ਜਲੰਧਰ : ਸੜਕ ਹਾਦਸੇ ‘ਚ ਇੱਕ ਦੀ ਮੌਤ, 2 ਗੰਭੀਰ ਜ਼ਖਮੀ, ਦੇਖੋ ਵੀਡਿਓ

ਜਲੰਧਰ : ਅੱਜ ਸਵੇਰੇ ਇੱਕ ਦਰਦਨਾਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਅਤੇ ਦੋ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ਬਾਈਪਾਸ ਦੀ ਇੱਕ ਕਾਰ ਮੋਟਰਸਾਈਕਲ ਤੇ ਸਾਈਕਲ ਦੀ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਮੋਟਰ ਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਇਆ। ਜਿਨਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਘਟਨਾ ਤੋ ਬਾਅਤ ਕਾਰ ਸਵਾਰ ਭਜਨ ਚ ਕਾਮਯਾਬ ਹੋ ਗਇਆ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮੋਹਿਤ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਹੁਸ਼ਿਆਰਪੁਰ ਤੋਂ ਬਗਵਾੜੇ ਵੱਲ ਆਪਣੇ ਕੰਮ ਤੇ ਜਾ ਰਿਹਾ ਸੀ।

ਜਦੋਂ ਬਾਈਪਾਸ ਤੋਂ ਜਾ ਰਿਹਾ ਸੀ ਸਾਹਮਣੇ ਆ ਰਹੀ ਕਾਰ ਨੇ ਇੱਕ ਸਾਈਕਲ ਸਵਾਰ ਤੇ ਨਾਲ ਕਾਰ ਟਕਰ ਤੋਂ ਬਾਅਦ ਉਹਨਾਂ ਵਿੱਚ ਜਾ ਕੇ ਵੱਜੀ। ਉਹਨਾਂ ਨੇ ਦੱਸਿਆ ਕੀ ਮੌਕੇ ਤੇ ਹੀ ਸਾਈਕਲ ਸਵਾਰ ਦੀ ਮੌਤ ਹੋ ਗਈ। ਜਿਸ ਦੀ ਪਹਿਚਾਣ ਗੁਰਬਚਨ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਨਰਾਇਣ ਨਗਰ ਵਜੋਂ ਹੋਈ ਹੈ। ਜਦ ਕਿ ਉਹ ਦੋਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨਾਂ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਪੁਲਿਸ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਏਗੀ।

Comments

Leave a Reply

Your email address will not be published. Required fields are marked *