ਪੰਜਾਬ : ਮਲੇਸ਼ੀਆ ‘ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਸਰਕਾਰਾਂ ਨੂੰ ਕੀਤੀ ਅਪੀਲ, ਦੇਖੋ ਵੀਡਿਓ

ਕੋਟਕਪੂਰਾ :  ਪਿੰਡ ਨੱਥੇ ਵਾਲਾ ਦੇ ਗਰੀਬ ਪਰਿਵਾਰ ਦੇ ਵੀਹ ਸਾਲਾਂ ਨੋਜਵਾਨ ਦੀ ਮਲੇਸ਼ੀਆ ਵਿੱਚ ਮੌਤ ਦਾ ਮਾਮਲਾ ਸਾਮਣੇ ਆਇਆ ਹੈ। ਪਰਿਵਾਰ ਨੇ ਕਰਜਾ ਚੁੱਕ ਬਾਹਰ ਭੇਜਿਆ ਸੀ। ਮ੍ਰਿਤਕ ਦੀ ਪਹਚਾਣ ਕਰਮਜੀਤ ਸਿੰਘ ਉਮਰ ਵੀਹ ਸਾਲ ਸੀ। ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਸਿੰਘ ਨੂੰ ਕਰਜਾ ਚੁੱਕ ਕੰਮਕਾਰ ਲਈ ਮਲੇਸ਼ੀਆ ਭੇਜਿਆ ਸੀ। ਉਸਨੂੰ ਗਏ ਸਿਰਫ ਇਕ ਸਾਲ ਹੀ ਹੋਇਆ ਸੀ।

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਓਥੇ ਬ੍ਰੇਨ ਅਟੈਕ ਆਣ ਨਾਲ ਉਹ ਕੋਮਾ ਵਿਚ ਚਲਿਆ ਗਿਆ ਅਤੇ ਹੁਣ ਉਸਦੀ ਮੌਤ ਹੋ ਗਈ ਹੈ । ਸਾਡੀ ਇਨੀ ਗੂੰਜਏਸ਼ ਨਹੀਂ ਹੈ ਕਿ ਉਸਦੀ ਮ੍ਰਿਤਕ ਦੇਹ ਨੂੰ ਇੰਡੀਆ ਲੈ ਕੇ ਆ ਸਕੀਏ । ਉਸਨੇ ਕਿਹਾ ਕਿ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ । ਬਜ਼ੁਰਗ ਮਾਂ ਆਪਣੇ ਪੁੱਤ ਦੇ ਅੰਤਮ ਦਰਸ਼ਨ ਨੂੰ ਤਰਸ ਰਹੀ ਹੈ। ਮ੍ਰਿਤਕ ਦੀ ਮਾਂ ਨੇ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਸਦੀ ਦੇਹ ਨੂੰ ਇੰਡੀਆ ਲੈ ਕੇ ਆਣ ਲਈ ਸਾਡੀ ਮਦਦ ਕੀਤੀ ਜਾਵੇ ।

Comments

Leave a Reply

Your email address will not be published. Required fields are marked *