Category: Punjab>Tarn Taran

  • ਪੰਜਾਬ: 255 ਗ੍ਰਾਮ ਹੈਰੋਇਨ ਸਮੇਤ 1 ਗਿਰਫ਼ਤਾਰ, ਦੇਖੋ ਵੀਡੀਓ

    ਤਰਨ ਤਾਰਨ: ਐਸ.ਐਸ.ਪੀ ਅਸ਼ਵਨੀ ਕਪੂਰ ਦੀਆ ਹਿਦਾਇਤਾਂ ਤੇ ਥਾਣਾ ਖਾਲੜਾ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਇਕ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਨੇ ਦੱਸਿਆ ਕਿ ਏ.ਐਸ.ਆਈ ਸਤਨਾਮ ਸਿੰਘ ਗਸਤ ਦੇ ਸਬੰਧ ਵਿੱਚ  ਗੁਰੂਦੁਆਰਾ ਬਾਬਾ ਬਾਜ ਸਿੰਘ ਪਿੰਡ ਮਾੜੀ ਮੇਘਾ ਨੂੰ ਜਾ ਰਹੇ ਸੀ। 

    ਤਦਿ ਇੱਕ ਮੋਨਾ ਨੋਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਪਹਿਨੇ ਲੋਅਰ ਦੀ ਜੈਬ ਵਿੱਚੋ ਮੋਮੀ ਲਿਫਾਫਾ ਕੱਢਕੇ ਸੁੱਟ ਦਿੱਤਾ। 

    ਜਿਸ ਨੂੰ ਸ਼ੱਕ ਦੀ ਬਿਨ੍ਹਾ ਤੇ ਪੁਲਿਸ ਪਾਰਟੀ ਵੱਲੋ ਕਾਬੂ ਕਰ ਪੁੱਛਿਆ ਤਾ ਉਸਨੇ ਆਪਣਾ ਨਾਮ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾੜੀ ਮੇਘਾ ਦੱਸਿਆ। ਉਸ ਵੱਲੋ ਸੁੱਟੁ ਹੋਏ ਲਿਫਾਫੇ ਨੂੰ ਚੈਕ ਕਰਨ ਤੇ 255 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਪੁਲਿਸ ਨੇ ਦੋਸ਼ੀ ਦੇ ਉਤੇ ਐਨ. ਡੀ.ਪੀ. ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

  • ਪੰਜਾਬ : CIA ਨੇ 3 ਕਿਲੋ ਹੈਰੋਇਨ ਸਮੇਤ 3 ਆਰੋਪਿਆਂ ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

    ਤਰਨ ਤਾਰਨ : ਮਾਨਯੋਗ ਸ੍ਰੀ ਅਸ਼ਵਨੀ ਕਪੂਰ ਐਸਐਸਪੀ ਤਰਨ ਤਾਰਨ ਜੀ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਸਬੰਧੀ ਸ੍ਰੀ ਮਨਿੰਦਰ ਸਿੰਘ ਐਸ.ਪੀ ਹੈਡਕੁਆਟਰ ਤਰਨ ਤਾਰਨ ਅਡੀਸ਼ਨਲ ਚਾਰਜ਼ ਐਸ.ਪੀ (ਡੀ) ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਅਰੁਣ ਸ਼ਰਮਾਂ ਡੀਐਸਪੀ (ਡੀ) ਤਰਨ ਤਾਰਨ ਜੀ ਵੱਲੋਂ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਤਿਆਰ ਕਰਕੇ ਭੇਜੀਆਂ ਗਈਆ ਸਨ। ਜਿਸਤੇ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀਆਈਏ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸਤ ਵਾ ਤਲਾਸ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸੀਆਈਏ ਸੇਰੋਂ ਤੋਂ ਤੋਂ ਝਬਾਲ, ਸੁਰਸਿੰਘ, ਭਿੱਖੀਵਿੰਡ, ਖੇਮਕਰਨ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗੰਦਾ ਨਾਲਾ ਰੋਡ ਭਿੱਖੀਵਿੰਡ ਮੋਜੂਦ ਸੀ ਤਾਂ ਅੰਮ੍ਰਿਤਸਰ ਸਾਈਡ ਤਰਫੋਂ ਇੱਕ ਸਵਿਫਟ ਡਿਜਾਇਰ ਕਾਰ ਨੰਬਰੀ HR-05-AH-0176 ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾ ਕਾਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਇਕਦਮ ਕਾਰ ਨੂੰ ਤੇਜ ਰਫਤਾਰ ਨਾਲ ਭਜਾ ਲਿਆ। ਤਾਂ ਸਾਥੀ ਕਰਮਚਾਰੀਆ ਗੱਡੀ ਸਵਿਫਟ ਦਾ ਪਿੱਛਾ ਕੀਤਾ। ਜਿਸ ਤੋ ਬਾਅਦ ਸ੍ਰੀ ਅਨੰਦਪੁਰ ਸਤਸੰਗ ਭਵਨ ਭਿੱਖੀਵਿੰਡ ਨੇੜੇ ਆਰੋਪੀ ਗੱਡੀ ਛੱਡ ਕੇ ਦੋੜਨ ਲੱਗੇ ਤਾ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕੀਤਾ।

