸ਼ਾਹੀ ਮਾਨਸਿਕਤਾ ਵਿਰੁੱਧ ਜਮਹੂਰੀਅਤ ਦੀ ਬਹਾਲੀ ਲਈ ਮਹਾਯੱਗ ਵਿਚ ਆਪਣਾ ਸਭ ਕੁਝ ਦੇਣ ਵਾਲੇ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਹਾਂ।ਖੋਜੇਵਾਲ ਨੇ ਕਿਹਾ ਕਿ ਅੱਜ ਦੇ ਦਿਨ 1975 ਵਿੱਚ ਪਰਿਵਾਰਵਾਦੀ ਜਥੇਬੰਦੀ ਕਾਂਗਰਸ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਭਾਰਤ ਦੇ ਸ਼ਾਨਦਾਰ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਝੀ ਕੋਸ਼ਿਸ਼ ਕੀਤੀ ਸੀ।ਖੋਜੇਵਾਲ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ 25 ਜੂਨ 1975 ਵਿੱਚ ਦੇਸ਼ ਦੀ ਮਜੂਦਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਦੀ ਆਵਾਜ਼ ਅੱਜ ਵੀ ਗੂੰਜ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 1975 ਵਿੱਚ ਲੋਕਤੰਤਰ ਦਾ ਗਲਾ ਘੁੱਟਣ ਦਾ ਕੰਮ ਕੀਤਾ ਸੀ। ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਕਾਰਨ ਦੇਸ਼ ਦੀ ਆਮ ਜਨਤਾ ਨੂੰ ਤਸੀਹੇ ਦਿੱਤੇ ਗਏ। ਵਿਚਾਰਾਂ ਦੇ ਪ੍ਰਗਟਾਵੇ ‘ਤੇ ਪਾਬੰਦੀ ਲਗਾ ਦਿੱਤੀ ਗਈ।ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸਮੇਤ ਸੰਘ ਪਰਿਵਾਰ ਦੇ ਮੈਂਬਰਾਂ ਨੂੰ ਮੀਸਾ ਅਤੇ ਡੀਆਈਆਰ ਤਹਿਤ ਕੈਦ ਕੀਤਾ ਗਿਆ।ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਮੋਰਾਰਜੀ ਦੇਸਾਈ ਸਮੇਤ ਲੱਖਾਂ ਨੂੰ ਬੰਦ ਕਰ ਦਿੱਤਾ ਗਿਆ।
    ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਕਿਹਾ ਕਿ ਅੱਜ ਫਿਰ ਕਾਂਗਰਸ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ‘ਤੇ ਹਮਲਾ ਕਰਕੇ ਲੋਕਤੰਤਰ ਦੀ ਮਰਿਆਦਾ ਨੂੰ ਢਾਹ ਲਾਉਣ ‘ਤੇ ਤੁਲੀ ਹੋਈ ਹੈ।ਇਹ ਸਭ ਕੁਝ ਸਿਰਫ ਸੱਤਾ ਦੇ ਲਾਲਚ ‘ਚ ਕੀਤਾ ਗਿਆ ਹੈ।ਯੱਗ ਦੱਤ ਐਰੀ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਭਾਰਤੀ ਲੋਕਤੰਤਰ ਦਾ ਗਲਾ ਘੁੱਟਣ ਦਾ ਕੰਮ ਕੀਤਾ ਸੀ।ਉਨ੍ਹਾਂ ਕਿਹਾ ਕਿ 1971 ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਇੰਦਰਾ ਗਾਂਧੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਮਿਸ਼ਨਰੀ ਨੂੰ ਚੋਣਾਂ ਜਿੱਤਣ ਲਈ ਵਰਤਿਆ ਸੀ,ਹੱਦ ਤੋਂ ਬਾਹਰ ਜਾ ਕੇ ਚੋਣਾਂ ਵਿੱਚ ਖਰਚ ਕੀਤੇ ਗਏ ਆਪਣੇ ਓ.ਐਸ.ਡੀ ਨੂੰ ਚੋਣ ਏਜੰਟ ਬਣਾ ਲਿਆ ਸੀ।ਉਸ ਸਮੇਂ ਮਾਣਯੋਗ ਇਲਾਹਾਬਾਦ ਹਾਈਕੋਰਟ ਨੇ ਆਪਣਾ ਫੈਸਲਾ ਦਿੰਦੇ ਹੋਏ ਨਾ ਸਿਰਫ ਇੰਦਰਾ ਗਾਂਧੀ ਦੀ ਮੈਂਬਰਸ਼ਿਪ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ,ਸਗੋਂ ਛੇ ਸਾਲਾਂ ਲਈ ਚੋਣਾਂ ਲੜਨ ਤੇ ਰੋਕ ਵੀ ਲਗਾ ਦਿੱਤੀ ਸੀ।ਅਦਾਲਤ ਦੇ ਇਸ ਫੈਸਲੇ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ।ਫਿਰ ਇੰਦਰਾ ਗਾਂਧੀ ਨੇ ਤਤਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੂੰ ਸਿਫਾਰਿਸ਼ ਕਰਕੇ ਪੂਰੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ।ਇਹ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਸੀ।
  • पंजाबः बोरवेल की पाइपलाइन में गिरा 3 साल का बच्चा

