Category: Punjab>Rupnagar

  • ਪੰਜਾਬ:  Sholay ਫਿਲਮ ਦੇ ਸੀਨ ਵਾਂਘ ਸ਼ਰਾਬੀ ਵਿਅਕਤੀ ਟੈਂਕੀ ਤੇ ਚੜਿਆ, ਦੇਖੋ ਵੀਡੀਓ

    ਗੁਰਦਾਸਪੁਰ : ਅਕਸਰ ਹੀ ਆਏ ਦਿਨ ਨਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲੇ ਗੁਰਦਾਸਪੁਰ ਦੇ ਕਸਬਾ ਨੌਸ਼ਿਹਰਾ ਮੱਝਾ ਸਿੰਘ ਤੋਂ ਸਾਹਮਣੇ ਆਇਆ। 

    ਜਿਥੇ ਇਕ ਸ਼ਰਾਬੀ ਵਲੋਂ ਸ਼ੋਲੇ ਫਿਲਮ ਦੇ ਟੈਂਕੀ ਵਾਲੇ ਸੀਨ ਵਾਂਘ ਹੀ ਪਾਣੀ ਵਾਲੀ ਟੈਂਕੀ ਤੇ ਚੜ ਕੇ 4 ਘੰਟੇ ਤਕ ਤਮਾਸ਼ਾ ਲਗਾਈ ਰੱਖਿਆ। ਫਿਰ ਜਦ ਨਸ਼ਾ ਉਤਰਿਆ ਤਾਂ ਹੇਠਾਂ ਉਤਾਰਨ ਦੇ ਤਰਲੇ ਕੱਢਣ ਲਗ ਪਿਆ । ਜਿਸ ਨੂੰ ਬਾਅਦ ਵਿਚ  ਲੋਕਾਂ ਨੇ ਬੜੀ ਮੁਸ਼ੱਕਤ ਦੇ ਨਾਲ ਲੱਕੜ ਦੀ ਪੌੜੀ ਬਣ ਹੇਠਾਂ ਉਤਾਰਿਆ । ਹੇਠਾਂ ਉੱਤਰ ਕੇ ਸ਼ਰਾਬੀ ਵਿਅਕਤੀ ਮਾਫੀ ਮੰਗ ਚਲਦਾ ਬਣਿਆ।

  • ਪੰਜਾਬ : ਕ੍ਰਿਸਚਨ ਭਾਈਚਾਰੇ ਵਲੋਂ ਕੱਢੀ ਗਈ ਸੋਭਾ ਯਾਤਰਾ, ਦੇਖੋ ਵੀਡਿਓ

    ਬਟਾਲਾ : ਕ੍ਰਿਸਚਨ ਭਾਈਚਾਰੇ ਵਲੋਂ ਪ੍ਰੇਮ ਨਗਰ ਚਰਚ ਤੋਂ ਕ੍ਰਿਸਮਸ ਨੂੰ ਸਮਰਪਿਤ ਸੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਬਟਾਲਾ ਦੀ ਪਰਿਕਰਮਾ ਕਰਦੀ ਹੋਈ ਵਾਪਿਸ ਚਰਚ ਪ੍ਰੇਮ ਨਗਰ ਵਿਖੇ ਹੀ ਸਮਾਪਤ ਹੋਈ। ਪ੍ਰਭੂ ਯਿਸੂ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਸੋਭਾ ਯਾਤਰਾ ਦੀ ਸੋਭਾ ਵਧਾ ਰਹੀਆਂ ਸਨ। ਇਸ ਮੌਕੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਨੇ ਸ਼ਮੂਲੀਅਤ ਕੀਤੀ।

    ਇਸ ਮੌਕੇ ਪਾਸਟਰ ਸਾਹਿਬਾਨ ਅਤੇ ਵਿਧਾਇਕ ਬਾਜਵਾ ਨੇ ਜਿਥੇ ਕੁਲ ਜਹਾਨ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ। ਓਥੇ ਹੀ ਓਹਨਾਂ ਕਿਹਾ ਕਿ ਪ੍ਰਭੂ ਯਿਸੂ ਨੇ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਸੀ ਤੇ ਸਾਨੂੰ ਸਭ ਨੂੰ ਵੀ ਯਿਸੂ ਦੇ ਦਿੱਤੇ ਸੰਦੇਸ਼ ਨੂੰ ਅਪਣਾਉਂਦੇ ਹੋਏ ਉਹਨਾਂ ਦੇ ਦਰਸਾਏ ਸਚਾਈ ਦੇ ਮਾਰਗ ਤੇ ਚਲਣਾ ਚਾਹੀਦਾ ਹੈ।

