ਪੰਜਾਬ : ਨਹਿਰ ‘ਚ ਡੁੱਬਣ ਕਾਰਨ ਵਿਅਕਤੀ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਆਰੋਪ, ਦੇਖੋ ਵੀਡਿਓ

ਤਲਵਾੜਾ : ਨਹਿਰ ਵਿੱਚ ਡੁੱਬਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਦੋ ਪ੍ਰਵਾਸੀ ਵਿਅਕਤੀ ਪਿੰਡ ਫਤਿਹਪੁਰ ਕੰਡੀ ਨਹਿਰ ਤਲਵਾੜਾ ਵਿੱਚ ਨਹਾ ਰਹੇ ਸੀ। ਜਿਸ ਵਿੱਚ ਇੱਕ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ । ਇਹ ਦੌਵੇ ਰਿਸ਼ਤੇ ਆਪਸ ਵਿੱਚ ਜੀਜਾ ਤੇ ਸਾਲਾ ਲਗਦੇ ਹਨ। ਮ੍ਰਿਤਕ ਦੀ ਪਹਿਚਾਣ ਸੂਰਜ ਪਿਤਾ ਪਿੱਲੇ ਜੋ ਉਮਰ 25-26 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਵਿਆਹਿਆ ਹੋਇਆ ਹੈ ਤੇ ਇਸ ਦੇ ਤਿੰਨ ਬੱਚੇ ਹਨ । ਇਸ ਦੇ ਡੂਬਣ ਤੋ ਬਾਅਦ ਇਸ ਪਤਨੀ ਵੱਲੋ ਵੀ ਸਦਮੇ ਵਿੱਚ ਨਹਿਰ ਵਿੱਚ ਛਾਲ ਮਾਰ ਦਿੱਤੀ।

ਜਿਸ ਤੋ ਬਾਅਦ ਨਹਿਰ ਦੇ ਕਿਨਾਰੇ ਲੋਕਾ ਨੇ ਉਸ ਨੂੰ ਬਾਹਰ ਕੱਢਿਆ। ਇਨਾ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਇਹਨਾ ਦਾ ਕਾਰੋਬਾਰ ਦੇਸੀ ਦਵਾਈਆ ਵੇਚਣਾ ਹੈ । ਇਸ ਨੂੰ ਲੈ ਕੇ ਹੀ ਇਹ ਨਹਿਰ ਦੇ ਕਿਨਾਰੇ ਆਪਣਾ ਟੈਂਟ ਲਗਾ ਰਹੇ ਸਨ, ਤਾਂ ਇਸ ਦੇ ਦੌਰਾਨ ਹੀ ਇਹ ਨਹਿਰ ਵਿੱਚ ਨਹਾਉਣ ਚੱਲੇ ਗਏ। ਪਾਣੀ ਦਾ ਲੈਵਲ ਜਿਆਦਾ ਹੋਣ ਕਾਰਨ ਸੰਤੂਲਨ ਵਿਗੜ ਗਿਆ ਤੇ ਨਹਿਰ ਦੇ ਬਣੇ ਸਾਈਫਨ ਵਿੱਚ ਜਾ ਕੇ ਫੱਸ ਗਿਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਨਹਿਰ ਵਿੱਚੋ ਕੱਢਣ ਲਈ ਯਤਨ ਕੀਤਾ ਜਾ ਰਿਹਾ ਹੈ।

Comments

Leave a Reply

Your email address will not be published. Required fields are marked *