Category: Punjab>Rupnagar

  • ਪੰਜਾਬ : ਸਕੂਲ ਜਾ ਰਹੇ 4 ਸਾਲਾਂ ਬੱਚੇ ਦੀ ਸੜਕ ਹਾਦਸੇ ‘ਚ ਮੌਤ,  ਦੇਖੋ ਵੀਡਿਓ

    ਪੰਜਾਬ : ਸਕੂਲ ਜਾ ਰਹੇ 4 ਸਾਲਾਂ ਬੱਚੇ ਦੀ ਸੜਕ ਹਾਦਸੇ ‘ਚ ਮੌਤ, ਦੇਖੋ ਵੀਡਿਓ

    ਗੁਰਦਾਸਪੁਰ : ਸਥਾਨਕ ਕਸਬੇ ਦੇ ਇੱਕ ਨਿੱਜੀ ਸਕੂਲ ਵਿੱਚ ਪੜਦੇ ਚਾਰ ਸਾਲਾ ਬੱਚੇ ਦੀ ਆਪਣੇ ਘਰ ਤੋਂ ਸਕੂਲ ਜਾਣ ਵਾਲੇ ਟੈਂਪੂ ਹੇਠ ਆ ਕੇ ਹੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਜਾਣਕਾਰੀ ਅਨੁਸਾਰ ਮਰਹੂਮ ਰਿਚਰਡ ਮਸੀਹ ਪੁੱਤਰ ਰਾਜੂ ਮਸੀਹ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ। ਉਹ ਰੋਜਾਨਾ ਉਸ ਦੇ ਪਿੰਡ ਤੋਂ ਕਾਹਨੂੰਵਾਨ ਦੇ ਸਕੂਲ ਵਿੱਚ ਐੱਲ.ਕੇ.ਜੀ ਕਲਾਸ ਲਈ ਇੱਕ ਨਿੱਜੀ ਟੈਂਪੂ ਵਿੱਚ ਸਕੂਲ ਵਿੱਚ ਪੜ੍ਹਨ ਲਈ ਆਉਂਦਾ ਸੀ। ਬੀਤੇ ਦਿਨ ਜਦੋਂ ਇਹ ਵਿਦਿਆਰਥੀ ਸਵੇਰ ਸਮੇਂ ਟੈਂਪੂ ਵਿੱਚ ਸਵਾਰ ਹੋ ਕੇ ਸਕੂਲ ਲਈ ਚਲਿਆ ਤਾਂ ਘਰ ਤੋਂ ਕੁਝ ਦੂਰੀ ਤੇ ਹੀ ਇਹ ਟੈਂਪੂ ਸੜਕ ਤੇ ਹਾਦਸਾ ਗ੍ਰਸਤ ਹੋ ਗਿਆ। ਜਿਸ ਕਾਰਨ ਰਿਚਰਡ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਜ਼ਖਮਾਂ ਦੀ ਤਾਬ ਨਾਂ ਝੱਲਦਾ ਹੋਇਆ ਆਪਣੇ ਸੁਆਸ ਤਿਆਗ ਗਿਆ।

    ਇਸ ਘਟਨਾ ਬਾਰੇ ਸਕੂਲ ਅਤੇ ਮਰਹੂਮ ਬੱਚੇ ਦੇ ਮਾਪਿਆਂ ਵੱਲੋਂ ਪ੍ਰਸ਼ਾਸ਼ਨ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਪਰ ਜਦੋਂ ਇਸ ਦੀ ਸੂਚਨਾ ਜਿਲਾ ਚਾਇਲਡ ਪ੍ਰੋਟੈਕਸ਼ਨ ਵਿਭਾਗ ਨੂੰ ਮਿਲੀ ਤਾਂ ਉਹਨਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਗਠਿਤ ਕੀਤੀ ਅਤੇ ਸਕੂਲ ਵਿਖੇ ਪਹੁੰਚ ਕੇ ਇਸ ਘਟਨਾ ਬਾਰੇ ਬਰੀਕੀ ਨਾਲ ਜਾਂਚ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਾਈਲਡ ਪ੍ਰੋਜੈਕਟ ਅਫਸਰ ਸੁਨੀਲ ਜੋਸ਼ੀ ਟਰੈਫਿਕ ਅਧਿਕਾਰੀ ਅਜੇ ਕੁਮਾਰ ਅਤੇ ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਡਿਪਟੀ ਕਮਿਸ਼ਨ ਗੁਰਦਾਸਪੁਰ ਨੇ ਗੰਭੀਰਤਾ ਨਾਲ ਨੋਟਿਸ ਲਿਆ ਸੀ। ਇਸ ਲਈ ਉਹਨਾਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਅਤੇ ਜ਼ਿਲਾ ਟਰੈਫਿਕ ਪੁਲਿਸ ਵੱਲੋਂ ਨਿਯਤ ਕੀਤੇ ਅਧਿਕਾਰੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਹੈ।