    ਇੱਕ ਆਰੋਪੀ ਭੱਜਣ ਵਿੱਚ ਕਾਮਯਾਬ ਹੋ ਗਿਆ। ਜਿਸਤੇ ਇੰਚਾਰਜ਼ ਸੀਆਈਏ ਸਟਾਫ ਤਰਨ ਤਾਰਨ ਵੱਲੋਂ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) ਤਰਨ ਤਾਰਨ ਜੀ ਦੀ ਹਾਜ਼ਰੀ ਵਿੱਚ ਉਕਤ ਦੋਸ਼ੀਆਂ ਦੀ ਤਾਲਾਸ਼ੀ ਅਮਲ ਵਿੱਚ ਲਿਆਂਦੀ ਤਾਂ ਕਾਬੂ ਕੀਤੇ ਆਰੋਪੀ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਸੁਖਵੰਤ ਸਿੰਘ ਉਕਤ ਦੇ ਕਬਜ਼ੇ ਵਿੱਚੋਂ 510 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਕਾਬੂ ਕੀਤੇ ਦੂਸਰੇ ਆਰੋਪੀ ਜੱਗਬੀਰ ਸਿੰਘ ਉਰਫ ਜੱਗਾ ਪੁੱਤਰ ਕਾਬਲ ਸਿੰਘ ਉਕਤ ਦੇ ਕਬਜ਼ੇ ਵਿੱਚੋਂ 510 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਕਾਰ ਦੀ ਡਰਾਈਵਰ ਸੀਟ ਤੇ ਬੈਠੇ ਆਰੋਪੀ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਹਰਪਾਲ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਮਹਿੰਦੀਪੁਰ ਦੀ ਤਲਾਸੀ ਕਰਨ ਤੇ ਉਸਦੇ ਕਬਜ਼ੇ ਵਿੱਚੋਂ 2 ਕਿਲੋ 80 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜੋ ਇਹਨਾਂ ਉਕਤ ਦੋਸ਼ੀਆਂ ਪਾਸੋਂ ਕੁੱਲ 3 ਕਿਲੋ 100 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਡਿਜਾਇਰ ਕਾਰ ਨੰਬਰੀ HR-05-AH-0176 ਰੰਗ ਚਿੱਟਾ ਬ੍ਰਾਮਦ ਕਰਕੇ ਮੁੱਕਦਮਾ ਨੰਬਰ 173 ਮਿਤੀ 02-12-2023 ਜੁਰਮ 21ਸੀ/25/29 ਐਨ.ਡੀ.ਪੀ.ਐਸ ਐਕਟ ਥਾਣਾ ਭਿੱਖੀਵਿੰਡ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।

  • पंजाबः आवारा कुत्तों ने हिरण को किया जख्मी, देखें वीडियो

    पठानकोट/अनमोलः बमियाल के साथ लगती भारत-पाक सीमा की जीरो लाइन रेखा के ऊपर जंगली हिरण को आवारा कुत्तों ने बुरी तरह से जख्मी कर दिया गया।