  • पंजाबः सड़कों पर उतरे Zomato डिलीवरी ब्वॉय

    गुरदासपुर: शहर में होम सर्विस देने वाली एक निजी कंपनी जोमैटो के प्रतिनिधियों ने कंपनी द्वारा किए गए भुगतान और अन्य मांगों को लेकर धरना दिया। इस बीच, भारतीय किसान यूनियन (चढूनी) के यूथ विंग के पंजाब अध्यक्ष इंद्रपाल सिंह बैंस भी मौके पर पहुंचे और उन्होंने उक्त कर्मचारियों का समर्थन किया और कहा कि कंपनी को इन युवाओं के मुद्दे को तुरंत हल करना चाहिए। इस दौरान जुटे कंपनी के प्रतिनिधियों ने कहा कि वे होम डिलीवरी का काम करते हैं और अब कंपनी ने नियमों में कुछ बदलाव किये हैं।

    उनका कार्य क्षेत्र 12 किलोमीटर तक बढ़ा दिया गया है और रात 11 बजे तक ऑर्डर बुक हो जाते हैं लेकिन दूसरी ओर प्रोत्साहन कम दिया जा रहा है। इससे उन्हें परेशानी हो रही है और तकलीफ बढ़ती भी जा रही है। उन्होंने कहा कि इस संबंध में उन्होंने कंपनी से मांग की थी कि रात में दूर के ऑर्डर बुक न किए जाएं और उनका इंसेंटिव भी बढ़ाया जाए, लेकिन कंपनी ने मांग पूरी करने के बजाय उन्हें काम से निकालने की धमकी दी है। इसके चलते वे विरोध स्वरूप पिछले 3 दिनों से हड़ताल पर चले गए हैं।

    इसके बावजूद उनकी बात नहीं सुनी गई। इन युवकों के समर्थन में आये किसान नेता इंद्रपाल सिंह बैंस ने कहा कि उक्त युवक काफी समय से कंपनी में काम कर रहे हैं। युवाओं ने कंपनी को अपनी समस्या सही तरीके से बताई है, लेकिन कंपनी समस्या का समाधान करने की बजाय उन्हें नौकरी से बर्खास्त कर रही है। इन धमकियों को बर्दाश्त नहीं किया जाएगा और जरूरत पड़ी तो हर तरह से संघर्ष करेंगे।

  • ਪੰਜਾਬ : ਨਵਜੰਮੇ ਬਚੇ ਦੀ ਮ੍ਰਿਤਿਕ ਦੇਹ ਲੈਕੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

    ਬਟਾਲਾ :  ਨਿਜੀ ਹਸਪਤਾਲ ਦੇ ਬਾਹਰ ਨਵਜੰਮੇ ਬੱਚੇ ਦੀ ਮੋਤ ਦਾ ਮਾਮਲਾ ਭਖਿਆ ਹੋਇਆ ਹੈ। ਮ੍ਰਿਤਿਕ ਬੱਚੇ ਦੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਬੱਚੇ ਦੀ ਮ੍ਰਿਤਿਕ ਦੇਹ ਲੈਕੇ ਪ੍ਰਦਰਸ਼ਨ ਕੀਤਾ। ਮਾਮਲਾ ਬੀਤੀ ਰਾਤ ਦਾ ਹੈ ਕਿ ਜਦੋ ਗਰਭਵਤੀ ਮਹਿਲਾ ਨੂੰ ਦਰਦ ਹੋਈ ਤੇ ਉਹ ਆਪਣੇ ਪਤੀ ਨਾਲ ਹਸਪਤਾਲ ਪੁਹੰਚੀ, ਪਰ ਓਥੇ ਡਾਕਟਰ ਨਹੀਂ ਸੀ। ਪਤੀ ਨੇ ਕਿਹਾ ਕਿ ਸਾਨੂੰ ਸਰਕਾਰੀ ਹਸਪਤਾਲ ਜਾਣ ਲਈ ਆਖ ਦਿੱਤਾ ਗਿਆ।

