ਮੀਕਾਸ਼ਨਾ ਬਤਰਾ ਨੇ ਆਪਣੇ ਨੌਵੇਂ ਜਨਮਦਿਨ ਦੱਸ ਪੌਦੇ ਲਗਾਕੇ ਮਨਾਇਆ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਅੱਜ ਬਤਰਾ ਪ੍ਰੀਵਾਰ ਨੇ ਆਪਣੀ ਲਾਡਲੀ ਪੌਤਰੀ ਦਾ ਜਨਮਦਿਨ ਬੀੜ ਸ਼ਿਕਾਰਗਾਹ ਕਪੂਰਥਲਾ ਵਿਖੇ ਵਾਤਾਵਰਣ ਪ੍ਰੇਮੀ ਗੁਰਮੁਖ ਢੌਡ ਦੇ ਸਹਿਯੋਗ ਨਾਲ ਮਨਾਇਆ। ਮੀਕਾਸ਼ਨਾ ਬਤਰਾ ਦੇ ਦਾਦਾ ਇੰਜੀਨੀਅਰ ਗੁਲਸ਼ਨ ਬਤਰਾ ਜੀ ਦਾ  ਵਾਤਾਵਰਣ ਨਾਲ ਬਹੁਤ ਹੀ ਲਗਾਵ ਹੈ ਇਸੇ ਕਰਕੇ  ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਸ਼ੁਭ ਕਾਰਜਾਂ ਲਈ ਤੋਰਿਆ ਹੈ, ਬਤਰਾ ਪ੍ਰੀਵਾਰ ਹਰ ਸਾਲ  ਬੱਚਿਆਂ ਦੇ ਜਨਮਦਿਨ ਜਾਂ ਹੋਰ ਖੁਸ਼ੀ ਮੌਕੇ ਪੌਦੇ ਲਗਾਉਣ ਨੂੰ ਪਹਿਲ ਦੇਂਦੇ ਨੇ ਤਾਂ ਜੋ ਵਾਤਾਵਰਣ ਨੂੰ ਸੰਭਾਲਿਆ ਜਾਵੇ।

ਇਸ ਮੌਕੇ ਮੀਕਾਸ਼ਨਾ ਬਤਰਾ ਦੇ ਪਿਤਾ ਡਾ ਮੋਹਿਤ ਬਤਰਾ, ਮਾਤਾ ਸੰਧਿਆ ਬਤਰਾ,ਬੜੇ ਪਾਪਾ ਡਾ ਗੋਰਵ ਬਤਰਾ, ਬੜੀ ਮੰਮੀ ਰੀਚਾ ਬਤਰਾ ਦਾਦਾ, ਦਾਦੀ ਇੰਜੀਨੀਅਰ ਗੁਲਸ਼ਨ ਬਤਰਾ, ਗੀਤਾਂ ਬਤਰਾ ਤੋਂ ਇਲਾਵਾ ਗੁਰਮੁਖ ਢੌਡ ਅਤੇ ਸੋਨੀ ਪਾਲ ਹਾਜ਼ਰ ਸਨ। ਬਤਰਾ ਪ੍ਰੀਵਾਰ ਵਲੋਂ ਪੌਦਿਆਂ ਦੇ ਬਚਾਅ ਲਈ ਟ੍ਰੀਗਾਰਡ ਵੀ ਦਿਤੇ।

Comments

Leave a Reply

Your email address will not be published. Required fields are marked *