    पंजाबः बोरवेल की पाइपलाइन में गिरा 3 साल का बच्चा

    सुल्तानपुर लोधी: पंजाब के सुल्तानपुर लोधी के गांव कबीरपुर में नहाते समय प्रवासी मजदूरों का 3 साल का बच्चा बोरवेल की पाइपलाइन में गिरने का मामला सामने आया है। इसकी सूचना जैसे ही गांव वालों को मिली तो उन्होंने अपने स्तर पर राहत कार्य शुरू किया।

    एक घंटे में सही सलामत बाहर निकाला 

    गनीमत यह रही कि बच्चे को एक घंटे में ही सही सलामत बाहर निकाल लिया गया। बच्चे की पहचान राजबीर के रूप में हुई है। वहीं बच्चे को तुरंत अस्पताल लेजाया गया जहां डॉक्टरों ने उसे सिवल अस्पताल रेफर कर दिया है।

    पाइपलाइन में 15 से 20 फीट नीचे जा चुका था बच्चा 

    वहीं गांव वालों ने बताया कि बच्चा गिरने के बाद जब शोर मचा तो वह मजदूरों को साथ लेकर आए। फोन की टॉर्च से चेक किया तो देखा कि पाइपलाइन में बच्चा 15 से 20 फीट नीचे जा चुका था। फिर उन्होंने जमीन खोदनी शुरू की जिसके बाद कड़ी मशक्कत के बाद बच्चे को निकाला गया और उसे फौरन अस्पताल लेजाया गया।

  • ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ: ਗੁਰਪਾਲ ਸਿੰਘ ਇੰਡੀਅਨ

    ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ: ਗੁਰਪਾਲ ਸਿੰਘ ਇੰਡੀਅਨ

    ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਟਸਐਪ ਨੰਬਰ 9501200200 ਜੁੜੀ ਕੀਤਾ ਸੀ,ਜਿਸਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ।ਹੁਣ ਤੱਕ 45 ਸਰਕਾਰੀ ਅਧਿਕਾਰੀ,ਕਰਮਚਾਰੀ ਅਤੇ ਹੋਰ ਨੂੰ ਇਸ ਹੈਲਪਲਾਈਨ ਰਾਹੀਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫੜੇ ਜਾ ਚੁੱਕੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਦੱਸਿਆ ਕਿ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਭ੍ਰਿਸ਼ਟਾਚਾਰ ਮੁਕਤ,ਪਾਰਦਰਸ਼ੀ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਲਈ ਕਈ ਕਦਮ ਚੁੱਕੇ ਗਏ ਹਨ।ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਰੋਕ ਲਗਾਉਣ ਲਈ ਵਟਸਐਪ ਨੰਬਰ ਵਰਦਾਨ ਸਾਬਤ ਹੋਇਆ ਹੈ, ਕਿਉਂਕਿ ਲੋਕ ਇਸ ਦਾ ਪ੍ਰਯੋਗ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਰਹੇ ਹਨ।
    ਉਨ੍ਹਾਂ ਕਿਹਾ ਕਿ ਇਸ ਨੰਬਰ ‘ਤੇ ਪ੍ਰਾਪਤ ਪ੍ਰਮਾਣਿਕ ​​ਸ਼ਿਕਾਇਤਾਂ ਦੇ ਆਧਾਰ ਤੇ ਪੰਜਾਬ ਪੁਲਸ ਦੇ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹੋਰ ਦੋਸ਼ੀਆਂ ਖਿਲਾਫ 28 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ।ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਵਿਜੀਲੈਂਸ ਨੇ ਹੁਣ ਤੱਕ ਪੁਲਿਸ ਦਾ ਇੱਕ ਸਬ-ਇੰਸਪੈਕਟਰ,ਅੱਠ ਸਹਾਇਕ ਸਬ-ਇੰਸਪੈਕਟਰ, ਤਿੰਨ ਹਵਲਦਾਰ, ਇੱਕ ਸਿਪਾਹੀ, ਹੋਮ ਗਾਰਡ ਦੇ ਇੱਕ ਜਵਾਨ, ਦੋ ਪਟਵਾਰੀ, ਇੱਕ ਕਲਰਕ, ਇੱਕ ਲੰਬਰਦਾਰ, ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਟਾ ਐਂਟਰੀ ਆਪਰੇਟਰ, ਆਈ.ਟੀ.ਆਈ.ਐਸ.ਏ.ਐਸ.ਨਗਰ ਦੇ ਇੱਕ ਪ੍ਰਿੰਸੀਪਲ, ਇੱਕ ਮੈਡੀਕਲ ਅਫ਼ਸਰ, ਇੱਕ ਡਵੀਜ਼ਨਲ ਜੰਗਲਾਤ ਅਫ਼ਸਰ ਅਤੇ ਜੁਡੀਸ਼ਨਲ ਨਿਆਂ ਵਿਭਾਗ ਦੇ ਸਮਾਂ ਭੇਜਣ ਵਾਲੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
    ਇਸੇ ਤਰ੍ਹਾਂ ਮਾਈਨਿੰਗ ਦੇ ਮਾਮਲੇ ਵਿੱਚ 17 ਵਿਅਕਤੀਆਂ, ਪਟਵਾਰੀਆਂ ਅਤੇ ਚਾਰ ਸਹਾਇਕਾਂ ਅਤੇ ਇੱਕ ਜੰਗਲਾਤ ਠੇਕੇਦਾਰ ਨੂੰ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਨੇ 21 ਜੂਨ 2022 ਤੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੁੱਲ 45 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਸਾਰਾ ਸਿਸਟਮ ਸਾਫ਼ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰੀ,ਕੁਸ਼ਲ ਅਤੇ ਪਾਰਦਰਸ਼ੀ ਸਰਕਾਰ ਦੇਣ ਲਈ ਸ਼ਾਸ਼ਨ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
  • पंजाबः स्कूल के सीनियर छात्रों पर रैगिंग व मारपीट के आरोप, 3 सदस्य जांच कमेटी गठित