    ਮੈਂ ਜਦੋਂ ਆਪਣੀ ਪਤਨੀ ਨੂੰ ਮੋਟਰਸਾਈਕਲ ਤੇ ਸਰਕਾਰੀ ਹਸਪਤਾਲ ਲੈਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਮੇਰੀ ਪਤਨੀ ਨੇ ਬੱਚੇ ਨੂੰ ਜਨਮ ਦੇ ਦਿੱਤਾ। ਮੈਂ ਫਿਰ ਅੰਬੂਲੈਂਸ ਮੰਗਵਾਈ ਪਰ ਜਦੋ ਤਕ ਹਸਪਤਾਲ ਗਏ ਬੱਚੇ ਦੀ ਮੌਤ ਹੋ ਗਈ। ਅਸੀਂ ਲਗਾਤਾਰ ਇਸੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਸੀ। ਪਰ ਜਦੋ ਸਾਨੂੰ ਤਕਲੀਫ ਹੋਈ ਹਸਪਤਾਲ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਹਸਪਤਾਲ ਕੇ ਡਾਕਟਰ (ਡਾਇਰੈਕਟਰ) ਨੇ ਕਿਹਾ ਕਿ ਦੇਰ ਰਾਤ ਸਾਡੇ ਕੋਲ ਇਹ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ। ਇਸ ਲਈ ਸਾਡੇ ਚੌਕੀਦਾਰ ਨੇ ਏਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ। ਉਸ ਤੋਂ ਬਾਦ ਕਿ ਹੋਇਆ ਨਹੀਂ ਪਤਾ। ਅਸੀਂ ਜਦੋ ਵੀ ਕੋਈ ਐਮਰਜੰਸੀ ਹੁੰਦੀ ਹੈ ਤੇ ਅਸੀਂ ਸਰਕਾਰੀ ਅੰਬੂਲੈਂਸ ਮੰਗਵਾਕੇ ਮਰੀਜ ਨੂੰ ਸਰਕਾਰੀ ਹਸਪਤਾਲ ਜਾਣਦੀ ਹੀ ਸਲਾਹ ਦਿੰਦੇ ਹਾਂ। ਇਹ ਸਾਡੇ ਕੋਲ ਲਗਾਤਾਰ ਇਲਾਜ ਲਈ ਨਹੀਂ ਆਂਦੇਸੀ

  • ਪੰਜਾਬ : ਸਿੱਧੂ ਮੂਸੇਵਾਲੇ ਦੀ ਅਵਾਜ ਦਾ ਭੁਲੇਖਾ ਪਾਉਂਦਾ ਹੈ ਇਹ ਨੌਜਵਾਨ, ਦੇਖੋ ਵੀਡਿਓ

    ਗੁਰਦਾਸਪੁਰ : ਪਿੰਡ ਕਾਲਾ ਨੰਗਲ ਦਾ ਰਹਿਣ ਵਾਲਾ ਉਜਵਲ ਸਿੰਘ ਜੋ ਛੋਟੇ ਹੁੰਦੇ ਤੋਂ ਗਾਇਕੀ ਦਾ ਸ਼ੌਕ ਰੱਖਦਾ ਪਹਿਲਾ ਸਕੂਲ, ਫਿਰ ਕਾਲਜ ਅਤੇ ਹੁਣ ਇਕ ਪ੍ਰੋਫੇਸ਼ਿਓਨਾਲ ਗਾਇਕ ਬਣਨ ਦੀ ਸੋਚ ਨਾਲ ਅਗੇ ਵੱਧ ਰਿਹਾ ਹੈ। ਉਜਵਲ ਦਾ ਕਹਿਣਾ ਹੈ ਕਿ ਜਿਥੇ ਉਸਦੀ ਗਾਇਕੀ ਦੀ ਵਜਹ ਨਾਲ ਇਕ ਪਹਿਚਾਣ ਜਰੂਰ ਬਣ ਰਹੀ ਹੈ। ਲੇਕਿਨ ਜੋ ਪ੍ਰਮਾਤਮਾ ਵਲੋਂ ਉਸਦੀ ਅਵਾਜ ਸਿੱਧੂ ਮੂਸੇਵਾਲੇ ਵਾਂਗ ਮਿਲੀ ਹੈ।

