ਤੇਜ਼ ਰਫਤਾਰ ਕਾਰ ਨੇ ਮਾਰੀ ਟਕਰ, ਦੌ ਜਖ਼ਮੀ, ਦੇਖੋ ਵੀਡਿਓ

ਤਲਵਾੜਾ/ ਸ਼ੌਨੂੰ ਥਾਪਰ : ਤਲਵਾੜਾ ਦੇ ਕਮਲ ਕਿਡਸ ਸਕੂਲ ਡੈਮ ਰੌਡ ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰ ਗਿਆ। ਮੁਕੇਰੀਆ ਦੇ ਵੱਲੋ ਆ ਰਹੀ ਇੱਕ ਤੇਜ ਰਫਤਾਰ ਮਰੂਤੀ ਕਾਰ ਵੱਲੋ ਸੜਕ ਕਿਨਾਰੇ ਖੜੇ ਦੌ ਵਾਹਨਾ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਕੀ ਕੁੱਝ ਵਿਅਕਤੀ ਸੜਕ ਕਿਨਾਰੇ ਖੜੇ ਹੋ ਕੇ ਗੱਲਬਾਤ ਕਰ ਰਹੇ ਸਨ ਤਾਂ ਮੁਕੇਰੀਆ ਵੱਲੋ ਆ ਰਹੀ ਮਰੂਤੀ ਕਾਰ ਸਵਾਰ ਨੇ ਉਹਨਾ ਨੂੰ ਟੱਕਰ ਮਾਰ ਦਿੱਤੀ ।

ਜਿਸ ਤੋ ਬਾਅਦ ਐਕਟਿਵਾ ਸਵਾਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਤੇ ਮੋਟਰਸਾਇਕਲ ਸਵਾਰ ਦੇ ਵੀ ਸੱਟਾ ਲੱਗੀਆ ਹਨ । ਮੌਕੇ ਤੇ ਖੜੇ ਸਥਾਨਕ ਲੋਕਾ ਵੱਲੋ ਜਖਮੀ ਨੌਜਵਾਨਾ ਨੂੰ ਨਜਦੀਕੀ ਸਰਕਾਰੀ ਹਸਪਤਾਲ ਵਿੱਖੇ ਪਹੁੰਚਾਇਆ ਗਿਆ । ਤਲਵਾੜਾ ਦੇ ਬੀਬੀਐਮਬੀ ਹਸਪਤਾਲ ਦੇ ਡਾਕਟਰ ਰਾਜ ਕੁਮਾਰ ਨੇ ਦੱਸਿਆ ਕੀ ਇੱਕ ਨੌਜਵਾਨ ਨੂੰ ਨੰਗਲ ਵਿੱਖੇ ਰੈਫਰ ਕੀਤਾ ਗਿਆ ਹੈ ਅਤੇ ਦੂਸਰੇ ਨੌਜਵਾਨ ਨੂੰ ਮੁਕੇਰੀਆ ਵਿੱਖੇ ਰੈਫਰ ਕੀਤਾ ਗਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋ ਹਾਦਸੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Comments

Leave a Reply

Your email address will not be published. Required fields are marked *