    पंजाबः स्कूल के सीनियर छात्रों पर रैगिंग व मारपीट के आरोप, 3 सदस्य जांच कमेटी गठित

    कपूरथलाः पंजाब के कपूरथला में सैनिक स्कूल में कक्षा 11 के कुछ छात्रों द्वारा रैंगिंग का मामला सामने आया है। छात्रों द्वारा आठवीं कक्षा के तीन छात्रों की पिटाई का आरोप सामने आने के बाद पीड़ित छात्रों के माता-पिता ने दावा किया है कि स्कूल में जूनियर छात्रों की पिटाई और उन्हें थप्पड़ मारना आम बात है। पैरेंटस के इन आरोपों के बाद बवाल मच गया है और इसकी जांच शुरू हो गई है। 

    तीन सदस्य जांच कमेटी गठित 

    इस संबंधी डिप्टी कमिश्नर के पास शिकायत पहुंचने पर उन्होंने एसडीएम जय इंद्र सिंह को मामले की जांच सौंप दी है। उधर, सैनिक स्कूल की वाइस प्रिंसिपल विंग कमांडर दीपिका रावतने भी स्कूल की तीन सदस्य जांच कमेटी गठित करने का एलान किया है। इस मामले को लेकर अब कपूरथला के डिप्टी कमिश्नर ने एसडीएम को सैनिक स्कूल में रैगिंग के कथित मामले में 10 दिनों में रिपोर्ट देने को कहा गया है।  

    विद्यार्थी ने शरीर पर जख्मों के निशान दिखाए

    इसका पर्दाफाश तब हुआ जब विद्यार्थी समर वेकेशन से घर वापस पहुंचे और उन्होंने अपने शरीर पर जख्मों के निशान दिखाते हुए सारी बात अपने अभिभावकों को बताई। जालंधर निवासी एक अभिभावक ने मामले की पैरवी करते हुए समाज सेवक मोंटी सहगल के जरिए डीसी विशेष सारंगल को सैनिक स्कूल में रैगिंग व सीनियर की ओर से जूनियर बच्चों के साथ मारपीट करने के मामले की निष्पक्ष जांच के लिए एक शिकायत दी है। 


    आरोपः जालंधर के अलावा पठानकोट के बच्चे के साथ भी हुआ यह मामला

    उनके अनुसार जालंधर के अलावा पठानकोट के बच्चे के साथ भी ऐसा हुआ है। उन्होंने आरोप लगाया कि पीड़ित परिवार के बच्चे ने बताया कि टीचर सीनियर छात्रों को मानीटर बना देते हैं और वे जूनियर के साथ अनुशासन के नाम पर अमानवीय व्यवहार करते हैं। यहां तक कि सीनियर होमवर्क और कपड़े भी जूनियर्स से धुलवाते हैं। मोंटी सहगल के अनुसार ऐसा अधिकतर छात्रों के साथ हो रहा है। इस बारे में सैनिक स्कूल के प्रबंधन को भी पता है। उन्होंने ये भी आरोप लगाया कि इस मामले में स्कूल प्रबंधन लीपापोती वाला रवैया अपना रहा है। इस मामले की पुष्टि करते हुए एसडीएम कपूरथला डा. जयइंद्र सिंह ने कहा कि जांच पूर्ण होने के बाद ही वे पूरे तथ्यों के साथ जानकारी दे पाएंगे।

  • ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਪੁਲਿਸ ਸਪੋਰਟਸ ਕਲੱਬ ਚਲਾਉਣਾ ਸ਼ਲਾਘਾਯੋਗ ਕਦਮ: ਗੁਰਪਾਲ ਇੰਡੀਅਨ

    ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਪੁਲਿਸ ਸਪੋਰਟਸ ਕਲੱਬ ਚਲਾਉਣਾ ਸ਼ਲਾਘਾਯੋਗ ਕਦਮ: ਗੁਰਪਾਲ ਇੰਡੀਅਨ

    ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਸਰਕਾਰ ਦਾ ਸਹਿਯੋਗ ਕਰਨ: ਬਲਵਿੰਦਰ ਸਿੰਘ

    ਖੇਡ ਗਰਾਉਂਡਾਂ ਦੀ ਰੌਣਕ ਵਧਾਈਏ ਨਸ਼ਿਆਂ ਨੂੰ ਦੂਰ ਭਜਾਈਏ

    ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਇਸ ਦੇ ਸਬੰਧ ਵਿੱਚ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜਬਚਨ ਸਿੰਘ ਸੰਧੂ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਪੰਜਾਬ ਪੁਲਿਸ ਸਪੋਰਟਸ ਕਲੱਬ ਬਣਾਇਆ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅੱਜ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਬਲਵਿੰਦਰ ਸਿੰਘ, ਅਨਮੋਲ ਕੁਮਾਰ ਗਿੱਲ ਨੇ ਸਾਥੀਆਂ ਸਮੇਤ ਕਪੂਰਥਲਾ ਪੁਲਿਸ ਜ਼ਿਲੇ ਦੇ 16 ਪਿੰਡਾਂ- ਮੁੱਹਲਿਆਂ ਦੀ ਚੋਣ ਕੀਤੀ ਗਈ ਹੈ ਵਲੋਂ ਅੱਜ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਵਿੱਚ ਚਲਾਏ ਜਾ ਰਹੇ ਸੈਂਟਰ ਦਾ ਦੌਰਾ ਕੀਤਾ। ਜਿੱਥੇ ਕਰੀਬ 80 ਲੜਕੇ- ਲੜਕੀਆਂ ਅਲੱਗ ਅਲੱਗ ਖੇਡਾਂ ਦੀ ਟ੍ਰੈਨਿੰਗ ਲੈ ਰਹੇ ਸੀ।

    ਉਪਰੋਕਤ ਆਪ ਆਗੂਆਂ ਨੇ ਕਿਹਾ ਕਿ ਆਓ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਈਏ ਸਕੂਲ, ਪੰਚਾਇਤਾਂ, ਮਾਪਿਆਂ, ਸਵੈ-ਸੈਵੀ ਸੰਸਥਾਵਾਂ ਤੇ ਹੋਰ ਪੜ੍ਹੇ-ਲਿਖੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ‌ ਤਾਂ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ, ਸਮਾਜ ਨੂੰ ਨਰੋਆ ਰੱਖਣ ਲਈ ਰਲ-ਮਿਲ ਕੇ ਹੰਭਲਾ ਮਾਰਨ ਦੀ ਯਤਨ ਕਰੀਏ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸਰਕਾਰ ਦਾ ਸਾਥ ਦੇਈਏ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਹੋਰ ਸਮਾਜਿਕ ‌ ਬੁਰਾਈਆਂ ਵਿੱਚ ਵਾਧਾ ਹੋ ਰਿਹਾ ਹੈ।

