ਪੰਜਾਬ : ਭਾਰਤੀ ਕਿਸਾਨ ਸੰਗਠਨ ਵਲੋਂ ਦਿਤਾ ਗਿਆ ਧਰਨਾ, ਦੇਖੋ ਵੀਡਿਓ

ਪਠਾਨਕੋਟ : ਦੇਸ਼ ਦਾ ਅੰਨਦਾਤਾ ਕਿਸਾਨ ਜੋਕਿ ਕਦੇ ਕੁਦਰਤ ਦੀ ਮਾਰ ਹੇਠ ਆਉਂਦਾ ਹੈ ਤਾਂ ਕਦੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਹੈ। ਜਿਸ ਵਜਾ ਨਾਲ ਅਕਸਰ ਕਿਸਾਨਾਂ ਨੂੰ ਸੜਕਾਂ ਤੇ ਪ੍ਰਦਰਸ਼ਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਅੱਜ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਸਰਕਾਰ ਅੰਡੇਲ੍ਹੀ ਦੇ ਚਲਦੇ ਭਾਰਤੀ ਕਿਸਾਨ ਸੰਗਠਨ ਵਲੋਂ ਤੋਲ ਪਲਾਜ਼ਾ ਬੰਦ ਕਰਵਾ ਧਰਨਾ ਦਿੱਤਾ ਗਿਆ, ਸਰਕਾਰਾਂ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਜਿਲਾ ਵਿਖੇ ਕਿਸਾਨਾਂ ਨੂੰ ਰਾਵੀ ਅਤੇ ਵਿਆਸ ਦਰਿਆ ਦੀ ਮਾਰ ਪਈ ਹੈ।

ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਇਆ ਸੀ। ਸੂਬੇ ਦੇ ਮੁਖਮੰਤਰੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦਿਤਾ ਜਾਵੇਗਾ। ਕਾਫੀ ਸਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤਕ ਕਿਸਾਨਾਂ ਦੇ ਹੱਥ ਖਾਲੀ ਹਨ। ਅਜਿਹੇ ਚ ਸਾਡੇ ਵਲੋਂ ਟੋਲ ਪਲਾਜ਼ਾ ਬੰਦ ਕਰਵਾ ਸਰਕਾਰ ਖਿਲਾਫ ਆਪਣਾ ਰੋਸ਼ ਜਾਹਰ ਕੀਤਾ ਜਾ ਰਿਹਾ ਹੈ।

Comments

Leave a Reply

Your email address will not be published. Required fields are marked *