ਪੰਜਾਬ : ਬਾਂਦਰ ਨੇ ਮਚਾਈ ਦਹਿਸ਼ਤ, ਕਈ ਲੋਕਾਂ ਨੂੰ ਕਰ ਚੁੱਕਾ ਹੈ ਜ਼ਖ਼ਮੀ, ਦੇਖੋ ਵੀਡਿਓ

ਕੀਰਤਪੁਰ ਸਾਹਿਬ :  ਪਿੰਡ ਦੇਹਣੀ ਵਿਚ ਇਕ ਬਾਂਦਰ ਨੇ ਸ਼ਿਵ ਮੰਦਿਰ ਅਤੇ ਪਿੰਡ ਵਿੱਚ ਦਹਿਸ਼ਤ ਮਚਾਈ ਹੋਈ ਹੈ। ਇਸ ਬਾਂਦਰ ਨੇ ਕਈ ਬੱਚੇ ਔਰਤਾਂ ਅਤੇ ਬਜ਼ੁਰਗ ਨੂੰ ਘਾਇਲ ਕੀਤਾ ਹੈ। ਇਸ ਕਾਰਨ ਪਿੰਡ ਬਾਸੀ ਪਰੇਸ਼ਾਨ ਹੋ ਰਹੇ ਹਨ।ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋ ਗੁਹਾਰ ਲਗਾਈ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਦਹਿਣੀ ਦੇ ਸ਼ਿਵ ਮੰਦਰ ਵਿੱਚ ਇੱਕ ਬਾਂਦਰ ਵੱਲੋਂ ਅੰਤਕ ਮਚਾਇਆ ਹੋਇਆ ਹੈ।

ਇਹ ਬਾਂਦਰ ਮੰਦਰ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਦਾ ਹੈ। ਉਹਨਾਂ ਦੇ ਉੱਪਰ ਬੈਠ ਜਾਂਦਾ ਹੈ ਕੱਪੜੇ ਫਾੜਦਾ ਹੈ ਅਤੇ ਨੋਚ ਕੇ ਕਈ ਲੋਕਾਂ ਅਤੇ ਬੱਚਿਆਂ ਨੂੰ ਘਾਇਲ ਵੀ ਕਰ ਚੁੱਕਿਆ ਹੈ। ਇਹ ਬਾਂਦਰ ਘਰਾਂ ਵਿੱਚ ਵੜ ਕੇ ਸੁੱਤੇ ਹੋਏ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਦਾ ਹੈ। ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਗੁਹਾਰ ਲਗਾਈ ਹੈ ਕੀ ਇਸ ਬਾਂਦਰ ਨੂੰ ਜਲਦ ਤੋਂ ਜਲਦ ਫੜ ਕੇ ਜੰਗਲ ਵਿੱਚ ਛੱਡਿਆ ਜਾਵੇ ਅਤੇ ਸਾਨੂੰ ਬਚਾਇਆ ਜਾਵੇ 

Comments

Leave a Reply

Your email address will not be published. Required fields are marked *