    ਨਸ਼ਿਆਂ ਨਾਲ ਹੋਣ ਵਾਲੇ ਮਨੁੱਖ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਨਾ ਮੌਤ ਨੂੰ ਗਲੇ ਲਗਾਉਣਾ ਹੈ। ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਿਥੇ ਜਵਾਨੀ ਬਰਬਾਦ ਹੋ ਜਾਂਦੀ ਹੈ, ਪਰਵਾਰਿਕ ਮੈਂਬਰ ਦਾ ਵੀ ਜਿਉਣਾ ਮੁਸ਼ਕਲ ਹੋ ਜਾਂਦਾ ਹੈ। ਸੋਨੇ ਵਰਗੇ ਸੁੰਦਰ ਸੁਡੌਲ ਸਰੀਰ ਨੂੰ ਨਸ਼ਿਆਂ, ਵਿਸ਼ਿਆਂ ਅਤੇ ਵਿਕਾਰਾਂ ਵਿਚ ਬਰਬਾਦ ਨਾ ਕਰੀਏ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪਿੰਡਾਂ ਵਿੱਚ ਲਗਾਤਾਰ ਜਾਗਰੂਕਤਾਂ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਿਆਂ ਨਾਲ ਪੀੜਤ ਵਿਅਕਤੀ ਨੂੰ ਗੁੱਸਾ,ਚੀੜਤੜਾਪਣ, ਨਫ਼ਰਤ, ਸ਼ੱਕੀ ਸੋਚ, ਬਰਦਾਸ਼ਤ ਸ਼ਕਤੀ ਘੱਟ ਜਾਂਦੀ ਹੈ ਅਤੇ ਇੱਛਾ ਸ਼ਕਤੀ ਖ਼ਤਮ ਹੋ ਜਾਂਦੀ ਹੈ ਉਹ ਚੰਗੇ -ਮਾੜੇ, ਫਾਇਦੇ-ਨੁਕਸਾਨ ਦੀ ਪਰਖ ਨਹੀਂ ਕਰ ਸਕਦਾ।

    ਨਸ਼ਿਆਂ ਦੇ ਕਾਰਨ ਲੜਾਈਆਂ-ਝਗੜੇ, ਬਿਮਾਰੀਆਂ, ਗਰੀਬੀ, ਅੰਨਪੜ੍ਹਤਾ‌, ਨੌਜਵਾਨ ਮੁੰਡੇ ਕੁੜੀਆਂ ਦੇ ਤਲਾਕ‌ ਲਗਾਤਾਰ ਵੱਧ ਰਹੇ ਹਨ । ਪੰਚਾਇਤਾਂ, ਮਾਪਿਆਂ,ਸਵੈ-ਸੇਵੀ ਸੰਸਥਾਵਾਂ  ਨੂੰ ਅਪੀਲ ਕੀਤੀ ਜਾ ਰਹੀ ਆਸ ਪਾਸ ਕੋਈ ਵੀ ਵਿਅਕਤੀ ਨਜਾਇਜ਼ ਸ਼ਰਾਬ ਜਾਂ ਹੋਰ ਮਾਰੂ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ ਤਾਂ ਤੁਰੰਤ ਸੂਚਨਾ ਪੁਲਿਸ ਨੂੰ ਦਿਓ। ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਵਿੱਚ ਵਿਸ਼ੇਸ਼ ਮਦਦ ਕੀਤੀ ਜਾਵੇਗੀ , ਸਕੂਲ ਦੇ ਸੁਧਾਰ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਐਸ ਐਸ ਪੀ ਸ੍ਰੀ ਰਾਜਬਚਨ ਸਿੰਘ ਸੰਧੂ, ਸ਼੍ਰੀਮਤੀ ਮਨਜੀਤ ਕੌਰ ਐਸ ਪੀ ਓਲੰਪੀਅਨ ਅਤੇ ਵੱਖ ਵੱਖ ਖੇਡਾਂ ਦੀ ਟ੍ਰੈਨਿੰਗ ਦੇ ਰਹੇ ਕੋਚਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਮਨਿਓਰਿਟੀ ਮੋਰਚਾ ਪੰਜਾਬ ਉਪ ਪ੍ਰਧਾਨ ਬਲਵਿੰਦਰ ਸਿੰਘ, ਐੱਸ ਸੀ ਵਿੰਗ ਹਲਕਾ ਕੋਆਰਡੀਨੇਟਰ ਅਨਮੋਲ ਕੁਮਾਰ ਗਿੱਲ, ਸੋਸ਼ਲ ਮੀਡੀਆ ਇੰਚਾਰਜ ਵਿਕਾਸ ਮੋਮੀ, ਆਪ ਆਗੂ ਮਲਕੀਅਤ ਸਿੰਘ, ਮੱਖਣ ਸਿੰਘ, ਗੁਰਨੂਰ ਸਿੰਘ,ਏ ਐਸ ਆਈ ਪ੍ਰਦੀਪ ਸਿੰਘ,ਏ ਐਸ ਆਈ ਗੁਰਬਚਨ ਸਿੰਘ ਹਾਜ਼ਰ ਸਨ।