    ਉਸ ਨਾਲ ਉਸਦੀ ਇਕ ਵੱਖ ਪਹਿਚਾਣ ਹੈ। ਉੱਜਵਲ ਆਖਦਾ ਹੈ ਲੋਕ ਅਕਸਰ ਉਸ ਨੂੰ ਇਹ ਆਖਦੇ ਹਨ ਕਿ ਉਹ ਸਿੱਧੂ ਮੂਸੇਵਾਲੇ ਦਾ ਭੁਲੇਖਾ ਪਾਉਂਦਾ ਹੈ ਅਤੇ ਜਿਥੇ ਉਹ ਖੁਦ ਗਾਇਕੀ ਸਿੱਖ ਰਿਹਾ ਹੈ। ਉਹ ਲੰਬੇ ਸਮੇ ਤੋਂ ਸਿੱਧੂ ਦਾ ਫੈਨ ਵੀ ਹੈ। ਗਾਇਕੀ ਚ ਉਜਵਲ ਇਕ ਵੱਖ ਮੁਕਾਮ ਬਣਾਉਣ ਲਈ ਆਪਣਾ ਸਫਰ ਤਹਿ ਕਰ ਰਿਹਾ ਹੈ। ਉਥੇ ਉਜਵਲ ਦਾ ਕਹਿਣਾ ਕਿ ਉਹ ਸਿੱਧੂ ਮੂਸੇਵਾਲਾ ਦੇ ਬਰਾਬਰ ਤਾ ਨਹੀਂ ਹੋ ਸਕਦਾ। ਲੇਕਿਨ ਜਦ ਉਸ ਨੂੰ ਲੋਕਾਂ ਦਾ ਸਿੱਧੂ ਦੇ ਨਾਂਅ ਨਾਲ ਪਿਆਰ ਮਿਲਦਾ ਹੈ ਤਾ ਉਸ ਲਈ ਉਹ ਘੜੀ ਅਤੇ ਪਲ ਵੱਖ ਹੀ ਹੁੰਦੇ ਹਨ।

  • ਪੰਜਾਬ : ਰਾਣਾ ਸੂਗਰ ਮਿਲ ਵੱਲੋਂ ਡੰਪ ਕੀਤੀ ਪਰਾਲੀ ਨੂੰ ਲੱਗੀ ਅੱਗ, ਦੇਖੋ ਵੀਡਿਓ

    ਗੁਰਦਾਸਪੁਰ : ਰਾਣਾ ਸੂਗਰ ਮਿਲ ਵੱਲੋਂ ਡੰਪ ਕੀਤੀ ਪਰਾਲੀ ਨੂੰ ਅੱਗ ਲੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੀ ਹਰਗੋਬਿੰਦਪੁਰ ਦੇ ਡੀਐਸਪੀ ਸ੍ਰੀ ਰਜੇਸ਼ ਕੱਕੜ ਜੀ ਸਮੇਤ ਪੁਲਿਸ ਪਾਰਟੀ ਮੌਕੇ ਦੇ ਪਹੁੰਚੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਪੂਰੀ ਚੌਕਸੀ ਵਰਤੀ ਗਈ। ਜਾਣਕਾਰੀ ਅਨੁਸਾਰ ਰਾਣਾ ਸੂਗਰ ਮਿਲ ਬੁੱਟਰ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲਾਈਟਾਂ ਵਾਲਾ ਚੌਂਕ ਸ੍ਰੀ ਹਰਗੋਬਿੰਦਪੁਰ ਵਿੱਚ ਪਰਾਲੀ ਨੂੰ ਡੰਪ ਕੀਤਾ ਗਿਆ ਸੀ। ਇੱਥੇ ਜ਼ਿਕਰ ਯੋਗ ਹੈ ਕਿ ਮਿੱਲ ਵੱਲੋਂ ਪਰਾਲੀ ਨੂੰ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਰੋਡ ਅਤੇ ਟਾਂਡਾ ਹੁਸ਼ਿਆਰਪੁਰ ਹਾਈਵੇ ਦੇ ਬਿਲਕੁਲ ਕਿਨਾਰੇ ਤੇ ਡੰਪ ਕੀਤਾ ਗਿਆ ਹੈ। ਜਿਸ ਨੂੰ ਦੁਪਹਿਰ ਤਕਰੀਬਨ ਇੱਕ ਵਜੇ ਅੱਗ ਲੱਗ ਗਈ।