    इस दौरान एक नौजवान और सुरक्षा बल की टीम ने हिरण को पकड़कर वाईलड लाइफ सेंचुरी के अधिकारियों को सौंप दिया। वीडियो में देखा जा सकता है कि हिरण को आवारा कुत्तों ने बुरी तरह से जख्मी किया है। हिरण की पैर पर गहरी चोटें लगी हुई है। जिसके कारण हिरण चल नहीं पा रहा। वहीं नौजवान और सुरक्षा बल की टीम ने हिरण को बांधकर घटना स्थल से उठाया और वाईलड लाइफ सेंचुरी के अधिकारियों को सौंप दिया।

  • ਪੰਜਾਬ: ਥਾਣਾ ਖੇਮਕਰਨ ਦੀ ਪੁਲਿਸ ਨੇ ਦੋ ਵਿਅਕਤੀ ਨੂੰ ਹੈਰੋਇਨ ਸਮੇਤ ਕੀਤਾ ਗਿਰਫ਼ਤਾਰ, ਦੇਖੋ ਵੀਡਿਓ

    ਤਰਨਤਾਰਨ: ਐਸ.ਐਸ.ਪੀ ਤਰਨਤਾਰਨ ਅਸ਼ਵਨੀ ਕਪੂਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਬਾਰਡਰ ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਖੇਮਕਰਨ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਨੌਜਵਾਨ ਜੁਗਰਾਜ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਦਾਸੂਵਾਲ ਨੂੰ ਮਸਤਗੜ੍ਹ ਏਰੀਏ ਵਿਚੋਂ ਗਿਰਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹਨਾਂ ਕੋਲੋਂ 515 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। 

    ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਐਨ.ਡੀ.ਪੀ. ਐਸ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਡੀ.ਐਸ.ਪੀ ਨੇ ਦੱਸਿਆ ਕਿ ਇਹਨਾਂ ਦਾ ਸਬੰਧ ਪਿੰਡ ਦਾਸੂਵਾਲ ਦੇ ਸਮਗਲਰ ਨਾਲ ਹਨ ਜੋ ਪਹਿਲਾਂ ਹੀ ਜੇਲ ਵਿੱਚ ਬੰਦ ਹੈ। ਇਹਨਾਂ ਕੋਲੋਂ ਜੋ ਮੋਬਾਈਲ ਫੋਨ ਬਰਾਮਦ ਹੋਏ ਹਨ ਉਹਨਾਂ ਵਿੱਚ ਇਹਨਾਂ ਦੇ ਸਬੰਧ ਪਾਕਿਸਤਾਨ ਨਾਲ ਜੁੜੇ ਹੋਏ ਪਾਏ ਗਏ ਹਨ। ਇਹਨਾਂ ਖਿਲਾਫ਼ ਵਾਧਾ ਜ਼ੁਲਮ ਏਅਰਕਰਾਫਟ ਦਰਜ ਕੀਤਾ ਜਾਵੇਗਾ।

  • पंजाब : शिव सेना लीडर को धमकियां देने वाला काबू, देखें वीडियो

    पठानकोट : पठानकोट ज़िले से प्रमुख शिव सेना लीडर को अज्ञात व्यक्ति द्वारा धमकियां देने का मामला सामने आया है। एसएसपी दिलजिंद्र सिंह ने बताया कि शिव सेना लीडर को किसी अज्ञात व्यक्ति द्वारा मोबाइल फोन पर विभिन्न नंबरो से करीब एक वर्ष से जान से मारने की धमकियां दी जा रही थी। पकड़े गए व्यक्ति द्वारा विभिन्न फर्जी फेसबुक आईडी के जरिए फेसबुक पर मैंसजर राही धमकियां जा रहा था। शिकायतकर्ता लीडर के परिवार को भी जान से मारने की धमकिया दी जा रही थी। मामून थाने में जुर्म 417, 419, 420, 467, 468, 506 आईपीसी, 68डी आईटी एक्ट के तहत मामला दर्ज किया था।