  • ਰੋਜ਼ਾਨਾ 5 ਮਿੰਟ ਦੇ ਯੋਗਾ ਨਾਲ ਮਿਲਦਾ ਹੈ ਤੰਦਰੁਸਤ ਜੀਵਨ: ਯੋਗ ਗੁਰੂ ਸਵਾਮੀ ਰਘੂਨਾਥ

    ਰੋਜ਼ਾਨਾ 5 ਮਿੰਟ ਦੇ ਯੋਗਾ ਨਾਲ ਮਿਲਦਾ ਹੈ ਤੰਦਰੁਸਤ ਜੀਵਨ: ਯੋਗ ਗੁਰੂ ਸਵਾਮੀ ਰਘੂਨਾਥ

    ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਕਮਾਂਡੋ ਟਰੇਨਿੰਗ ਸੈਂਟਰ ਕਾਂਜਲੀ ਰੋਡ ਵਿਖੇ ਕਮਾਂਡਰ  ਜਤਿੰਦਰ ਸਿੰਘ ਬੈਨੀਪਾਲ ਦੀ ਦੇਖ ਰੇਖ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਯੋਗ ਗੁਰੂ ਰਘੂਨਾਥ ਸਵਾਮੀ ਪਹੁੰਚੇ ਕਮਾਂਡੋ ਟਰੇਨਿੰਗ ਸੈਂਟਰ ਪਹੁੰਚੇ ਯੋਗ ਗੁਰੂ ਰਘੂਨਾਥ ਸਵਾਮੀ ਨੇ 7ਵੀ ਬਿ ਆਰ ਬਟਾਲੀਅਨ ਦੇ ਜਵਾਨਾਂ ਨੂੰ ਸਵਾ ਘੰਟੇ ਯੋਗ ਕਰਵਾਇਆ ਤੇ ਇਨਸਾਨ ਦੀ ਜਿੰਦਗੀ ਵਿੱਚ ਯੋਗ ਦੀ ਕਿ ਮਹੱਤਤਾ ਹੈ ਇਸ ਬਾਰੇ ਜਾਣੂ ਕਰਵਾਇਆ ਕਮਾਂਡੋ ਬਟਾਲੀਅਨ ਦੇ ਜਵਾਨਾਂ ਨੇ ਯੋਗਾ ਕਰਨ ਵਿੱਚ ਬਹੁਤ ਰੁਚੀ ਦਿਖਾਈ ਸਵਾਮੀ ਰਘੂਨਾਥ ਜੀ ਦੇ ਨਾਲ ਪੂਰਾ ਸਂਵਾ ਘੰਟੇ ਯੋਗਾ ਦੇ ਵੱਖ ਵੱਖ ਆਸਾਨ ਕਿਤੇ ਅਤੇ ਇਸ ਮੌਕੇ ਯੋਗ ਗੁਰੂ ਰਘੂਨਾਥ ਸਵਾਮੀ ਨੇ ਕਮਾਂਡੋ ਸੈਂਟਰ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਈਆਂ ਕਿਹਾ ਕਿ ਅੱਜ ਕਲ੍ਹ ਦੀ ਦੌੜ ਭੱਜ ਦੀ ਜਿੰਦਗੀ ਵਿੱਚ ਤੰਦਰੁਸਤ ਜੀਵਨ ਜਿੰਨ ਲਈ ਸਾਨੂੰ ਸਾਰਿਆਂ ਨੂੰ ਰੋਜ 5 ਮਿੰਟ ਯੋਗਾ ਜਰੂਰ ਕਰਨਾ ਚਾਹੀਦਾ ਹੈ

    ਉਨ੍ਹਾਂ ਨੇ ਕਿਹਾ ਕਿ ਰੋਜ ਸਵੇਰੇ ਯੋਗਾ ਕਰਨ ਨਾਲ ਬਿਮਾਰੀਆਂ ਸਾਡੇ ਸ਼ਰੀਰ ਤੋਂ ਦੁਰ ਰਹਿਣਗੀਆਂ ਅਤੇ ਨਾਲ ਹੀ ਉਨ੍ਹਾਂ ਦਸਿਆ ਕਿ ਅੱਜ ਕਲ੍ਹ ਸਾਡੇ ਦੇਸ਼ ਵਿਚ ਡਿਪਰੈਸ਼ਨ ਦੀ  ਬਿਮਾਰੀ ਬੜੀ ਤੇਜ਼ੀ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣਾਂ ਸ਼ਿਕਾਰ ਬਣਾ ਰਹੀ ਹੈ ਜੋ ਕਿ ਸਾਡੀ ਨੌਜਵਾਨ ਪੀੜ੍ਹੀ ਲਈ ਇਹ ਬਿਮਾਰੀ ਘਾਤਕ ਸਿੱਧ ਹੋ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਦਸਿਆ ਕਿ ਇਸ ਬਿਮਾਰੀ ਦਾ ਦਵਾਈਆਂ ਨਾਲ  ਕੋਈ ਇਲਾਜ ਨਹੀਂ ਹੈ ਸਿਰਫ ਯੋਗਾ ਕਰਨ ਨਾਲ ਇਹ ਸਾਰੀਆਂ ਬਿਮਾਰੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ  ਉਨ੍ਹਾਂ ਨੇ ਦੱਸਿਆ ਕਿ ਯੋਗਾ ਸਾਡੇ ਪ੍ਰਾਚੀਨ ਭਾਰਤ ਦੀ ਦੇਣ ਹੈ ਅਤੇ ਅੱਜ  ਪੂਰੀ ਦੁਨੀਆਂ  ਯੋਗਾ ਦਿਵਸ ਦੇ ਨਾਂ ਨਾਲ ਅੱਜ ਦਾ ਦਿਹਾੜਾ ਮਨਾ ਰਹੀ ਹੈ

