ਪੰਜਾਬ : ਜਮੀਨ ਨੂੰ ਲੈ ਕੇ ਪਰਿਵਾਰ ‘ਚ ਹੋਇਆ ਝਗੜਾ, ਦੇਖੋ ਵੀਡਿਓ

ਜੇਠ ਆਪਣੀ ਭਾਬੀ ਦੇ ਸਾਹਮਣੇ ਹੋਇਆ ਅਲਫ ਨੰਗਾ

ਅੰਮ੍ਰਿਤਸਰ :  ਅੱਜ ਕੱਲ ਰਿਸ਼ਤੇ ਇੰਨੇ ਜਿਆਦਾ ਤਾਰ ਤਾਰ ਹੁੰਦੇ ਦਿਖਾਈ ਦੇ ਰਹੇ ਹਨ ਕਿ ਰਿਸ਼ਤਿਆਂ ਦੀ ਸ਼ਰਮਸਾਰ ਵੀ ਮੁੱਕਦੀ ਜਾ ਰਹੀ ਹੈ। ਤਾਜ਼ਾ ਮਾਮਲਾ ਮਜੀਠਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਜੇਠ ਆਪਣੀ ਛੋਟੀ ਭਾਬੀ ਦੇ ਸਾਹਮਣੇ ਅਲਫ ਨੰਗਾ ਹੋ ਗਿਆ। ਇਸ ਹਰਕਤ ਦੀ ਉਸਦੀ ਭਾਬੀ ਵੱਲੋਂ ਵੀਡੀਓ ਵੀ ਬਣਾ ਲਿੱਤੀ ਗਈ। ਜਿਸ ਤੋਂ ਬਾਅਦ ਹੁਣ ਉਸਦੀ ਭਾਬੀ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ, ਇਸ ਸੰਬੰਧ ਵਿੱਚ ਪੀੜਿਤ ਔਰਤ ਤੇ ਉਸਦੇ ਪਤੀ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਦਾ ਥੋੜੀ ਜਿਹੀ ਜਮੀਨ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਅਤੇ ਉਹਨਾਂ ਦਾ ਵੱਡਾ ਭਰਾ ਰਾਜਾ ਢੀਣਸਾ ਅਕਸਰ ਹੀ ਉਹਨਾਂ ਨਾਲ ਆ ਕੇ ਗਲਤ ਹਰਕਤਾਂ ਕਰਦਾ ਹੈ। ਪਿਛਲੇ ਮਹੀਨੇ ਵੀ ਉਸ ਵੱਲੋਂ ਆ ਕੇ ਬਾਹਰ ਗਾਲੀ ਗਲੋਚ ਕੀਤਾ ਗਿਆ। ਜਦੋਂ ਸਾਡੇ ਵੱਲੋਂ ਉਸਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਲਫ ਨੰਗਾ ਹੋ ਗਿਆ। ਇਸ ਦੌਰਾਨ ਪੀੜਿਤ ਔਰਤ ਤੇ ਉਸਦੇ ਪਤੀ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ। ਦੂਜੇ ਪਾਸੇ ਇਸ ਮਾਮਲੇ ਵਿੱਚ ਜਦੋਂ ਆਰੋਪੀ ਰਾਜਾ ਢੀਡਸਾ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਬੇਟੇ ਜੋਰਜ ਨੇ ਕਿਹਾ ਕਿ ਜੋ ਵੀ ਘਟਨਾ ਹੋਈ ਹੈ, ਇਹ ਸਾਡੇ ਘਰ ਦੇ ਬਾਹਰ ਹੋਈ ਸੀ।

ਲੇਕਿਨ ਪਿਛਲੇ ਦੋ ਸਾਲ ਤੋਂ ਮੇਰੇ ਚਾਚਾ ਵਿਜੇ ਵੱਲੋਂ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਸਾਡੀ 8 ਗੱਜ ਦੀ ਜਮੀਨ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਚੱਲ ਰਿਹਾ ਹੈ। ਉਸ ਸਬੰਧ ਵਿੱਚ ਸਾਡਾ ਮਾਨਯੋਗ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਇਸ ਦੇ ਨਾਲ ਹੀ ਲੜਕੇ ਨੇ ਕਿਹਾ ਕਿ ਉਸ ਦੇ ਪਿਤਾ ਇਸ ਸਮੇਂ ਕਿੱਥੇ ਹੈ ਇਸ ਬਾਰੇ ਉਸ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਇਸ ਸਾਰੇ ਮਾਮਲੇ ਵਿੱਚ ਜਦੋਂ ਸੰਬੰਧਿਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਮਾਨਯੋਗ ਪੁਲਿਸ ਕਮਿਸ਼ਨਰ ਨੋ ਨਿਹਾਲ ਸਿੰਘ ਦੇ ਹੁਕਮ ਹਨ ਕਿ ਅਜਿਹੇ ਮਾਮਲਿਆਂ ਵਿੱਚ ਮੀਡੀਆ ਨਾਲ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਨਾ ਕੀਤੀ ਜਾਵੇ। ਇਸ ਮਾਮਲੇ ਵਿੱਚ ਜਲਦ ਕਾਰਵਾਈ ਕੀਤੀ ਜਾਵੇ ਅਤੇ ਪੁਲਿਸ ਨੇ ਬੰਦ ਕੈਮਰਾ ਦੱਸਿਆ ਕਿ ਜਲਦ ਹੀ ਧਾਰਾ 354 ਦੇ ਤਹਿਤ ਰਾਜਾ ਢੀਣਸਾ ਦੇ ਉੱਪਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Comments

Leave a Reply

Your email address will not be published. Required fields are marked *