    ਜਿਸ ਦੇ ਚਲਦਿਆਂ ਬੁਟਰ ਮਿਲਦੇ ਚੌਂਕੀਦਾਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਅੱਗ ਇਨੀ ਭਿਆਨਕ ਮੱਚ ਗਈ ਸੀ, ਜਿਸ ਕਾਰਨ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਸਾਹਿਬ ਦਸੂਆ ਗੁਰੂ ਕਾ ਜੰਡਿਆਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਅੱਗ ਨੂੰ ਬੁਝਾਉਣ ਲਈ ਨਜਦੀਕੀ ਪਿੰਡ ਦੇ ਲੋਕਾਂ ਵੱਲੋਂ ਵੀ ਮਦਦ ਕੀਤੀ ਗਈ। ਅੱਗ ਲੱਗਣ ਦਾ ਕਾਰਨ ਅਤੇ ਹੋਏ ਨੁਕਸਾਨ ਦਾ ਵੇਰਵਾ ਮਿਲ ਦੇ ਅਧਿਕਾਰੀ ਆਰ ਐਨ ਸ਼ਰਮਾ ਜੀ ਐਮ ਐਚ ਆਰ ਕੋਲੋਂ ਪੁੱਛਿਆ ਗਿਆ। ਤਾਂ ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਜਦ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੋਏ ਨੁਕਸਾਨ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ।

  • ਪੰਜਾਬ ਪ੍ਰਧਾਨ ਦੀ ਅਗਵਾਈ ‘ਚ ਬਣਾਇਆ ਗਿਆ ਨਵਾਂ ਜਿਲਾ ਪ੍ਰਧਾਨ, ਦੇਖੋ ਵੀਡਿਓ

    ਬਟਾਲਾ : ਮਿੰਨੀ ਬਸ ਓਪਰੇਟਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਚ ਬਟਾਲਾ ਵਿਖੇ ਜਿਲਾ ਗੁਰਦਾਸਪੁਰ ਦੇ ਮਿੰਨੀ ਬਸ ਓਪਰੇਟਰ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਚ ਇਕ ਫੈਸਲਾ ਲੈਂਦੇ ਹੋਏ ਜਿਲਾ ਦਾ ਪ੍ਰਧਾਨ ਪ੍ਰਗਟ ਸਿੰਘ ਬਣਾਇਆ ਗਿਆ।

    ਉਥੇ ਹੀ ਉਹਨਾਂ ਕਿਹਾ ਕਿ ਬੱਸ ਓਪਰੇਟਰ ਦੀਆ ਮੁਸ਼ਕਿਲਾਂ ਵਿਸ਼ੇਸ ਕਰ ਬੱਸਾਂ ਚਲਾਉਣ ਵਾਲੇ ਡ੍ਰਾਇਵਰਾਂ ਅਤੇ ਬਸ ਕੌਂਡੋਕਟਰ ਦੀਆ ਆ ਰਹੀਆਂ ਸਮੱਸਿਆਵਾਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਦੂਰ ਕੀਤਾ ਜਾਵੇਗਾ। ਜੋ ਪ੍ਰਸ਼ਾਸ਼ਨ ਅਗੇ ਮੰਗਾ ਹਨ ਉਹਨਾਂ ਨੂੰ ਵੀ ਆਲਾ ਅਧਕਾਰੀਆਂ ਅਤੇ ਯੂਨੀਅਨ ਚ ਸਾਮਣੇ ਲਿਆ ਉਹਨਾਂ ਦਾ ਹੱਲ ਕੀਤਾ ਜਾਵੇਗਾ।

  • ਪੰਜਾਬ : ਚੋਰਾਂ ਨੇ ਪਬਲਿਕ ਟਾਇਲਟ ਨੂੰ ਬਨਾਇਆ ਨਿਸ਼ਾਨਾ, Municipal Council ਨੇ ਲਿਆ ਏਕਸ਼ਨ, ਦੇਖੋ ਵੀਡਿਓ