    ਉਹਨਾਂ ਕਿਹਾ ਕਿ ਸਕੂਲ ਵੱਲੋਂ ਹਾਈਕੋਰਟ ਵੱਲੋਂ ਜਾਰੀ ਕੀਤੀ ਸੇਫ ਸਕੂਲ ਵਾਹਨ ਪੋਲਸੀ ਦਾ ਪਾਲਣ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਇਹ ਪੜਤਾਲੀਆ ਤੱਥ ਜਿਲ੍ਹਾ ਪ੍ਰਸ਼ਾਸਨ ਅਤੇ ਮਾਨਯੋਗ ਹਾਈਕੋਰਟ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸਕੂਲ ਪ੍ਰਬੰਧਕ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸੰਬੰਧੀ ਜਦੋਂ ਸਕੂਲ ਪ੍ਰਿੰਸੀਪਲ ਮੈਡਮ ਸੈਲਵਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਸਕੂਲ ਵਿਚ ਵਿਦਿਆਰਥੀ ਭੇਜਣੇ ਅਤੇ ਵਾਪਸ ਲਿਜਾਉਣੇ ਮਾਪਿਆਂ ਦੀ ਡਿਊਟੀ ਹੈ। ਸਕੂਲ ਦੀ ਕੋਈ ਵੀ ਟਰਾਂਸਪੋਰਟ ਨਹੀਂ ਹੈ। ਸਕੂਲ ਤੋਂ ਬਾਹਰ ਸੜਕ ਉੱਤੇ ਵਾਪਰਨ ਵਾਲੀਆਂ ਘਟਨਾਵਾਂ ਲਈ ਵਾਹਨ ਚਾਲਕ ਅਤੇ ਇਹਨਾਂ ਵਾਹਨਾਂ ਦਾ ਪ੍ਰਬੰਧ ਕਰਨ ਵਾਲੇ ਲੋਕ ਜ਼ਿੰਮੇਵਾਰ ਹਨ।

  • ਪੰਜਾਬ : ਬੇਰਹਿਮੀ ਨਾਲ ਪਤਨੀ ਦੀ ਕੁਟਮਾਰ ਦੀ ਵੀਡਿਓ ਹੋਈ ਵਾਇਰਲ

    ਪੰਜਾਬ : ਬੇਰਹਿਮੀ ਨਾਲ ਪਤਨੀ ਦੀ ਕੁਟਮਾਰ ਦੀ ਵੀਡਿਓ ਹੋਈ ਵਾਇਰਲ

    ਗੁਰਦਾਸਪੁਰ : ਬੀਤੇ ਦਿਨ ਦਿਲ ਨੂੰ ਝੰਜੋੜ ਦੇਣ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਵਿਅਕਤੀ ਇੱਕ ਔਰਤ ਨੂੰ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟ ਕੇ ਲੈ ਜਾ ਰਿਹਾ ਹੈ। ਉਸਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰ ਰਿਹਾ ਹੈ। ਬਾਅਦ ਵਿੱਚ ਖੁਲਾਸਾ ਹੋਇਆ ਕਿ ਇਹ ਵੀਡੀਓ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆ ਖਾਨ ਦੇ ਪਿੰਡ ਛੋੜੀਆਂ ਦੀ ਹੈ । ਔਰਤ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰਨ ਵਾਲਾ ਆਦਮੀ ਉਸਦਾ ਘਰਵਾਲਾ ਹੀ ਹੈ। ਘਰਵਾਲੇ ਦੀ ਤਸ਼ੱਦਦ ਦਾ ਸ਼ਿਕਾਰ ਪੀੜਤ ਔਰਤ ਜੋ ਸਿਵਲ ਹਸਪਤਾਲ ਧਾਰੀਵਾਲ ਵਿੱਚ ਇਲਾਜ ਅਧੀਨ ਹੈ ਅਤੇ ਉਸਦੀ ਮਾਂ ਨੇ ਮੀਡੀਆ ਸਾਹਮਣੇ ਆ ਕੇ ਸਾਰੀ ਸੱਚਾਈ ਦੱਸੀ ਹੈ ਕਿ ਉਸ ਦਾ ਘਰ ਵਾਲਾ ਅਕਸਰ ਉਸ ਦੀ ਮਾਰਕੁਟਾਈ ਕਰਦਾ ਹੈ ਤੇ ਉਸਨੂੰ ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ ਕੀਤਾ ਜਾਂਦਾ ਹੈ ।

