ਪੰਜਾਬ : ਸਵੱਛ ਭਾਰਤ ਮਿਸ਼ਨ ਦੇ ਤਹਿਤ ਨਿਕਾਲੀ ਗਈ ਜਾਗਰੂਕਤਾ ਰੈਲੀ, ਦੇਖੋ ਵੀਡਿਓ

ਕੋਟਕਪੂਰਾ: ਸਵੱਛ ਭਾਰਤ ਮਿਸ਼ਨ ਦੇ ਤਹਿਤ ਸਾਫ਼-ਸੁਥਰਾ ਬਣਾਉਣ ਲਈ ਸਵੱਛਤਾ ਹੀ ਸੇਵਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ ਜਾਗਰੂਕਤਾ ਰੈਲੀ ਨਿਕਾਲੀ ਗਈ। ਸਵੱਛ ਭਾਰਤ ਮਿਸ਼ਨ ਵੱਲੋਂ ਗਾਰਬੇਜ ਫਰੀ ਇੰਡੀਆ ਦੇ ਨਾਹਰੇ ਤਹਿਤ ਨਗਰ ਕੌਂਸਿਲ ਕੋਟਕਪੂਰਾ ਵਲੋਂ ਜਾਗਰੂਤਾ ਰੈਲੀ ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਮੇਰੀ ਜਿੰਦਗੀ ਮੇਰਾ ਸਵੱਛ ਸ਼ਹਿਰ ਕੋਟਕਪੂਰਾ, ਜਿੱਥੇ ਸਫਾਈ ਓਥੇ ਖੁਦਾਈ ਦੇ ਨਾਰੇ ਲਗਾਏ ਗਏ। ਜਿਸ ਨੂੰ ਸਪੀਕਰ ਕੁਲਤਾਰ ਸੰਧਵਾ ਦੇ ਬੇਟੇ ਹਰਨੂਰ ਸੰਧਵਾਂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਜਾਗਰੂਕਤਾ ਰੈਲੀ ਵਿੱਚ ਕੋਟਕਪੂਰਾ ਦੇ ਵੱਖ ਵੱਖ ਸਕੂਲਾਂ ਦੇ ਬੱਚੇ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸ਼ਾਮਿਲ ਹੋ ਕੇ ਯੋਗਦਾਨ ਪਾਇਆ।

Comments

Leave a Reply

Your email address will not be published. Required fields are marked *