    पुलिस ने आरोपी को टैक्निकली ट्रेस किया गया। जिसके बाद आरोपी को पकड़ा गया।आरोपी का नाम मनदीप सिंह धालीवाल है, जो गांव चक कलां जिला लुधियाना का रहने वाला है। जो फर्जी दस्तावेजों के आधार पर विभिन्न मोबाइल की सिमें लेकर इस्तेमाल कर रहा है। जिसने जंगजीत सिंह दाखा के नाम पर जाली फेसबुक आईडी बनाई हुई है। 

    डीएसपी सुमेर सिंह के नेतृत्व में पुलिस पार्टी ने आरपी मनदीप सिंह को जिला लुधियाना से गांव चक कलां से गिरफ्तार किया। पुलिस ने पकड़े गए व्यक्ति से 3 मोबाइल फोन जिनके जरिए फेसबुक पर जाली आईडी बनाकर मैसेजर राही काल करके शिकायतकर्ता (लीडर) के परिवार को जान से मारने की धमकियां दी जा रही थी। पुलिस ने व्यक्ति से 23.50 लाख रुपए बरामद किए। जिसके बारे में कोई तसल्लीबख्श जवाब नहीं दिया गया। पुलिस ने एक कार और 2 पासपोर्ट भी बरामद किए है। 

    पुलिस की जांच में सामने आया कि पकड़ा गया मनदीप सिंह कैनेडा का पीआर है, जो कि कैनेडा में खालिस्तानी आतंकवादी हरदीप सिंह निझर का बहुत ही करीबी साथी है। जो कि हरदीप सिंह निझर से प्रेरित होकर वर्ष 2016 में भारत वापिस आया था। मनदीप सिंह को हरदीप सिंह निझल द्वार पुलिस अफसर, धार्मिक आगु और विभिन्न हिंदू जत्थेबंदियों के लीडरो पर हमले करने को कहा गया था। जिसे पहले ही पुलिस अधिकारियों और विभिन्न हिंदू जत्थेबंदियों के लीडरो पर हमले के आरोप में गिरफ्तार किया गया था। जिसके खिलाफ यूएपीए की कार्रवाई भी की गई थी। जो कि अब भी अपनी हरकतो से बाज नहीं आ रहा था।

  • ਪੰਜਾਬ : ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਹੈਰੋਇਨ ਕੀਤੀ ਬਰਾਮਦ, ਦੇਖੋ ਵੀਡਿਓ

    ਤਰਨਤਾਰਨ : ਬੀਐਸਐਫ 101 ਬਟਾਲੀਅਨ ਅਤੇ ਪੰਜਾਬ ਪੁਲਿਸ ਨੇ ਖੇਮਕਰਨ ਏਰੀਏ ਵਿਚੋਂ 1ਪੈਕਿਟ ਹੈਰੋਇਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ਼ ਤਰਨਤਾਰਨ ਕੋਲ ਜਾਣਕਾਰੀ ਸੀ ਕਿ ਡਰੋਨ ਐਕਟੀਵਿਟੀ ਦੋਰਾਨ ਖੇਮਕਰਨ ਦੇ ਖੇਤਾਂ ਵਿੱਚ ਹੈਰੋਇਨ ਸੁੱਟੀ ਗਈ ਹੈ। ਇਸ ਇਤਲਾਹ ਤੇ ਖੇਮਕਰਨ ਦੇ ਏਰੀਏ ਪਿੰਡ ਮਹਿੰਦੀਪੁਰ ਦੇ ਖੇਤਾਂ ਵਿੱਚ ਇੱਕ ਸਾਂਝਾ ਅਪਰੇਸ਼ਨ ਚਲਾਇਆ ਗਿਆ।