    ਓਥੇ ਹੀ ਉਸ ਨੇ ਦੱਸਿਆ ਹੈ ਕਿ ਮਾਮਲੇ ਦੀ ਸ਼ਿਕਾਇਤ ਥਾਣਾ ਭੈਣੀ ਮੀਆਂ ਖਾਨ ਨੂੰ ਕੀਤੀ ਜਾ ਚੁੱਕੀ ਹੈ। ਜਾਣਕਾਰੀ ਦਿੰਦਿਆਂ ਪੀੜਿਤ ਔਰਤ ਮੀਨੂ ਅਤੇ ਉਸਦੀ ਮਾਂ ਰੀਟਾ ਨੇ ਦੱਸਿਆ ਕਿ ਮੀਨੂੰ ਦੇ ਘਰਵਾਲੇ ਵੱਲੋਂ ਬੀਤੇ ਦਿਨ ਉਸ ਦੀ ਬੁਰੀ ਤਰ੍ਹਾਂ ਨਾਲ ਮਾਰਕੁਟਾਈ ਕੀਤੀ ਗਈ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟਦਾ ਹੋਇਆ ਘਰ ਤੱਕ ਲੈ ਕੇ ਗਿਆ। ਜਾਣਕਾਰੀ ਮਿਲਣ ਤੇ ਉਸ ਦੇ ਪੇਕੇ ਪਿੰਡ ਦੇ ਪੰਚਾਇਤ ਮੈਂਬਰ, ਮਾਂ ਅਤੇ ਭਰਾ ਆਏ ਅਤੇ ਉਸ ਨੂੰ ਉਥੋਂ ਲਿਆ ਕੇ ਸਿਵਲ ਹਸਪਤਾਲ ਧਾਰੀਵਾਲ ਵਿੱਚ ਜ਼ਖ਼ਮੀ ਹਾਲਤ ਵਿੱਚ ਦਾਖ਼ਲ ਕਰਵਾਇਆ।

    ਪੀੜਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਉਸ ਦੇ ਸਹੁਰਾ ਪਰਿਵਾਰ ਵੱਲੋਂ ਅਕਸਰ ਦਾਜ ਦੀ ਮੰਗ ਕਰਦਿਆਂ ਉਸ ਨਾਲ ਮਾਰ ਕੁਟਾਈ ਕੀਤੀ ਜਾਂਦੀ ਹੈ। ਓਥੇ ਹੀ ਮੌਕੇ ਤੇ ਸਿਵਲ ਹਸਪਤਾਲ ਵਿਖੇ ਪਹੁੰਚੇ ਥਾਣਾ ਭੈਣੀ ਮੀਆਂ ਖਾਂ ਪੁਲਿਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਮੀਨੂੰ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਡਾਕਟਰ ਵੱਲੋਂ ਐਮਐਲਆਰ ਵੀ ਕੱਟ ਦਿੱਤੀ ਗਈ ਹੈ। ਪਰ ਪੀੜਤ ਔਰਤ ਵੱਲੋਂ ਫਿਲਹਾਲ ਬਿਆਨ ਦਰਜ ਨਹੀਂ ਕਰਵਾਇਆ ਗਿਆ ਹੈ। ਉਸਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ: 3 ਸਾਲਾਂ ਤੋ ਭੱਟਕ ਰਹੀ ਮਹਿਲਾ ਨੇ SSP ਦਫ਼ਤਰ ਦੇ ਬਾਹਰ ਬੈਠ ਕੀਤੀ ਇਨਸਾਫ਼ ਦੀ ਮੰਗ, ਦੇਖੋ ਵੀਡਿਓ

    ਪੰਜਾਬ: 3 ਸਾਲਾਂ ਤੋ ਭੱਟਕ ਰਹੀ ਮਹਿਲਾ ਨੇ SSP ਦਫ਼ਤਰ ਦੇ ਬਾਹਰ ਬੈਠ ਕੀਤੀ ਇਨਸਾਫ਼ ਦੀ ਮੰਗ, ਦੇਖੋ ਵੀਡਿਓ

    ਗੂਰਦਾਸਪੁਰ: ਇਨਸਾਫ ਨਾ ਮਿਲਣ ਕਰਕੇ ਪਿੱਛਲੇ 3 ਸਾਲਾਂ ਤੋਂ ਥਾਣਿਆਂ ਕਚੇਰੀਆ ਦੇ ਧੱਕੇ ਖ਼ਾ ਰਹੀ ਮਹਿਲਾ ਨੇ  SSP ਗੁਰਦਾਸਪੁਰ ਦਫ਼ਤਰ ਦੇ ਬਾਹਰ ਬੈਠ ਕੇ ਇਨਸਾਫ ਦੀ ਮੰਗ ਕੀਤੀ। ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਹਰਮਨ ਕੌਰ ਨੇ ਦੱਸਿਆ ਕਿ ਉਸਨੇ ਇਕ  ਵਿਅਕਤੀ ਨੂੰ 6 ਲੱਖ ਰੁਪਏ ਦਿੱਤੇ ਹੋਏ ਸਨ। ਜਦੋ ਉਹ ਉਸਦੇ ਦੇ ਘਰ ਪੈਸੇ ਲੈਣ ਲਈ ਗਈ ਤਾਂ ਮਹਿਲਾ ਨਾਲ ਕੁੱਟਮਾਰ ਕੀਤੀ ਗਈ। 