    ਗੁਰਦਾਸਪੁਰ : ਸੂਬੇ ਵਿੱਚ ਚੋਰੀਆਂ ਤਾਂ ‌ਆਮ ਗੱਲ ਹੋ ਗਈ ਹੈ ਪਰ ਧਾਰੀਵਾਲ ਸ਼ਹਿਰ ਦਾ ਤਾਂ ਕੁਝ ਜਿਆਦਾ ਹੀ ਬੁਰਾ ਹਾਲ ਹੈ। ਇੱਥੋਂ ਦੇ ਬਸ ਸਟੈਂਡ ਦੇ ਵਿੱਚ ਬਣੇ ਪਬਲਿਕ ਟੋਇਲਟ ਦੀਆਂ ਟੂਟੀਆਂ ਤੱਕ ਚੋਰ ਨਹੀਂ ਛੱਡਦੇ। ਮਜਬੂਰ ਹੋ ਕੇ ਨਗਰ ਕੌਂਸਲ ਕਰਮਚਾਰੀਆਂ ਨੂੰ ਟਾਇਲਟ ਨੂੰ ਬਾਰ-ਬਾਰ ਤਾਲੇ ਲਗਾਉਣੇ ਪੈ ਜਾਂਦੇ ਹਨ। ਬੱਸ ਅੱਡਿਆਂ ਤੇ ਪਬਲਿਕ ਟੋਇਲਟ ਦੀ ਸਹੂਲਤ ਹੋਣਾ ਜਰੂਰੀ ਹੈ ਅਤੇ ਹਰ ਸ਼ਹਿਰ ਵਿੱਚ ਬੱਸ ਅੱਡਿਆ ਤੇ ਪਬਲਿਕ ਟੋਇਲਟ ਬਣੇ ਹੋਏ ਹਨ। ਜਿਨਾਂ ਦੀ ਸਾਫ ਸਫਾਈ ਅਤੇ ਦੇਖਰੇਖ ਲਈ ਬਕਾਇਦਾ ਕਰਮਚਾਰੀ ਵੀ ਰੱਖੇ ਜਾਂਦੇ ਹਨ। ਪਰ ਧਾਰੀਵਾਲ ਦੇ ਮੇਨ ਬੱਸ ਸਟੈਂਡ ਦੇ ਵਿੱਚ ਜੋ ਨਗਰ ਕੌਂਸਲ ਧਾਰੀਵਾਲ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਪਬਲਿਕ ਟੋਇਲੇਟ ਬਣਾਇਆ ਗਿਆ ਹੈ। ਉਸ ਦੇ ਬਾਹਰ ਹਮੇਸ਼ਾ ਤਾਲਾ ਹੀ ਲਟਕਦਾ ਨਜ਼ਰ ਆਉਂਦਾ ਹੈ। ਬਾਰ ਬਾਰ ਚੋਰਾਂ ਵੱਲੋਂ ਇਸ ਟੋਇਲਟ ਦੇ ਅੰਦਰ ਦੀਆਂ ਟੂਟੀਆਂ ਚੋਰੀ ਕੀਤੀਆਂ ਗਈਆਂ। ਹੁਣ ਲੱਗਦਾ ਹੈ ਨਗਰ ਕੌਂਸਲ ਵਾਲੇ ਵੀ ਚੋਰਾਂ ਦੀਆਂ ਹਰਕਤਾਂ ਤੋਂ ਇਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਮਹੀਨਿਆਂ ਤੋਂ ਇਸ ਪਬਲਿਕ ਟਾਇਲਟ ਦਾ ਤਾਲਾ ਹੀ ਨਹੀਂ ਖੋਲਿਆ ਗਿਆ। ਇਸ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਉੱਥੇ ਹੀ ਟੋਇਲਟ ਦੇ ਅੱਗੇ ਇੱਕ ਫਰੂਟ ਵਾਲੇ ਨੇ ਰੇਹੜੀ ਲਗਾ ਕੇ ਟੋਇਲਟ ਦਾ ਰਸਤਾ ਬਿਲਕੁਲ ਹੀ ਬੰਦ ਕਰ ਦਿੱਤਾ ਹੈ। ਕੋਈ ਜਗ੍ਹਾ ਨਹੀਂ ਮਿਲਦੀ ਤਾਂ ਲੋਕ ਟੋਇਲਟ ਦੇ ਬਾਹਰ ਹੀ ਪਿਸ਼ਾਬ ਕਰਦੇ ਆਮ ਦੇਖੇ ਜਾਂਦੇ ਹਨ। ਦੂਜੇ ਪਾਸੇ ਨਗਰ ਕੌਂਸਲ ਅਧਿਕਾਰੀ ਕਹਿੰਦੇ ਹਨ ਕਿ ਚੋਰਾਂ ਵੱਲੋਂ ਪਬਲਿਕ ਟੋਇਲਟ ਦੀਆਂ ਟੂਟੀਆਂ ਤੱਕ ਚੋਰੀ ਕਰ ਲਈਆਂ ਗਈਆਂ ਹਨ।

