ਪੰਜਾਬ: ਬਸ ਸਟੈਂਡ ਤੇਂ ਔਰਤ ਕੋਲੋ ਮੋਬਾਈਲ ਖੋਹ ਕੇ ਭੱਜਿਆ ਨੌਜਵਾਨ, ਕਾਬੂ , ਦੇਖੋ ਵੀਡੀਓ

ਅੰਮ੍ਰਿਤਸਰ : ਬੱਸ ਸਟੈਂਡ ਤੇ ਇਕ ਔਰਤ ਕੋਲੋ ਲੁਟੇਰਾ ਮੋਬਾਇਲ ਖੋਹਕੇ ਭੱਜ ਰਿਹਾ ਸੀ ਤਾਂ ਅਚਾਨਕ ਰੌਲਾ ਪੈਣ ਤੇ ਲੋਕਾਂ ਨੇ ਲੁਟੇਰੇ ਨੂੰ ਕਾਬੂ ਕੀਤਾ ਅਤੇ ਮੌਕੇ ਤੇ ਪੁਲਿਸ ਪਹੁੰਚੀ ਜਿਥੇ ਪੁਲਿਸ ਨੇ ਮੋਬਾਇਲ ਫੋਨ ਖੋਹ ਕਰਨ ਵਾਲੇ ਲੁਟੇਰੇ ਨੂੰ ਹਿਰਾਸਤ ਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਔਰਤ ਨੇ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਏਅਰਪੋਰਟ ਤੇ ਛੱਡ ਕੇ ਆ ਰਹੀ ਸੀ ਤਾਂ ਜਦੋ ਬੱਸ ਸਟੈਂਡ ਤੇ ਬੈਠੀ ਫੋਨ ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਨੌਜਵਾਨ ਨੇ ਪਿੱਛੋਂ ਮੋਬਾਇਲ ਖੋਹ ਕੇ ਭੱਜ ਰਿਹਾ ਸੀ। ਜਿਸ ਨੂੰ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ। ਪੀੜਿਤ ਔਰਤ ਦਾ ਕਿਹਣਾ ਹੈ ਕਿ ਇਹ ਇਕੱਲਾ ਨਹੀਂ ਇਸਦੇ ਹੋਰ ਵੀ ਸਾਥੀ ਬੱਸ ਸਟੈਂਡ ਤੇ ਘੁੰਮਦੇ ਹੋਣਗੇ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਹੋਰ ਕਿਥੇ ਕਿਥੇ ਇਹ ਇਸ ਤਰਾਂ ਚੋਰੀਆਂ ਕਰ ਚੁਕੇ ਹਨ ਤੇ ਇਸਦੇ ਨਾਲ ਹੋਰ ਕੌਣ ਕੌਣ ਹੈ ਇਸਦੇ ਬਾਰੇ ਵੀ ਪਤਾ ਲਗਾਇਆ ਜਾਵੇਗਾ।

Comments

Leave a Reply

Your email address will not be published. Required fields are marked *