ਪੰਜਾਬ: ਸਕੂਲ ਦੇ ਮੁੰਡੇ ਦੀ ਨਹਿਰ ‘ਚੋਂ ਮਿਲੀ ਲਾਸ਼, ਦੇਖੋਂ ਵੀਡਿਓ

ਫਿਰੋਜ਼ਪੁਰ : ਜਿਲੇ ਦੇ ਪ੍ਰਤਾਪ ਨਗਰ ਦੇ ਰਹਿਣ ਵਾਲੇ 18 ਸਾਲਾਂ ਦੇ ਸਿੱਖ ਨੌਜਵਾਨ ਦੀ ਨਹਿਰ ਵਿੱਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਦੋਰਾਣ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਪੀੜਤ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਲਾਗਲੇ ਪਿੰਡ ਬਜੀਦਪੁਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਸਵੇਰੇ ਜਦੋਂ ਸਕੂਲ ਗਿਆ ਤਾਂ ਘਰ ਵਾਪਸ ਨਹੀਂ ਪਰਤਿਆ। ਜਦ ਉਸਦੀ ਭਾਲ ਕੀਤੀ ਤਾਂ ਉਸਦਾ ਮੋਟਰਸਾਈਕਲ ਅਤੇ ਸਕੂਲ ਬੈਗ ਫਰੀਦਕੋਟ ਵਾਲੀਆਂ ਨਹਿਰਾਂ ਦੀ ਪਟੜੀ ਤੇ ਪਿਆ ਮਿਲਿਆ ਸੀ। ਪਰਿਵਾਰ ਨੇ ਦੱਸਿਆ ਕਿ ਪੁਲਸ ਕੋਲ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਕੇ ਦੀ ਲਾਸ਼ ਮਿਲ ਗਈ ਹੈ। ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਕਿ ਇਸਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। 

Comments

Leave a Reply

Your email address will not be published. Required fields are marked *