    ਜਿਸਦੀ ਸ਼ਿਕਾਇਤ ਮਹਿਲਾ ਨੇ  ਥਾਣੇ ਜਾ ਕੇ ਦਰਜ ਕਰਵਾਈ ਤਾਂ ਉਸਨੂੰ ਡਰਾਉਣ ਲਈ ਉਸਦੇ ਪਤੀ ਨਾਲ ਵੀ ਕੁੱਟਮਾਰ ਕੀਤੀ ਗਈ। ਮਹਿਲਾ ਨੇ ਕਿਹਾ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਗਿਆ। ਜਿਸ ਕਰਕੇ ਉਸਨੇ ਇਨਸਾਫ ਲੈਣ ਲਈ ਐਸ.ਐਸ.ਪੀ ਗੁਰਦਾਸਪੁਰ ਦੇ ਦਫ਼ਤਰ ਧਰਨਾ ਲਗਾਇਆ।

    ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਕਾਰੀ ਨੇ ਦੱਸਿਆ ਕਿ ਮਹਿਲਾ ਨੇ 2020 ਵਿਚ ਰਿਪੋਰਟ ਦਰਜ ਕਰਵਾਈ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਜਿਸ ਨੂੰ ਉਚ ਅਧਿਕਾਰੀਆਂ ਵੱਲੋਂ ਇੰਨਕੁਵੈਰੀ ਕਰਕੇ ਕੈਂਸਲ ਕਰ ਦਿੱਤਾ ਗਿਆ ਸੀ।  ਮਹਿਲਾ ਨੇ 6 ਮਹੀਨੇ ਪਹਿਲਾਂ ਕੈਂਸਲ ਮੁਕਦਮੇ ਦੀ ਬਹਾਲੀ ਕਰਵਾਉਣ ਲਈ ਦਰਖ਼ਾਸਤ  ਦਿੱਤੀ ਸੀ। ਜਿਸ ਤੇ  ਅਧਿਕਾਰੀਆਂ ਵੱਲੋਂ  ਇਨਕੁਆਰੀ ਕੀਤੀ ਜਾ ਰਹੀ ਹੈ ਅਤੇ ਤੱਤਾਂ ਦੇ ਅਧਾਰ ਤੇ ਜੋ ਵੀ ਸਾਹਮਣੇ ਆਵੇਗਾ ਓਸ ਤੇ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ: 12 ਬੋਰ ਦੇ ਦੇਸੀ ਕੱਟੇ ਸਮੇਤ 2 ਕਾਬੂ, ਦੇਖੋ ਵੀਡਿਓ

    ਪੰਜਾਬ: 12 ਬੋਰ ਦੇ ਦੇਸੀ ਕੱਟੇ ਸਮੇਤ 2 ਕਾਬੂ, ਦੇਖੋ ਵੀਡਿਓ

    ਗੁਰਦਾਸਪੁਰ: ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਟੀਮ ਵੱਲੋਂ ਹਰਿਆਣਾ ਦੇ 2 ਵਿਅਕਤੀਆਂ ਨੂੰ 12 ਬੋਰ ਦੇ ਦੇਸੀ ਕੱਟੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਜਾਣਕਾਰੀ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਏਐਸਆਈ ਸੁਖਰਾਜ ਸਿੰਘ ਨੇ ਦਿੱਤੀ।

    ਉਨ੍ਹਾਂ ਦੱਸਿਆ ਕਿ ਪਿੰਡ ਬੋਦੇ ਦੀ ਖੂਹੀ ਤੇ ਨਾਕਾਬੰਦੀ ਦੌਰਾਨ ਪੈਦਲ ਆਉਦੇ 2 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਗਿਆ। ਜਿੰਨਾ ਕੋਲੋਂ12 ਬੋਰ ਦਾ ਦੇਸੀ ਕੱਟਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕਸ਼ਮੀਰ ਪੁੱਤਰ ਪਹਿਲਵਾਨ ਅਤੇ ਗੁਰਮੇਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰਾਣੀਆਂ, ਜ਼ਿਲ੍ਹਾ ਸਿਰਸਾ ਹਰਿਆਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

