ਪੰਜਾਬ : ਇਸ ਪਿੰਡ ‘ਚ ਮਿਲਿਆ ਹੈਂਡ ਗਰਨੇਡ, ਮੋਕੇ ਤੇ ਪਹੁੰਚੇ ਡੀਐਸਪੀ, ਦੇਖੋ ਵਿਡਿਓ

ਬਟਾਲਾ : ਪਿੰਡ ਅਲੀਵਾਲ ਵਿਖੇ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਹੈਂਡ ਗ੍ਰਨੇਡ ਮਿਲਿਆ ਹੈ । ਇਹ ਹੈਂਡ ਗਰਨੇਡ ਬਾਜ਼ਾਰ ਚ ਦੁਕਾਨਾਂ ਦੇ ਪਿਛਲੇ ਪਾਸੇ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਮਿਲਿਆ ਹੈ। ਹੈਂਡ ਗਰਨੇਡ ਮਿਲਣ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਫਤਿਹਗੜ੍ਹ ਚੂੜੀਆਂ ਸਰਵਨਜੀਤ ਸਿੰਘ ਬੱਲ, ਐਸਐਚਓ ਫਤਿਹਗੜ੍ਹ ਚੂੜੀਆਂ , ਐਸਐਚਓ ਘਣੀਏ ਕੇ ਬਾਂਗਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਗਈ ਹੈ।

ਪੁਲਿਸ ਨੇ ਉਸ ਜਗ੍ਹਾ ਨੂੰ ਸੀਲ ਕਰਕੇ ਬੰਬ ਨਾਕਾਰਾ ਕਰਨ ਵਾਲੀ ਟੀਮ ਨੂੰ ਬੁਲਾ ਲਿਆ ਹੈ। ਡੀਐਸਪੀ ਫਤਿਹਗੜ੍ਹ ਚੂੜੀਆਂ ਸਰਵਨਜੀਤ ਸਿੰਘ ਬੱਲ ਨੇ ਕਿਹਾ ਕਿ ਬੰਬ ਸਕਾਟ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ ਅਤੇ ਉਸ ਜਗ੍ਹਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੀ ਖਾਲੀ ਸੁੰਨਸਾਨ ਜ਼ਮੀਨ ਤੇ ਮਿਲਿਆ ਹੈ ਅਤੇ ਇਹ ਮਿੱਟੀ ਨਾਲ ਲਿੱਬੜਿਆ ਪਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਸੰਬੰਧੀ ਜਾਂਚ ਕਰ ਰਹੀ ਹੈ।

Comments

Leave a Reply

Your email address will not be published. Required fields are marked *