ਪੰਜਾਬ : ਵਾਲਮਿਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉਪਲੱਕਛ ਤੇ ਕੱਢੀ ਗਈ ਸੋਭਾ ਯਾਤਰਾ, ਦੇਖੋ ਵੀਡਿਓ

ਤਲਵਾੜਾ/ ਸ਼ੌਨੂੰ ਥਾਪਰ : ਸਮੂਹ ਵਾਲਮਿਕੀ ਭਾਈਚਾਰੇ ਵੱਲੋਂ ਸੋਭਾ ਯਾਤਰਾ ਅਯੋਜਨ ਕੀਤਾ ਗਿਆ। ਭਗਵਾਨ ਵਾਲਮਿਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉਪਲੱਕਛ ਅੱਜ ਤਲਵਾੜਾ ਦੇ ਸਮੂਹ ਵਾਲਮਿਕੀ ਭਾਈਚਾਰੇ ਵੱਲੋਂ ਇਹ ਸੋਭਾ ਯਾਤਰਾ ਕੱਢੀ ਗਈ। ਇਹ ਸੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਸੈਕਟਰ ਨੰਬਰ 4 ਤੋ ਬੜੀ ਹੀ ਸਰਦਾ ਭਾਵਨਾ ਅਤੇ ਧੂਮਧਾਮ ਨਾਲ ਕੱਢੀ ਗਈ। ਇਹ ਸੋਭਾ ਯਾਤਰਾ ਟਾਊਨਸ਼ਿਪ ਦੇ ਸੈਕਟਰ ਨੰਬਰ 4 ਤੋਂ ਸ਼ੁਰੂ ਹੋ ਕੇ ਸੈਕਟਰ ਨੰਬਰ-3, ਸੈਕਟਰ ਨੰਬਰ-2, ਸੈਕਟਰ ਨੰਬਰ-1 ਤੋਂ ਹੁੰਦੀਆਂ ਹੋਇਆ

ਤਲਵਾੜਾ ਦੇ ਮੇਨ ਬਜਾਰ ਤੋਂ ਦੌਲਤਪੁਰ ਚੌਁਕ ਤੋਂ ਮੁੜ ਵਾਪਸ ਭਗਵਾਨ ਵਾਲਮੀਕਿ ਮੰਦਰ ਸੈਕਟਰ ਨੰਬਰ-4 ਵਿਖੇ ਪੁਹੰਚੀ। ਇਸ ਮੌਕੇ ਤੇ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਦੀ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਦਸੂਹਾ ਦੇ ਵਿਧਾਅਕ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਧਾਨ ਸੰਜੀਵ ਮਨਹਾਸ, ਬਹੁਜਨ ਸਮਾਜ ਪਾਰਟੀ ਦੇ ਹਲਕਾ ਦਸੂਹਾ ਦੇ ਇੰਚਾਰਜ ਅਮਨਦੀਪ ਹੈਪੀ, ਤਲਵਾੜਾ ਤਹਿਸੀਲ ਦੇ ਨਾਇਬ ਤਹਿਸੀਲਦਾਰ ਓਕਾਂਰ ਸਿੰਘ ਇਹਨਾਂ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਪੰਤਵਤੇ ਮੌਜੂਦ ਸਨ।

Comments

Leave a Reply

Your email address will not be published. Required fields are marked *