  • ਪੰਜਾਬ: ਕਿਸਾਨਾਂ ਨੇ DC ਦਫ਼ਤਰ ਅੱਗੇ ਲਗਾਈਆਂ ਧਰਨਾ, ਦੇਖੋ ਵੀਡਿਓ

    ਪੰਜਾਬ: ਕਿਸਾਨਾਂ ਨੇ DC ਦਫ਼ਤਰ ਅੱਗੇ ਲਗਾਈਆਂ ਧਰਨਾ, ਦੇਖੋ ਵੀਡਿਓ

    ਗੁਰਦਾਸਪੁਰ: ਪਿਛਲੇ ਸਮੇਂ ਦੌਰਾਨ ਹੜਾ ਦੇ ਨਾਲ ਖਰਾਬ ਹੋਇਆ ਫ਼ਸਲਾਂ ਦਾ ਉਚਿਤ ਮੁਆਵਜਾ ਨਾ ਮਿਲਣ ਕਰਕੇ ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਸਰਕਾਰ ਵੱਲੋਂ ਗੁਦਾਵਰੀਆ ਕਰਵਾ ਕੇ ਕਿਸਾਨਾਂ ਦੀਆਂ ਖਰਾਬ ਹੋਇਆ ਫਸਲਾਂ ਦਾ ਮੁਆਵਜ਼ਾ ਦਿੱਤਾ ਗਿਆ ਸੀ, ਪਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਖਰਾਬ ਹੋਇਆ ਫਸਲਾਂ ਦੀਆਂ ਪੂਰਨ ਤੌਰ ਤੇ ਗੁਦਵਰੀਆ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਫ਼ਸਲਾਂ ਦਾ ਮੁਆਜ਼ਾ ਵੀ ਬੁਹਤ ਘੱਟ ਦਿੱਤਾ ਗਿਆ ਹੈ। ਜਿਸ ਕਰ ਕੇ ਕਿਸਾਨਾਂ ਨੇ ਡੀਸੀ ਗੁਰਦਾਸਪੁਰ ਦੇ ਦਫ਼ਤਰ ਅੱਗੇ ਅੱਜ ਧਰਨਾ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਜੋ ਮੁਆਵਜ਼ੇ ਮਿਲਅ ਹੈ 68 ਸੌ ਰੁਪਈਏ ਉਹ ਵੀ ਅਦੇ ਸੈਂਟਰ ਸਰਕਾਰ ਵੱਲੋਂ ਦਿੱਤੇ ਗਏ ਹਨ ਅਤੇ ਅੱਧੇ ਕਿਸਾਨਾਂ ਦੀਆਂ ਗੋਦਾਵਰੀਆਂ ਵੀ ਨਹੀਂ ਹੋਈਆਂ।

    ਓਹਨਾਂ ਨੇ ਕਿਹਾ ਕਿ ਦਰਿਆਵਾਂ ਦੇ ਨਾਲ ਲੱਗ ਦੀਆਂ ਜਮੀਨਾਂ ਵਿੱਚ ਰੇਤਾ ਪੇਗੀ ਤੇ ਉਸ ਰੇਤਾ ਨੂੰ ਕੱਢਣ ਲਈ ਅਤੇ ਜਗਾ ਪਦਰੀ ਕਰਨ ਲਈ ਸਾਨੂੰ ਮਾਇੰਗ ਕਰਨ ਦਿੱਤੀ ਜਾਏ। ਉਹਨਾਂ ਮੇ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਨੂੰ ਕਿਹਾ ਪਰ ਹਾਲੇ ਤੱਕ ਸਾਨੂੰ ਅਡਰ ਨਹੀਂ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਸਰਕਾਰ ਸਿਰਫ ਫੇਸਬੁੱਕ ਉਤੇ ਝੂਠੀਆਂ ਗੱਲਾਂ ਕਰ ਰਹੀ ਹੈ। ਪਰ ਗਰਾਊਂਡ ਲੈਵਲ ਤੇ ਬਿਲਕੁਲ ਨਕਾਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਕੁਝ ਕਸਾਨਾਂ ਨੂੰ ਮੁਆਜ਼ਾ ਦਿੱਤਾ ਗਿਆ ਹੈ। 68 ਸੋ ਰੁਪਏ ਉਹ ਵੀ ਸੈਂਟਰ ਸਰਕਾਰ ਵੱਲੋਂ ਦਿੱਤਾ ਹੈ ਅਤੇ ਅੱਧੇ ਕਿਸਾਨਾਂ ਦੀਆਂ ਗੋਦਾਵਰੀ ਕੀਤੀਆਂ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਇਹਨਾਂ ਦੇ ਆਖੇ ਤਾਂ ਪਟਵਾਰੀ ਨਹੀਂ ਲਗਦੇ ਜਦੋਂ ਅਸੀਂ ਕਿਸੇ ਪਟਵਾਰੀ ਨੂੰ ਫੋਨ ਕਰਦੇ ਹਾਂ ਤਾਂ ਓਹਨਾਂ ਨੂੰ ਇਹ ਨੈ ਪਤਾ ਕਿ ਕਿਸ ਪਟਵਾਰੀ ਦੀ ਡਿਊਟੀ ਲੱਗੀ ਹੈ। ਕਿਸਾਨਾਂ ਨੇ ਕਿਹਾ ਕਿ ਹਜ਼ਾਰਾਂ ਏਕੜ ਗੰਨਾ ਰਾਵੀ ਅਤੇ ਬਿਆਸ ਦੇ ਨਾਲ ਲੱਗ ਦੀਆਂ ਜਮੀਨਾਂ ਵਿੱਚ ਖਰਾਬ ਹੋ ਗਿਆ ਹੈ। 60ਤੋਂ 65 ਹਜਾਰ ਫਸਲ ਦੀ ਬਿਜਾਈ ਦੇ ਲਈ ਖਰਚਾ ਆਉਂਦਾ ਹੈ ਤੇ ਅਸੀਂ 70ਹਜਾਰ ਮੁਆਵਜ਼ੇ ਦਾ ਰੇਟ ਰੱਖਿਆ ਹੈ। ਜੇਕਰ ਸਾਡੀਆਂ ਮੰਗਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਨਾਂ ਹੋਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕਰਾਂਗੇ।

