ਜਲੰਧਰ : ਸਿਵਲ ਹਸਪਤਾਲ ਚ ਇਲਾਜ ਦੇ ਦੌਰਾਨ ਲੜਕੀ ਦੀ ਮੌਤ, ਦੇਖੋ ਵੀਡੀਓ 

ਜਲੰਧਰ:  ਨਕੋਦਰ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਮੈਰਿਜ ਦੀ ਇਲਾਜ ਦੇ ਦੌਰਾਨ ਮੌਤ ਦਾ ਮਾਮਲਾ ਸਾਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਾਨਸੀ ਕੁਮਾਰੀ ਪੁੱਤਰੀ ਦੇਸ ਰਾਜ ਵਾਸੀ ਪਿੰਡ ਕੋਟਲਾ ਦੇ ਰੂਪ ਚ ਹੋਈ ਹੈ।  ਮ੍ਰਿਤਕਾ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਉਤੇ ਗੰਭੀਰ ਰੂਪ  ਆਰੋਪ ਲਗਾਂਦੇ ਹੋਏ  ਕਿਹਾ ਕਿ ਲੜਕੀ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਅਤੇ  ਪਰਿਵਾਰ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। 

 ਇਸ ਮਾਮਲੇ ਚ  ਨਕੋਦਰ ਦੇ ਸਿਵਲ ਹਸਪਤਾਲ ਦੇ ਐਸ ਐਮ ਓ ਡਾਕਟਰ ਸਜੀਵ ਕੁਮਾਰ ਅਤੇ ਡਾਕਟਰ ਜੇ ਕੇ ਸੰਧੂ ਨੇ ਕਿਹਾ ਕਿ ਲੜਕੀ ਦਾ ਇਲਾਜ ਬਿਲਕੁਲ ਠੀਕ ਕੀਤਾ ਗਿਆ ਹੈ ਲੜਕੀ ਨੂੰ ਬੁਖਾਰ ਚ ਲਿਆਂਦਾ ਗਿਆ ਸੀ।  ਜਾਂਚ ਤੋ ਬਾਅਦ ਡਾਕ੍ਟਰ ਨੂੰ ਪਤਾ ਲਗਿਆ ਕਿ ਉਸਨੂੰ ਡੇਂਗੂ ਸੀ ਅਤੇ ਮੈਰਿਜ ਦੇ ਸੈਲ ਘਟੇ ਹੋਏ ਸਨ । ਜਿਸ  ਕਾਰਨ ਲੜਕੀ ਦੀ ਮੌਤ ਹੋ ਗਈ ।  ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Comments

Leave a Reply

Your email address will not be published. Required fields are marked *