  • हमारी तंदरुस्ती का राज, रोजाना तीन मिनट का योग अभ्यास

    हमारी तंदरुस्ती का राज, रोजाना तीन मिनट का योग अभ्यास

    कपूरथला/चन्द्र शेखर कालिया: पुष्पा गुजराल साइंस सिटी की ओर से अंर्तराष्ट्रीय योग दिवस पर “तीन मिनट विज्ञानिक योग’ पर एक ऑनलाइन सैशन का आयोजन किया गया। कर्नल सेवा सिंह मुख्य प्रवक्ता के तौर पर उपस्थित हुए। इस प्रोग्राम का उद्देश्य उस संपूर्ण पहुंच का ज्ञान हासिल करना है, जिससे एक ही समय में हमारा तन मन व आत्मा तंदरुस्त व शांत हो। वर्कशाप दौरान साइंस सिटी की डायरेक्टर जनरल डा.नीलिमा जेरथ ने वर्कशाप में उपस्थित लोगों को कहा कि योग दिवस हर साल 21 जून को मनाया जाता है। इस दिन सूर्य भू-मध्य रेखा से सबसे अधिक दूरी पर होता है। इसलिए यह साल का सबसे बड़ा दिन होता है। अंर्तराष्ट्रीय योग दिवस का इस बार थीम “मानवता के लिए योग’ है और यह थीम मानवता की सेहत व तंदरुस्ती के लिए योग आसनों के कई लाभ पर केंद्रित है। 

    कर्नल सेवा सिंह ने कहा कि आधुनिक भागदौड़ व तनावपूर्ण जीवनशैली दौरान कुछ अध्ययन ने यह संकेत दिए है कि योग आसन जहां तनाव को घटाने व मानसिक तंदरुस्ती में सुधार लाते है, वहीं यह हमारी शारीरिक सेहत में सुधार करने के लिए भी प्रभावशाली हो सकते है। सभी शारीरिक कसरतों की तरह योग से मासपेशियां मजबूत होती है। लचकता बढ़ती है और शरीर के अंगों को स्थिर रखने में मदद मिलती है। यह तथ्य है कि योग आसन कोई मुश्किल व कठोर नहीं है, बल्कि हर उम्र वर्ग के लोगों के लिए आसान व सुरक्षित है। 

    साइंस सिटी के विज्ञानी डा.मुनीश सोइन ने कहा कि ऑनलाइन प्रोग्राम में भाग लेने वाले लोगों को योग माहिरों के साथ योग आसन करने की अपील की। ऑनलाइन सैशन की शुरुआत शरीर को गर्म करने व लचक पैदा करने वाले आसनों से हुई। बाद में पदम आसन, सुख आसन, तादसना व भुजंग आसन आदि करवाए गए। कर्नल सेवा सिंह ने कहा कि रोजाना 5 से 10 मिनट लगातार योग आसन करने से हम अपनी जिंदगी को खुशहाल व तनावमुक्त बना सकते है।

  • कपूरथला में महिला ने शरीरिक संबंध बनाने से किया मना, आरोपी ने महिला पर फेंका तेजाब

    कपूरथला में महिला ने शरीरिक संबंध बनाने से किया मना, आरोपी ने महिला पर फेंका तेजाब

    कपूरथला: पंजाब के कपूरथला से दिल दहला देने वाला मामला सामने आया है। दरअसल, यह मामला कपूरथला के गांव दयालपुर का है, जहां एक व्यक्ति ने महिला से संबंध बनाने को लेकर दवाब बनाया। लेकिन जब महिला ने उक्त आरोपी से शारीरिक संबंध बनाने से मना किया तो आरोपी ने महिला के मुंह पर तेजाब से हमला कर दिया। महिला का चेहरा बुरी तरह से झुलस गया, जिसे उपचार के लिए निजी अस्पताल में भर्ती करवाया गया है।

    बुटीक की दुकान पर काम करती हैं पीड़िता

    मिली जानकारी के मुताबिक पीड़ित की पहचान दलबीर कौर उर्फ ​​अनु (40) के रूप में हुई है। पीड़िता इसी गांव के एक बुटीक में काम करती है। पीड़िता ने जानकारी देते हुए कहा कि उसका पति नशे का आदि था और उसकी दो बेटियां हैं। वह अपने परिवार का गुजारा करने के लिए बुटीक की दुकान पर दर्जी का काम करती है।

