ਪੰਜਾਬ : ਥਾਣੇ ਦੇ ਬਾਹਰ ਚਲੀਆਂ ਗੋਲੀਆਂ, ਦੋ ਜ਼ਖਮੀ, ਦੇਖੋ ਵੀਡੀਓ 

ਫ਼ਿਰੋਜ਼ਪੁਰ: ਸਿਟੀ ਥਾਣੇ ਦੇ ਬਾਹਰ ਰਾਤ ਦੇ ਸਮੇਂ ਕੁਝ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਦੋ ਨੌਜਵਾਨ ਹੋਏ ਜ਼ਖਮੀ ਜਿਹਨਾਂ ਨੂੰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਲਈ ਕਰਾਇਆ ਗਿਆ। ਦਾਖਲ ਪੀੜਤ ਨੌਜਵਾਨ ਨੇ ਦੱਸਿਆ ਕਿ ਅਸੀਂ ਸਿਟੀ ਥਾਣੇ ਦੇ ਬਾਹਰ ਖੜੇ ਸੀ ਜੋ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਮਿਹਨਤ ਮਜਦੂਰੀ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਦੀਆਂ ਰੇਹੜੀਆਂ ਹਟਾਇਆ ਜਾ ਰਿਹਾ ਸੀ।

ਇਨ੍ਹਾਂ ਵਿਅਕਤੀਆਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨਾਲ ਧੱਕਾ ਸ਼ਾਹੀ  ਕੀਤੀ ਜਾ ਰਹੀ ਸੀ। ਪੀੜਤ ਨੌਜਵਾਨ ਨੇ ਦੱਸਿਆ ਕਿ ਜਦੋਂ ਮੈਂ ਇਨ੍ਹਾਂ ਨੂੰ ਰੋਕਿਆ ਤਾਂ  ਮੈ ਅਤੇ  ਰਿਸ਼ਤੇਦਾਰਾਂ ਦੇ ਲੜਕੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਗੋਲੀ ਮੇਰੇ ਆ ਕੇ ਪੈਰ ਵਿਚ ਲੱਗਣ ਕਾਰਨ ਮੈਂ  ਜ਼ਖਮੀ ਹੋ ਗਿਆ। ਪੀੜਤ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ।

Comments

Leave a Reply

Your email address will not be published. Required fields are marked *