ਪੰਜਾਬ : ਲੋਕਲ ਬਾਡੀ ਵਿਭਾਗ ਵਲੋਂ ਸਕੂਲਾ, ਹਸਪਤਾਲਾ ਅਤੇ ਹੋਟਲਾ ਨੂੰ ਨੋਟਿਸ ਜਾਰੀ, ਦੇਖੋ ਵੀਡੀਓ

ਫਿਰੋਜ਼ਪੁਰ: ਪੰਜਾਬ ਸਰਕਾਰ ਫਾਇਰ ਸੇਫਟੀ ਨੂੰ ਲੇ ਕੇ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ ਫਿਰੋਜ਼ਪੁਰ ਵਿੱਚ ਫਾਇਰ ਸੇਫਟੀ ਵਿਭਾਗ ਵਲੋਂ ਵੱਡੇ ਪੱਧਰ ਤੇ ਨੋਟਿਸ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿੱਚ ਸਕੂਲ, ਹੋਟਲ ,ਹਸਪਤਾਲ, ਪੈਟਰੋਲ ਪੰਪ ਅੱਤੇ ਆਈਲੈਟਸ ਸੈਂਟਰ ਆਦਿ ਸ਼ਾਮਿਲ ਹਨ। 5 ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਜਿਨ੍ਹਾਂ ਥਾਵਾਂ ਤੇ ਆਮ ਪਬਲਿਕ ਦਾ ਆਨਾ ਜਾਣਾ ਜਿਆਦਾ ਹੁੰਦਾ ਹੈ, ਜਿਵੇ ਕੀ ਹਸਪਤਾਲ਼ ਅੱਤੇ ਵਿਦਿਅਕ ਅਦਾਰੇ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਹੁੰਦੇ ਨੇ ਬਿਲਡਿੰਗਾਂ ਨੂੰ ਸੇਫਟੀ ਸਿਸਟਮ ਲਗਾਉਣ ਵਾਸਤੇ ਨੋਟਿਸ ਜਾਰੀ ਕੀਤਾ ਹੈ। ਕਿਸੇ ਥਾਂ ਵੀ ਘਟਨਾ ਤੋਂ ਬਚਿਆ ਜਾ ਸਕੇ ਇੱਸ ਲਈ ਪੂਰੇ ਜ਼ਿਲ੍ਹੇ ਵਿੱਚ 100 ਤੋਂ ਜਿਆਦਾ ਅਦਾਰਿਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਿੱਛਲੇ ਕੁਝ ਸਮੇਂ ਦੌਰਾਨ ਪੰਜਾਬ ਵਿੱਚ ਅੱਗ ਲੱਗਣ ਕਾਰਨ ਕਈ ਵੱਡੇ ਹਾਦਸੇ  ਹੋਏ ਸਣ ਜਿਸਨੂੰ ਲੇ ਕੇ ਹੁਣ ਸਰਕਾਰ ਸਖ਼ਤ ਕਾਰਵਾਈ ਕਰਣ ਦੀ ਤਿਆਰੀ ਕਿੱਤੀ ਗਈ ਹੈ। ਜਿਲਾ ਫ਼ਿਰੋਜ਼ਪੁਰ ਵਿੱਚ ਹਸਪਤਾਲ਼ ਅੱਤੇ ਹੋਟਲ ਵੱਡੀ ਗਿਣਤੀ ਵਿੱਚ ਫਾਇਰ ਸੇਫਟੀ ਨਿਯਮਾਂ ਨੂੰ ਛਿੱਕੇ ਟੰਗ ਕੇ ਖੋਲ੍ਹੇ ਗਏ ਹਨ, ਪਰ ਹੁਣ ਸਰਕਾਰ ਸਖ਼ਤ ਕਾਰਵਾਈ ਕਰਣ ਦੇ ਮੂਡ ਵਿੱਚ ਦਿਖਾਈ ਦੇ ਰਹੀ ਹੈ।

Comments

Leave a Reply

Your email address will not be published. Required fields are marked *