ਪੰਜਾਬ : ਵਿਆਹੁਤਾ ਦੀ ਭੇਦਭਰੇ ਹਲਾਤਾਂ ‘ਚ ਹੋਈ ਮੌਤ, ਸ਼ੋਹਰੇ ਪਰਿਵਾਰ ਤੇ ਲਗੇ ਆਰੋਪ, ਦੇਖੋ ਵੀਡਿਓ

ਬਟਾਲਾ : ਵਿਆਹੁਤਾ ਦੇ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਧੀਰ ਤੋਂ ਸਾਹਮਣੇ ਆਇਆ ਹੈ ਜਿਥੇ ਜੋਤੀ ਨਾਮਕ ਵਿਆਹੁਤਾ ਦੀ ਲਾਸ਼ ਉਸਦੇ ਪੇਕੇ ਪਰਿਵਾਰ ਦੇ ਮੈਂਬਰ ਆਟੋ ਉਤੇ ਲੈਕੇ ਸਿਵਲ ਹਸਪਤਾਲ ਬਟਾਲਾ ਪਹੁੰਚੇ। ਜਿਥੇ ਮ੍ਰਿਤਕਾ ਦੇ ਭਰਾ ਕੈਪਟਨ ਅਤੇ ਚਾਚਾ ਹਰਜੀਤ ਨੇ ਦੱਸਿਆ ਕਿ ਜੋਤੀ ਦਾ ਵਿਆਹ ਧੀਰ ਪਿੰਡ ਵਿੱਚ ਕਰੀਬ 15 ਸਾਲ ਪਹਿਲਾਂ ਹੋਇਆ ਸੀ। ਉਸਦੇ ਦੋ ਬੱਚੇ ਹਨ।

ਜੋਤੀ ਦਾ ਪਤੀ ਨਸ਼ੇੜੀ ਨਿਕਲਿਆ ਤੇ ਹਰ ਸਮੇ ਜੋਤੀ ਨਾਲ ਮਾਰਕੁਟਾਈ ਕਰਦਾ ਰਹਿੰਦਾ ਸੀ। ਕਈ ਵਾਰ ਮਸਲੇ ਨੂੰ ਸੁਲਝਾਇਆ ਗਿਆ ਸੀ ਪਰ ਅੱਜ ਇਤਲਾਹ ਮਿਲੀ ਕਿ ਜੋਤੀ ਦੀ ਮੌਤ ਹੋ ਚੁਕੀ ਹੈ। ਜਦੋ ਅਸੀਂ ਜੋਤੀ ਦੇ ਸ਼ੋਹਰੇ ਘਰ ਪਹੁੰਚੇ ਤਾਂ ਨਾ ਤਾਂ ਉਸਦਾ ਪਤੀ ਹੀ ਮਜ਼ੂਦ ਸੀ ਅਤੇ ਨਾ ਹੀ ਸ਼ੋਹਰੇ ਪਰਿਵਾਰ ਦਾ ਕੋਈ ਦੂਸਰਾ ਮੈਂਬਰ ਘਰ ਮਜ਼ੂਦ ਸੀ। ਓਹਨਾ ਕਿਹਾ ਕਿ ਜੋਤੀ ਦੀ ਦੇਹ ਆਟੋ ਉਤੇ ਰੱਖ ਕੇ ਅਸੀਂ ਸਿਵਲ ਹਸਪਤਾਲ ਪਹੁੰਚ ਗਏ।

ਪੁਲਿਸ ਨੂੰ ਵੀ ਇਤਲਾਹ ਦੇ ਦਿੱਤੀ ਗਈ ਹੈ। ਓਹਨਾ ਕਿਹਾ ਸਾਨੂ ਸਾਡੀ ਬੇਟੀ ਦੀ ਮੌਤ ਦਾ ਇਨਸਾਫ ਚਾਹੀਦਾ ਹੈ।ਕਿਉਕਿ ਸਾਡੀ ਬੇਟੀ ਦਾ ਕਤਲ ਕੀਤਾ ਗਿਆ ਹੈ। ਓਥੇ ਹੀ ਘਟਨਾ ਦੀ ਇਤਲਾਹ ਮਿਲਦੇ ਹੀ ਸਿਵਲ ਹਸਪਤਾਲ ਪਹੁੰਚੀ ਪੁਲਿਸ ਟੀਮ ਦੇ ਇੰਚਾਰਜ ਨਿਸ਼ਾਨ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comments

Leave a Reply

Your email address will not be published. Required fields are marked *