    ਜਿਸ ਦੌਰਾਨ ਮਹਿੰਦੀਪੁਰ ਦੇ ਕਿਸਾਨ ਕਰਨੈਲ ਸਿੰਘ ਦੇ ਖੇਤਾਂ ਵਿੱਚੋਂ ਇੱਕ ਕਿਲੋ ਹੈਰੋਇਨ ਪੈਕਿਟ ਬਰਾਮਦ ਹੋਈ । ਇਸ ਸਬੰਧੀ ਪੁਲਿਸ ਵੱਲੋਂ 115 ਨੰਬਰ ਮਿਤੀ 29/11/23 ਅਧੀਨ 21ਸੀ ਐਨਡੀਪੀਐਸ ਐਕਟ 10,11,12 ਏਅਰਕਰਾਫਟ ਐਕਟ 1934 ਥਾਣਾ ਖੇਮਕਰਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਸਲ ਦੋਸ਼ੀਆਂ ਦੀ ਭਾਲ ਵਿੱਚ ਜਾਂਚ ਕਰ ਰਹੀ ਹੈ, ਤਾਂ ਜੋ ਅਸਲ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ।

  • ਪੰਜਾਬ : ਨਜਾਇਜ਼ ਮਾਈਨਿੰਗ ਦੇ ਮਾਮਲੇ ਚ 7 ਗਿਰਫ਼ਤਾਰ , ਦੇਖੋ ਵੀਡੀਓ 

     ਪਠਾਨਕੋਟ (ENS) : ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ, ਜੰਮੂ-ਕਸ਼ਮੀਰ ਤੋਂ ਮਾਈਨਿੰਗ ਮਾਫੀਆ ਪਿਛਲੇ ਕਾਫੀ ਸਮੇਂ ਤੋਂ ਗੁਪਤ ਤਰੀਕੇ ਨਾਲ ਰੇਤਾ-ਬੱਜਰੀ ਦਾ ਕੱਚਾ ਮਾਲ ਪੰਜਾਬ ਦੀ ਸੀਮਾ ‘ਤੇ ਲਿਆ ਰਿਹਾ ਹੈ ।  ਪੁਲਿਸ ਅਤੇ ਪ੍ਰਸ਼ਾਸਨ ਨੂੰ ਚਕਮਾ ਦੇਕੇ ਮਾਫੀਆ ਚਾਂਦੀ ਕੁੱਟ ਰਿਹਾ ਹੈ। ਪਠਾਨਕੋਟ ਪੁਲਿਸ  ਨੇ ਨਜਾਇਜ਼ ਮਾਈਨਿੰਗ ‘ਤੇ ਸ਼ਿਕੰਜਾ ਕੱਸਦੇ ਹੋਏ  ਹਿਮਾਚਲ ਪ੍ਰਦੇਸ਼ ਤੋਂ ਪੰਜਾਬ ‘ਚ ਰੇਤਾ-ਬੱਜਰੀ ਦਾ ਕੱਚਾ ਮਾਲ ਲੈ ਕੇ ਜਾ ਰਹੇ 5 ਟਰੈਕਟਰ ਟਰਾਲੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਵੱਲੋਂ 5 ਟਰੈਕਟਰ ਟਰਾਲੀ ਮਾਲਕਾਂ ਅਤੇ 2 ਕਰੱਸ਼ਰ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

     ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀ.ਐਸ.ਪੀ. ਸਮੀਰ ਸਿੰਘ ਮਾਨ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇ ਤੋਂ ਵਿਅਕਤੀਆਂ ਦੀ ਭਾਲ ਕਰ ਰਹੇ ਸਨ । ਜੋ ਹਿਮਾਚਲ ਤੋਂ ਰੇਤਾ ਅਤੇ ਬਜਰੀ ਦਾ ਸਮਾਨ ਪੰਜਾਬ ਲਿਆਂਦੇ ਸਨ। ਅੱਜ ਪੁਲਿਸ ਨੇ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਦੇ  7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਰੇਤ ਮਾਫੀਆ ਤੇ ਸਖਤੀ ਅਗੇ ਵੀ ਜਾਰੀ ਰਹੇਗੀ।

