ਪੰਜਾਬ : ਗੁਰੂ ਘਰ ਦੀ ਖਬਰ ਨਸ਼ਰ ਦਾ ਅਸਰ, ਦੇਖੋ ਵੀਡਿਓ

ਨੰਗਲ/ਸੰਦੀਪ ਸ਼ਰਮਾ : ਪਿੰਡ ਹਰਸਾ ਬੇਲਾ ਜਿੱਥੇ ਹੜ੍ਹ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਪਿੰਡ ਦਾ ਕਾਫੀ ਹਿੱਸਾ ਦਰਿਆ ਨਾਲ ਘਿਰਿਆ ਦੇ ਕਾਰਨ ਕਾਫੀ ਘਰ ਖਾਲੀ ਕਰਨ ਲਈ ਪਰਿਵਾਰ ਮਜਬੂਰ ਹੋਏ ਸਨ। ਇਸ ਹੜ੍ਹ ਦੇ ਕਾਰਣ ਸਤਲੁਜ ਦਰਿਆ ਦੇ ਤੇਜ਼ ਵਹਾਅ ਹੋਣ ਕਰਕੇ ਅਤੇ ਮਿੱਟੀ ਨੂੰ ਪਾੜ ਪੈਣ ਕਾਰਨ ਦੋ ਘਰ ਅਤੇ ਇੱਕ ਸਰਕਾਰੀ ਆਂਗਨਵਾੜੀ ਵੀ ਦਰਿਆ ਵਿੱਚ ਸਮਾ ਗਏ ਸਨ। ਪਿੰਡ ਦੇ ਗੁਰੂ ਘਰ ਗੁਰਦੁਆਰਾ ਸਿੰਘ ਸ਼ਹੀਦਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ। ਜਿਸ ਦੀ ਖਬਰ ਅਸੀਂ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਸੀ, ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਪ੍ਰਸ਼ਾਸਨ ਨੂੰ ਨਾਲ ਲੈ ਕੇ ਮੌਕਾ ਦੇਖਿਆ ਅਤੇ ਅਧਿਕਾਰੀਆਂ ਨੂੰ ਗੁਰੂ ਘਰ ਅਤੇ ਬਾਕੀ ਰਹਿੰਦੇ ਘਰਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਕੰਮ ਕਰਨ ਦੇ ਆਦੇਸ਼ ਦਿੱਤੇ ਸਨ ।

ਜਿਸ ਤੋਂ ਬਾਅਦ ਐਨ.ਡੀ ਆਰਐਫ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੋਗਾ ਸੰਭਾਲਿਆ ਅਤੇ ਡੰਗੇ ਲਗਾਉਣ ਦਾ ਕੰਮ ਸ਼ੁਰੂ ਕੀਤਾ। ਹੁਣ ਦਰਿਆ ਤੋਂ ਗੁਰੂ ਘਰ ਦੀ ਦੂਰੀ 80 ਫੁੱਟ ਦੇ ਕਰੀਬ ਰਹਿ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਦਿਨ ਰਾਤ ਨਜ਼ਰ ਰੱਖਦੇ ਹਨ ਅਤੇ ਸਮੇਂ-ਸਮੇਂ ਪਰ ਆ ਕੇ ਹਾਲਾਤਾਂ ਨੂੰ ਦੇਖਦੇ ਹਨ ਅਤੇ ਸਾਡੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ।

Comments

Leave a Reply

Your email address will not be published. Required fields are marked *