ਪੰਜਾਬ: 255 ਗ੍ਰਾਮ ਹੈਰੋਇਨ ਸਮੇਤ 1 ਗਿਰਫ਼ਤਾਰ, ਦੇਖੋ ਵੀਡੀਓ

ਤਰਨ ਤਾਰਨ: ਐਸ.ਐਸ.ਪੀ ਅਸ਼ਵਨੀ ਕਪੂਰ ਦੀਆ ਹਿਦਾਇਤਾਂ ਤੇ ਥਾਣਾ ਖਾਲੜਾ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਇਕ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਨੇ ਦੱਸਿਆ ਕਿ ਏ.ਐਸ.ਆਈ ਸਤਨਾਮ ਸਿੰਘ ਗਸਤ ਦੇ ਸਬੰਧ ਵਿੱਚ  ਗੁਰੂਦੁਆਰਾ ਬਾਬਾ ਬਾਜ ਸਿੰਘ ਪਿੰਡ ਮਾੜੀ ਮੇਘਾ ਨੂੰ ਜਾ ਰਹੇ ਸੀ। 

ਤਦਿ ਇੱਕ ਮੋਨਾ ਨੋਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਪਹਿਨੇ ਲੋਅਰ ਦੀ ਜੈਬ ਵਿੱਚੋ ਮੋਮੀ ਲਿਫਾਫਾ ਕੱਢਕੇ ਸੁੱਟ ਦਿੱਤਾ। 

ਜਿਸ ਨੂੰ ਸ਼ੱਕ ਦੀ ਬਿਨ੍ਹਾ ਤੇ ਪੁਲਿਸ ਪਾਰਟੀ ਵੱਲੋ ਕਾਬੂ ਕਰ ਪੁੱਛਿਆ ਤਾ ਉਸਨੇ ਆਪਣਾ ਨਾਮ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾੜੀ ਮੇਘਾ ਦੱਸਿਆ। ਉਸ ਵੱਲੋ ਸੁੱਟੁ ਹੋਏ ਲਿਫਾਫੇ ਨੂੰ ਚੈਕ ਕਰਨ ਤੇ 255 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਪੁਲਿਸ ਨੇ ਦੋਸ਼ੀ ਦੇ ਉਤੇ ਐਨ. ਡੀ.ਪੀ. ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Comments

Leave a Reply

Your email address will not be published. Required fields are marked *