  • ਪੰਜਾਬ : ਲੁਟੇਰਾ ਗਿਰੋਹ ਦੇ 4 ਆਰੋਪੀ ਗਿਰਫ਼ਤਾਰ, ਦੇਖੋ ਵੀਡੀਓ

    ਪੰਜਾਬ : ਲੁਟੇਰਾ ਗਿਰੋਹ ਦੇ 4 ਆਰੋਪੀ ਗਿਰਫ਼ਤਾਰ, ਦੇਖੋ ਵੀਡੀਓ

    ਗੁਰਦਸਪੂਰ :  ਧਾਰੀਵਾਲ ਪੁਲੀਸ ਨੇ ਲੁਟੇਰਾ ਗਿਰੋਹ ਦੇ 4 ਮੇਮ੍ਬਰਾਂ ਨੂੰ ਗਿਰਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਧਾਰੀਵਾਲ ਰਜਿੰਦਰ ਕੌਰ ਨੇ ਦੱਸਿਆ ਕਿ ਧਾਰੀਵਾਲ ਤੇ ਆਸ ਪਾਸ ਦੇ ਇਲਾਕਿਆਂ ਵਿਚ ਚੋਰੀ ਤੇ ਲੁੱਟ ਖੋਹ ਦੀਆ ਘਟਨਾਵਾਂ ਹੋਇਆ  ਸਨ।

    ਇਹਨਾਂ ਵਾਰਦਾਤਾਂ ਵਿੱਚ ਸ਼ਾਮਿਲ ਅਪਰਾਧੀਆਂ ਨੂੰ ਧਾਰੀਵਾਲ ਪੁਲੀਸ ਵੱਲੋਂ ਕਾਬੂ ਕੀਤਾ ਗਿਆ ਹੈ। ਜਿੰਨਾਂ ਕੋਲੋਂ ਵੱਖ-ਵੱਖ ਮੋਟਰ ਸਾਈਕਲ ,ਚੋਰੀ ਕੀਤੇ ਮੋਬਾਈਲ ਅਤੇ ਰਵਾਇਤੀ ਹਥਿਆਰ ਬਰਾਮਦ ਕੀਤੇ ਗਏ ਹਨ । ਇਨ੍ਹਾਂ ਵਿਚੋਂ ਦੋ ਨੇ ਪਿਛਲੇ ਦਿਨੀਂ ਧਾਰੀਵਾਲ ਵਿਖੇ ਹੀ ਦੋ ਮੋਬਾਇਲ ਫੋਨ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਜਦਕਿ ਬਾਕੀ ਦੋ ਵੀ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਨੇ ਦੋਸ਼ੀਆਂ ਨੂੰ ਮਾਮਲਿਆਂ ਚ ਨਾਮਜਦ ਕਰ ਅਦਾਲਤ ਵਿੱਚ ਪੇਸ਼ ਕਰ ਜੈਲ ਭੇਜ ਦਿੱਤਾ ਹੈ।

  • ਪੰਜਾਬ: ਘਰ ਚੋਂ ਲੱਖਾਂ ਦਾ ਸੋਨਾ ਲੈ ਕੇ ਚੋਰ ਹੋਏ ਫਰਾਰ

    ਪੰਜਾਬ: ਘਰ ਚੋਂ ਲੱਖਾਂ ਦਾ ਸੋਨਾ ਲੈ ਕੇ ਚੋਰ ਹੋਏ ਫਰਾਰ

    ਗੁਰਦਾਸਪੁਰ: ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਇਸ ਕਦਰ ਵਧਦੀਆਂ ਜਾ ਰਹੀਆਂ ਹਨ ਕਿ ਹੁਣ ਕਿਸੇ ਦਾ ਕੁਝ ਦੇਣ ਲਈ ਘਰੋਂ ਬਾਹਰ ਜਾਣਾ ਵੀ ਸੌਖਾ ਨਹੀਂ ਰਿਹਾ। ਥਾਣਾ ਤਿਬੜ ਦੇ ਅਧੀਨ ਆਉਂਦੇ ਪਿੰਡ ਗੋਹਤ ਵਿੱਚ ਇੱਕ ਪਰਿਵਾਰ ਨੂੰ ਪੰਜ ਘੰਟੇ ਲਈ ਆਪਣਾ ਘਰ ਛੱਡ ਕੇ ਨਾਨਕੇ ਘਰ ਜਾਣਾ ਮਹਿੰਗਾ ਪੈ ਗਿਆ ਕਿਉਕਿ ਚੋਰਾਂ ਨੇ ਉਹਨਾਂ ਦੇ ਪਿੱਛੋਂ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਚੋਰੀ ਕਰ ਲਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਰਾਵਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੋਹਤ ਪੋਖਰ ਨੇ ਦੱਸਿਆ ਕਿ ਬੀਤੀ ਸਵੇਰ 10 ਵਜੇ ਦੇ ਕਰੀਬ ਉਹ ਆਪਣੀ ਪਤਨੀ ਮਨਪ੍ਰੀਤ ਕੋਰ ਅਤੇ ਮਾਤਾ ਰਵਿੰਦਰ ਕੋਰ ਨਾਲ ਘਰ ਤਾਲਾ ਲਗਾ ਕੇ ਆਪਣੇ ਨਾਨਕਿਆ ਨੂੰ ਮਿਲਣ ਕਿਲਾ ਨੱੱਥੂ ਸਿੰਘ ਗਏ ਸਨ ਪਰ ਜਦੋਂ ਦੁਪਹਿਰ ਬਾਅਦ ਤਿੰਨ ਵਜੇ ਦੇ ਕਰੀਬ ਵਾਪਸ ਘਰ ਵਾਪਸ ਆਏ ਤਾਂ ਦੇਖਿਆ ਕਿ ਮੇਨ ਦਰਵਾਜੇ ਦਾ ਤਾਲਾ ਟੁੱੱਟਿਆ ਹੋਇਆ ਸੀ। 

