ਪੰਜਾਬ : ਗੁਰਦੁਆਰਾ ਸਾਹਿਬ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦਾ ਆਰੋਪ, ਪੁਲਿਸ ਕੋਲ ਪਹੁੰਚਿਆ ਪੀੜਿਤ ਪੱਖ, ਦੇਖੋ ਵੀਡਿਓ

ਲੁਧਿਆਣਾ : ਗੁਰਦੁਆਰਾ ਸਾਹਿਬ ਖਿਲਾਫ ਕਥਿਤ ਤੌਰ ਤੇ ਮਾੜੀ ਸ਼ਬਦਾਵਲੀ ਵਰਤੇ ਜਾਣ ਦਾ ਆਰੋਪ ਲਗਾਉਂਦੇ ਹੋਏ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਣੇ ਕਮੇਟੀ ਦੇ ਮੈਂਬਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੁਲਿਸ ਚੌਂਕੀ ਧਰਮਪੁਰਾ ਪਹੁੰਚੇ। ਇਹ ਸ਼ਬਦਾਵਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਇੱਕ ਰਿਸ਼ਤੇਦਾਰ ਵੱਲੋਂ ਹੀ ਵਰਤੇ ਜਾਣ ਦਾ ਆਰੋਪ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨਾਂ ਦੀ ਇੱਕ ਰਿਸ਼ਤੇਦਾਰ ਨਾਲ ਪਰਿਵਾਰਿਕ ਵਿਵਾਦ ਚੱਲ ਰਿਹਾ ਹੈ। ਜਿਸ ਨੇ ਗੁਰਦੁਆਰਾ ਸਾਹਿਬ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਹੈ ਅਤੇ ਇਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਉਹ ਪੁਲਿਸ ਨੂੰ ਆਰੋਪੀ ਮਹਿਲਾ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ। ਦੂਜੇ ਪਾਸੇ ਜਾਂਚ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਤਾਂ ਦਿੱਤੀ ਗਈ ਹੈ, ਲੇਕਿਨ ਪੀੜਿਤ ਪੱਖ ਉਸ ਤੇ ਦਸਤਖਤ ਕਰਨ ਨੂੰ ਤਿਆਰ ਨਹੀਂ ਹੈ। ਆਰੋਪੀ ਪੱਖ ਨੂੰ ਫੋਨ ਕੀਤਾ ਗਿਆ ਹੈ ਲੇਕਿਨ ਉਹ ਹਲੇ ਬਾਹਰ ਹੈ ਅਤੇ ਉਨਾਂ ਨੂੰ ਬਾਅਦ ਵਿੱਚ ਸੱਦਿਆ ਜਾਵੇਗਾ। ਪੀੜਤ ਪੱਖ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰ ਹੈਡ ਤੇ ਸ਼ਿਕਾਇਤ ਦੇਣ ਦੀ ਗੱਲ ਆਖੀ ਗਈ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ।

Comments

Leave a Reply

Your email address will not be published. Required fields are marked *