    ਇਸ ਲਈ ਇਸ ਨੂੰ ਬੰਦ ਕਰਨਾ ਪਿਆ। ਇਸ ਬਸ ਸਟੈਂਡ ਤੇ ਪਿਛਲੀ ਸਰਕਾਰ ਸਮੇਂ ਯਾਤਰੀਆਂ ਦੀ ਸਹੂਲਤ ਦੇ ਲਈ ਦੋ ਸ਼ੈਡਾਂ ਦਾ ਨਿਰਮਾਣ ਕਰਵਾਇਆ ਗਿਆ। ਪਰ ਅੱਜ ਉਨਾਂ ਸ਼ੈਡਾਂ ਅੰਦਰ ਲੱਗੀਆਂ ਹੋਈਆਂ ਕੁਰਸੀਆਂ ਟੁੱਟ ਚੁੱਕੀਆਂ ਹਨ। ਉੱਥੇ ਵੀ ਫਰੂਟ ਤੇ ਸਬਜ਼ੀ ਬੇਚਣ ਵਾਲਿਆਂ ਨੇ ਆਪਣੇ ਅੱਡੇ ਲਗਾ ਲਏ ਹਨ ਤੇ ਉਹ ਸ਼ੈਡਾਂ ਨੂੰ ਆਪਣੇ ਸਟੋਰ ਵਜੋਂ ਵਰਤ ਰਹੇ ਹਨ। ਜਦੋਂ ਇਸ ਬਾਰੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਚਾਹਲ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਸਰਦਾਰੀ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਨਗਰ ਕੌਂਸਲ ਧਾਰੀਵਾਲ ਜਿਸਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ, ਦਾ ਸ਼ਹਿਰ ਦੇ ਵਿਕਾਸ ਵੱਲ ਜਾਂ ਆਮ ਲੋਕਾਂ ਦੀਆਂ ਸਮੱਸਿਆਂਵਾਂ ਵੱਲ ਕੋਈ ਵੀ ਧਿਆਨ ਨਹੀਂ ਹੈ। ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਬੈਠੇ ਹੋਏ ਹਨ। ਬੱਸ ਅੱਡੇ ਦੇ ਟੋਇਲਟ ਅਤੇ ਹੋਰ ਸਮੱਸਿਆ ਤੋਂ ਇਲਾਵਾ ਸੜਕ ਦੇ ਉੱਪਰ ਹੋਏ ਨਜਾਇਜ਼ ਕਬਜ਼ਿਆਂ ਦੇ ਕਾਰਨ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਹੈ। ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਹਲਕਾ ਇੰਚਾਰਜ ਇਸ ਵੱਲ ਧਿਆਨ ਦੇਣ। ਇਸ ਸੰਬੰਧ ਦੇ ਵਿੱਚ ਜਦੋਂ ਨਗਰ ਕੌਂਸਲ ਦੇ ਸੈਂਟਰਰੀ ਇੰਸਪੈਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੱਸ ਸਟੈਂਡ ਦੇ ਨਜ਼ਦੀਕ ਜੋ ਪਬਲਿਕ ਟਾਇਲੈਂਟ ਹੈ। ਉਸ ਵਿੱਚੋਂ ਟੂਟੀਆਂ ਅਤੇ ਵਾਸ਼ਬਸਿਨ ਤੱਕ ਚੋਰੀ ਕਰ ਲਏ ਗਏ ਹਨ ਅਤੇ ਲੱਗੀਆਂ ਹੋਈਆਂ ਟਾਇਲਾਂ ਟੁੱਟ ਗਈਆਂ ਹਨ। ਪਰ ਫਿਰ ਵੀ ਉਹ ਇਹ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਇਸ ਟਾਇਲਟ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਅਨੁਸਾਰ ਟਾਈਲਟ ਸਵੇਰੇ ਸਫਾਈ ਕਰਨ ਤੋਂ ਬਾਅਦ ਕਰਮਚਾਰੀ ਵੱਲੋਂ ਖੋਲ ਦਿੱਤਾ ਜਾਂਦਾ ਹੈ। ਜੋ ਦੁਪਹਿਰ 2 ਵਜੇ ਤੱਕ ਖੁੱਲਾ ਰਹਿੰਦਾ ਹੈ। ਉਹ ਜਲਦੀ ਟਾਇਲਟ ਦੀ ਰਿਪੇਅਰ ਕਰਵਾ ਕੇ ਪਬਲਿਕ ਟਾਇਲਟ ਦੇ ਲੱਗੇ ਤਾਲੇ ਨੂੰ ਖੋਲ ਦੇਣਗੇ।