    ਜਦੋਂ ਕਮਰਿਆਂ ਵਿੱੱਚ ਜਾ ਦੇਖਿਆ ਤਾਂ 2 ਗੋਦਰੇਜ ਦੀਆ ਅਲਮਾਰੀਆ ਦੇ ਤਾਲੇ ਟੁੱਟੇ ਸੀ ਜਿਹਨਾਂ ਵਿਚੋ 2 ਕੜੇ ਸੋਨਾ ਵਜਨੀ ਕਰੀਬ 2 ਤੋਲੇ, ਇੱਕ ਕਿੱਟੀ ਸੈੱਟ ਸੋਨਾ ਵਜਨੀ 1-1/4 ਤੋਲਾ,  ਇੱਕ ਕਿੱਟੀ ਸੈੱਟ ਸੋਨਾ ਵਜਨੀ ਕਰੀਬ ਇਕ ਤੋਲਾ ,ਇਕ ਮੁੰਦਰੀ ਸੋਨਾ ਲੇਡੀਜ ਵਜਨੀ ਕਰੀਬ ½ ਤੋਲਾ ,ਇਕ ਹਾਰ ਸੋਨਾ ਵਜਨੀ ਕਰੀਬ 2-1/2 ਤੇ 2 ਚੂੜੀਆ ਸੋਨਾ ਵਜਨੀ ਕਰੀਬ 2 ਤੋਲੇ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕੀ ਇਹਨਾਂ ਗਹਿਣਿਆਂ ਦਾ ਕੁੱਲ ਵਜ਼ਨ ਕਰੀਬ 93 ਗਰਾਮ ‌ ਅਤੇ ਕੀਮਤ ਗਰੀਬ ਸਾਢੇ ਪੰਜ ਲੱਖ ਰੁਪਏ ਬਣਦੀ ਹੈ। ਦੂਜੇ ਪਾਸੇ ਥਾਣਾ ਤਿਬੜ ਵਿਚ ਪੀੜਤ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

  • ਪੰਜਾਬ : ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਮੁਸਲਿਮ ਭਾਈਚਾਰੇ ਵਲੋਂ ਲਗਾਏ ਗਏ ਲੰਗਰ, ਦੇਖੋ ਵੀਡਿਓ

    ਪੰਜਾਬ : ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਮੁਸਲਿਮ ਭਾਈਚਾਰੇ ਵਲੋਂ ਲਗਾਏ ਗਏ ਲੰਗਰ, ਦੇਖੋ ਵੀਡਿਓ

    ਬਟਾਲਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਪੂਰੇ ਇਲਾਕੇ ਦੇ ਲੋਕਾਂ ਵਲੋਂ ਸਜਾਇਆ ਗਿਆ ਹੈ। ਜਿਵੇ ਵਿਆਹ ਵਾਲਾ ਘਰ ਹੋਵੇ। ਉਥੇ ਹੀ ਇਸ ਪੁਰਬ ਨੂੰ ਲੈਕੇ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ ਚ ਗੁਰੂ ਨਾਨਕ ਨਾਮਲੇਵਾ ਸੰਗਤ ਇਤਹਾਸਿਕ ਗੁਰੂਦਵਾਰਾ ਸਾਹਿਬ ਅਤੇ ਨਗਰ ਕੀਰਤਨ ਚ ਨਤਮਸਤਕ ਹੋਣ ਪਹੁਚੀ ਰਹੀ ਹੈ। ਉਥੇ ਹੀ ਇਸ ਸੰਗਤ ਦੇ ਸਵਾਗਤ ਲਈ ਬਟਾਲਾ ਚ ਲੋਕਾਂ ਵਲੋਂ ਬਾਜ਼ਾਰ ਸਜਾਏ ਗਏ ਹਨ ਅਤੇ ਵੱਖ ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ।