    पीड़िता का आरोपः दुकान मालिक बनाता था शारीरिक संबंध बनाने का दवाब

    पीड़िता का आरोप है कि आरोपी उस पर शारीरिक संबंध बनाने के लिए दबाव बना रहा था लेकिन उसने मना कर दिया। इसके बाद आरोपी ने उस पर तेजाब से हमला कर दिया। पीड़िता ने कहा कि आरोपी उस पर बुटीक में काम न करने का भी दबाव बना रहा था। इसके बाद उस पर तेजाब से हमला कर दिया। फिलहाल पुलिस मामले की जांच कर रही है और आरोपी की तलाश की जा रही है। वहीं पुलिस का इस मामले को लेकर कहना है कि पीड़िता के बयान के आधार पर कार्रवाई कर आरोपी को जल्द ही गिरफ्तार कर लिया जाएगा।

  • ਮੀਕਾਸ਼ਨਾ ਬਤਰਾ ਨੇ ਆਪਣੇ ਨੌਵੇਂ ਜਨਮਦਿਨ ਦੱਸ ਪੌਦੇ ਲਗਾਕੇ ਮਨਾਇਆ

    ਮੀਕਾਸ਼ਨਾ ਬਤਰਾ ਨੇ ਆਪਣੇ ਨੌਵੇਂ ਜਨਮਦਿਨ ਦੱਸ ਪੌਦੇ ਲਗਾਕੇ ਮਨਾਇਆ

    ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਅੱਜ ਬਤਰਾ ਪ੍ਰੀਵਾਰ ਨੇ ਆਪਣੀ ਲਾਡਲੀ ਪੌਤਰੀ ਦਾ ਜਨਮਦਿਨ ਬੀੜ ਸ਼ਿਕਾਰਗਾਹ ਕਪੂਰਥਲਾ ਵਿਖੇ ਵਾਤਾਵਰਣ ਪ੍ਰੇਮੀ ਗੁਰਮੁਖ ਢੌਡ ਦੇ ਸਹਿਯੋਗ ਨਾਲ ਮਨਾਇਆ। ਮੀਕਾਸ਼ਨਾ ਬਤਰਾ ਦੇ ਦਾਦਾ ਇੰਜੀਨੀਅਰ ਗੁਲਸ਼ਨ ਬਤਰਾ ਜੀ ਦਾ  ਵਾਤਾਵਰਣ ਨਾਲ ਬਹੁਤ ਹੀ ਲਗਾਵ ਹੈ ਇਸੇ ਕਰਕੇ  ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਸ਼ੁਭ ਕਾਰਜਾਂ ਲਈ ਤੋਰਿਆ ਹੈ, ਬਤਰਾ ਪ੍ਰੀਵਾਰ ਹਰ ਸਾਲ  ਬੱਚਿਆਂ ਦੇ ਜਨਮਦਿਨ ਜਾਂ ਹੋਰ ਖੁਸ਼ੀ ਮੌਕੇ ਪੌਦੇ ਲਗਾਉਣ ਨੂੰ ਪਹਿਲ ਦੇਂਦੇ ਨੇ ਤਾਂ ਜੋ ਵਾਤਾਵਰਣ ਨੂੰ ਸੰਭਾਲਿਆ ਜਾਵੇ।

    ਇਸ ਮੌਕੇ ਮੀਕਾਸ਼ਨਾ ਬਤਰਾ ਦੇ ਪਿਤਾ ਡਾ ਮੋਹਿਤ ਬਤਰਾ, ਮਾਤਾ ਸੰਧਿਆ ਬਤਰਾ,ਬੜੇ ਪਾਪਾ ਡਾ ਗੋਰਵ ਬਤਰਾ, ਬੜੀ ਮੰਮੀ ਰੀਚਾ ਬਤਰਾ ਦਾਦਾ, ਦਾਦੀ ਇੰਜੀਨੀਅਰ ਗੁਲਸ਼ਨ ਬਤਰਾ, ਗੀਤਾਂ ਬਤਰਾ ਤੋਂ ਇਲਾਵਾ ਗੁਰਮੁਖ ਢੌਡ ਅਤੇ ਸੋਨੀ ਪਾਲ ਹਾਜ਼ਰ ਸਨ। ਬਤਰਾ ਪ੍ਰੀਵਾਰ ਵਲੋਂ ਪੌਦਿਆਂ ਦੇ ਬਚਾਅ ਲਈ ਟ੍ਰੀਗਾਰਡ ਵੀ ਦਿਤੇ।