  • ਕੈਨੇਡਾ ਚ ਪੰਜਾਬੀ ਦੀ ਮੋਤ, ਪਿੰਡ ਪੁੱਜੀ ਮ੍ਰਿਤਕ ਦੇਹ, ਦੇਖੋ ਵੀਡਿਓ

    ਤਰਨ ਤਾਰਨ: ਪਿੰਡ ਮੀਆਂਵਿੰਡ ਦੇ 7 ਮਹੀਨੇ ਪਹਿਲਾ ਹਰਭੇਜ ਸਿੰਘ (31) ਪੁੱਤਰ ਜੋਗਿੰਦਰ ਸਿੰਘ ਵਾਸੀ ਮੀਆਂਵਿੰਡ ਦੀ ਕਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਜਿਸਦੀ ਮ੍ਰਿਤਕ ਦੇਹ ਅੱਜ ਪਿੰਡ ਮੀਆਂਵਿੰਡ ਪੁੱਜੀ ਅਤੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ।

    ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਰਭੇਜ ਪਹਿਲਾ 7 ਸਾਲ ਦੁਬਈ ਵਿਚ ਡਰਾਈਵਰੀ ਦੀ ਨੌਕਰੀ ਕਰਨ ਉਪਰੰਤ ਹੁਣ 7 ਮਹੀਨੇ ਪਹਿਲਾਂ ਹੀ ਕਨੇਡਾ ਗਿਆ ਸੀ। ਜਿੱਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਕਨੇਡਾ ਵਿਚ ਲਗਾਤਾਰ ਹੋ ਰਹੀਆਂ ਮੌਤਾਂ ਤੇ ਪਰਿਵਾਰਿਕ ਮੈਂਬਰਾ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਇਸਦੇ ਕਾਰਨਾ ਦਾ ਵੀ ਪਤਾ ਸਰਕਾਰਾਂ ਨੂੰ ਲਗਾਉਣਾ ਚਾਹੀਦਾ ਹੈ। ਆਏ ਦਿਨ ਕਨੇਡਾ ਵਿੱਚ ਪੰਜਾਬ ਦੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ।

  • ਪੰਜਾਬ : ਹੁਣ ਇਸ ਇਲਾਕੇ ਚ ਲੁਟੇਰਿਆਂ ਅਤੇ ਪੁਲਿਸ ਦੀ ਹੋਈ ਮੁਠਭੇੜ , ਚਲਿਆ ਗੋਲੀਆਂ , ਦੇਖੋ ਵੀਡੀਓ

    ਤਰਨਤਾਰਨ : ਮੋਹਾਲੀ ਗੈਂਗਸਟਰਾਂ ਅਤੇ ਪੁਲਿਸ ਚ ਹੋਈ ਫਾਇਰਿੰਗ ਤੋਂ ਬਾਅਦ ਇਕ ਹੋਰ ਮੁਕਾਬਲੇ ਦੀ ਘਟਨਾ ਸਾਮਣੇ ਆਈ ਹੈ।  ਇਹ ਘਟਨਾ ਤਰਨਤਾਰਨ ਦੇ ਪਿੰਡ ਭੰਗਾਲੇ ਦੇ ਨਜਦੀਕ ਵਾਪਰੀ ਹੈ। ਜਿਥੇ ਲੁਟੇਰਿਆਂ ਦਾ ਪਿੱਛਾ ਕਰ ਰਹੀ ਪੁਲਿਸ ‘ਤੇ ਲੁਟੇਰਿਆਂ ਨੇ ਫਾਇਰਿੰਗ ਕਰ ਦਿਤੀ। ਪੁਲਿਸ ਨੇ ਜਵਾਬੀ ਕਾਰਵਾਈ ਚ ਫਾਇਰਿੰਗ ਕਤੀ ਅਤੇ  ਇੱਕ ਨੂੰ ਕਾਬੂ ਕਰ ਲਿਤਾ । ਇੱਕ ਲੁਟੇਰਾ ਮੌਕੇ ਤੋਂ ਹੋਇਆ ਫਰਾਰ ਹੋ ਗਿਆ । ਲੁਟੇਰੇ ਕੋਲੋਂ ਐਟੋਮੈਟਿਕ ਵੈਪਨ  ਬਰਾਮਦ ਹੋਏ ਹਨ ।

    ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਇੱਕ ਕਾਰ ਵਿੱਚ ਸਵਾਰ ਦੋ ਵਿਅਕਤੀ ਜਿੰਨਾ ਕੋਲ ਅਸਲਾ ਮੌਜੂਦ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ। ਜੋ ਪੁਲਿਸ  ਪਾਰਟੀ ਨੂੰ ਵੇਖਦੇ ਹੋਏ ਕਾਰ ਭਜਾ ਕੇ ਲੈ ਗਏ। ਇਸ ਦੌਰਾਨ  ਪੁਲਿਸ  ਪਾਰਟੀ ਵੱਲੋਂ ਫ਼ਿਲਮੀ ਅੰਦਾਜ਼ ਵਿੱਚ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਜਦੋਂ ਉਨ੍ਹਾਂ ਨੂੰ ਕਰਿਆਲਾ ਕਸਬੇ ਨਜ਼ਦੀਕ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਪੁਲਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਜਵਾਬੀ ਫਾਇਰਿੰਗ ਕਰਦੇ ਹੋਏ ਪੁਲਸ ਪਾਰਟੀ ਨੇ ਇੱਕ ਲੁਟੇਰੇ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੂਸਰਾ ਲੁਟੇਰਾ ਕਿਸੇ ਆਮ ਵਿਅਕਤੀ ਦਾ ਮੋਟਰਸਾਈਕਲ ਗਨ ਪੁਆਇੰਟ ਉੱਪਰ ਖੋਂਹਦੇ ਹੋਏ ਫ਼ਰਾਰ ਹੋ ਗਿਆ।

  • ਪੰਜਾਬ : 2 ਮੰਜ਼ਿਲਾ ਮਕਾਨ ਨੂੰ ਲੱਗੀ ਭਿਆਨਕ ਅੱਗ, ਦੇਖੋ ਵੀਡਿਓ

    ਪਠਾਨਕੋਟ :  ਪਿੰਡ ਫੰਗਟੋਲੀ ਦੇ ਮੁਹੱਲਾ ਪਠਾਣੀਆ ਵਿਖੇ ਸ਼ੁੱਕਰਵਾਰ ਰਾਤ ਕਰੀਬ 1 ਵਜੇ ਦੋ ਮੰਜ਼ਿਲਾ ਮਕਾਨ ਨੂੰ ਲੱਗੀ ਭਿਆਨਕ ਅੱਗ ਕਾਰਨ ਸਾਰਾ ਘਰ ਸੜ ਕੇ ਸੁਆਹ ਹੋ ਗਿਆ। ਜਦਕਿ ਘਰ ਅੰਦਰ ਸੁੱਤੇ ਪਰਿਵਾਰ ਦੇ ਸਾਰੇ ਮੈਂਬਰ ਵਾਲ-ਵਾਲ ਬਚ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਕੀਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਉਹ ਆਪਣੇ ਦੋ ਮੰਜ਼ਿਲਾ ਕੱਚੇ ਮਕਾਨ ਦੇ ਅੰਦਰ ਪਰਿਵਾਰ ਸਮੇਤ ਸੌਂ ਰਿਹਾ ਸੀ ਕਿ ਅਚਾਨਕ ਕਰੀਬ 1 ਤੋਂ 1.30 ਵਜੇ ਘਰ ‘ਚ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ।

    ਜਿਸ ਦੀ ਸੂਚਨਾ ਉਸ ਨੇ ਪੂਰੇ ਪਰਿਵਾਰ ਨੂੰ ਦਿੱਤੀ, ਰੌਲਾ ਪਾ ਕੇ ਨੀਂਦ ਤੋਂ ਜਾਗ ਗਿਆ। ਉਨ੍ਹਾਂ ਦਾ ਰੌਲਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਕੋਈ ਵੀ ਘਰ ਦੇ ਨੇੜੇ ਨਾ ਜਾ ਸਕਿਆ। ਉਸਨੇ ਦੱਸਿਆ ਕਿ ਇਸ ਘਟਨਾ ਵਿੱਚ ਉਸਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਰਿਵਾਰ ਨੂੰ ਤੁਰੰਤ ਸਰਕਾਰੀ ਮੁਆਵਜ਼ਾ ਦਿੱਤਾ ਜਾਵੇ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਮਾਮੂਨ ਕੈਂਟ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।