    ਉਥੇ ਹੀ ਆਪਸੀ ਧਰਮ ਦੇ ਭਾਈਚਾਰੇ ਦੀ ਮਿਸਾਲ ਕਾਇਮ ਕਰ ਰਿਹਾ ਹੈ। ਮੁਸਲਿਮ ਭਾਈਚਾਰਾ ਜਿਹਨਾਂ ਵਲੋਂ ਸੰਗਤਾਂ ਲਈ ਦੁੱਧ ਖੀਰ ਦੇ ਲੰਗਰ ਲਗਾਏ ਗਏ। ਉਹਨਾਂ ਕਿਹਾ ਕਿ ਇਸ ਲੰਗਰ ਚ ਉਹਨਾਂ ਦੇ ਪਰਿਵਾਰ ਸੇਵਾ ਨਿਭਾ ਰਹੇ ਹਨ ਅਤੇ ਬੱਚੇ ਵੀ ਸ਼ਾਮਿਲ ਹਨ। ਉਹ ਇਹ ਰੀਤ ਲਗਾਤਾਰ ਜਾਰੀ ਰੱਖਣਗੇ।

  • पंजाबः महासभा के प्रदेश उप प्रधान पर तेजधार हथियार से हमला

    पंजाबः महासभा के प्रदेश उप प्रधान पर तेजधार हथियार से हमला

    गुरदासपुर: पनियाड़ रेलवे फाटक के पास 5 नकाबपोशों ने गुर्जर महासभा के प्रदेश उप प्रधान को तेजधार हथियारों से हमला कर जख्मी कर दिया। हमले के बाद आसपास के लोग शोर सुनकर मौके पर पहुंच गए, जिन्हें देखकर आरोपी भाग निकले। मामले की शिकायत पुलिस को की गई। पीड़ित ने बताया कि आरोपियों के पास पिस्तौल भी थी। गुर्जर महासभा के उप प्रधान सुरमुद्दीन ने बताया कि वह रोजाना की तरह पनियाड़ फाटक के पास स्थित अपने घर से मोटरसाइकिल पर दूध सप्लाई करने के लिए निकले थे। 

    फाटक के पास पहले से ही 5 नकाबपोश खड़े थे, जिन्होंने तेजधार हथियारों से हमला कर उसे जख्मी कर दिया। घटना की सूचना मिलते ही बरियार चौकी पुलिस मौके पर पहुंच गई। मामले की जांच शुरू कर दी गई है। हालांकि, पुलिस का मानना है कि वारदात आपसी रंजिश को लेकर अंजाम दी गई है।

  • ਪੰਜਾਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਿਕਾਲਿਆ ਗਿਆ ਅਲੌਕਿਕ ਨਗਰ ਕੀਰਤਨ, ਦੇਖੋਂ ਵੀਡਿਓ

    ਪੰਜਾਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਿਕਾਲਿਆ ਗਿਆ ਅਲੌਕਿਕ ਨਗਰ ਕੀਰਤਨ, ਦੇਖੋਂ ਵੀਡਿਓ

    ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਸ਼ੋਹਰਾ ਘਰ ਗੁਰਦਵਾਰਾ ਡੇਰਾ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਬਿਖੇਰਦਾ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ੍ਰ ਛਾਇਆ ਅਤੇ ਪੰਜ ਪਿਆਰਿਆ ਦੀ ਅਗੁਵਾਹੀ ਚ ਕੀਤਾ ਗਿਆ। ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਐਮ ਐਲ ਬਟਾਲਾ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ, ਆਪ ਆਗੂ ਜਗਰੂਪ ਸੇਖਵਾਂ ਸਮੇਤ ਹਜਾਰਾਂ ਦੀ ਤਦਾਤ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦੇ ਹੋਏ ਗੁਰੂ ਚਰਨਾਂ ਚ ਨਤਮਸਤਕ ਹੋਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

    ਇਸ ਮੌਕੇ ਨਰਸਿੰਘੇ ਨਗਾਰੇ ਅਤੇ ਜੈਕਾਰੇ ਚਾਰੋਪਾਸੇ ਗੂੰਜਦੇ ਨਜਰ ਆਏ । ਹਰ ਕੋਈ ਗੁਰੂ ਜੀ ਦੇ ਰੰਗ ਵਿਚ ਰੰਗਿਆ ਨਜਰ ਆ ਰਿਹਾ ਸੀ। ਬੈੰਡ ਪਾਰਟੀਆਂ ਅਤੇ ਗਤਕਾ ਪਾਰਟੀਆਂ ਇਸ ਨਗਰ ਕੀਰਤਨ ਵਿੱਚ ਆਪਣੇ ਜੌਹਰ ਦਿਖਾਉਂਦੀਆਂ ਨਜਰ ਆ ਰਹੀਆਂ ਸੀ। 1487 ਈਸਵੀ ਚ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸੀ। ਤੱਦ ਤੋਂ ਹਰ ਸਾਲ ਇਹ ਵਿਆਹ ਪੁਰਬ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।