  • पंजाबः स्कूल बस और बाइक की टक्कर में 1 छात्र की मौ’त, दूसरा घायल

    गुरदासपुरः पंजाब में धुंध के कारण सड़क हादसों के मामलों में बढ़ौतरी हो गई है। वहीं मिली जानकारी के मुताबिक स्कूल बस ने बाइक को टक्कर मार दी। जिसमें एक छात्र की मौत हो गई। जबकि दूसरा छात्र गंभीर रूप में घायल हो गया। घायल को अस्पताल में भर्ती करा दिया गया है।दोनों छात्र अपनी बाइक से स्कूल जा रहे थे। पुलिस के घटना की जानकारी दे दी गई है।

    जानकारी के अनुसार, धुंध के दौरान गांव सकरी निवासी नौजवान लवप्रीत मसीह (17) व रोहित मसीह (15) चचेरे भाई अपने मोटरसाइकिल पर सवार होकर गांव सक्करी आ रहे थे। इस दौरान एक निजी स्कूल की बस ने उन्हें अपनी चपेट में ले लिया। जिसके चलते नौजवान लवप्रीत की मौके पर मौत हो गई। रोहित गंभीर रूप से जख़्मी हो गया। जिसको इलाज के लिए अमृतसर दाखिल करवाया गया है।

    परिजनों ने बताया कि लव सरकारी सीनियर सेकेंडरी स्कूल शाहपुर गोराया में 12वीं कक्षा का विद्यार्थी था। अपने भाई के साथ स्कूल पढ़ने के लिए जा रहा था इस सबंधी पुलिस थाना डेरा बाबा नानक ने अगली कार्रवाई शुरू कर दी है। थाना इंचार्ज विक्रमजीत सिंह का कहना है कि गहरी धुंध के चलते एक निजी स्कूल की बस व मोटरसाइकिल के बीच भी हादसा हुआ है। इस सबंधी भी कार्रवाई की जा रही है। गांव सक्करी निवासियों ने बताया कि गांव सस्करी से शाहपुर गोराया को जाने वाले सड़क के किनारे न होने के चलते राहगीरों को भारी दिक्कतों का सामना करना पड़ता है।

  • पंजाबः बिक्रम मजीठिया की पत्नी के खिलाफ कार्रवाई को लेकर पूर्व सीएम चन्नी का आया बड़ा बयान, देखें वीडियो

    रोपड़/संदीप शर्माः पंजाब के रोपड़ में एक समरोह में पहुंचे पूर्व सीएम चरणजीत सिंह का अमृतपाल सिंह की पत्नी के खिलाफ कार्रवाई करने या अकाली नेता बिक्रम सिंह मजीठिया की पत्नी को किसी मामले में नामजद करने को लेकर बयान सामने आया है। चन्नी ने कहा कि उन्होंने अमृतपाल सिंह की पत्नी को पकड़ने के दौरान भी यह कहा था कि बेटियां सभी की सांझी होती है। चन्नी ने कहा कि हम राजनीतिक लोग सारा दिन बाहर रहकर क्या खरीदते है क्या बेचते है या कौन-कौन से काम करते है या क्या बोलते है।

    इस मामले में परिवारिक मैंबरों को कोई ज्यादा जानकारी नहीं होती। वहीं उन्होंने कहा कि बिक्रमजीत सिंह मजीठिया की पत्नी पर पर्चा दर्ज किया या उसे समन जारी किए, वह बिल्कुल गलत है। चन्नी ने कहाकि राजनीतिक लड़ाई को परिवार तक ले जाना गलत है। उन्होंने कहा कि मुख्यमंत्री भगवंत मान की बेटी के सवाल पर कहा कि उनका जो मामला है वह उनके परिवारिक मैंबरों को बैठकर सुलझा लेना चाहिए। उन्होंने कही कि उनका सीएम मान का उनकी पहली पत्नी से तालाक हुआ है, बच्चों के साथ नहीं। भगवंत मान को इस पारिवारिक मुद्दे को बैठकर निपटाना चाहिए।