ਜਲੰਧਰ : ਇਸ ਇਲਾਕੇ ‘ਚ ਬਾਇਕ ਸਵਾਰਾਂ ਨੇ ਕਿਸਾਨ ਤੇ ਚਲਾਈਆਂ ਗੋਲੀਆਂ, ਦੇਖੋ ਵੀਡਿਓ

ਬਿਲਗਾ : ਸਥਾਨਕ ਮੁਹੱਲਾ ਪੱਤੀ ਭੱਟੀ ਬਿਲਗਾ ਤੋਂ ਸ਼ਾਮਪੁਰ ਰੋਡ ਤੇ ਇਕ ਸਥਿਤ ਕਿਸਾਨ ਦੇ ਡੇਰੇ ਤੇ 2 ਨੌਜਵਾਨ ਮੋਟਰਸਾਈਕਲ ਸਵਾਰ ਆਏ ਜਿਹਨਾਂ ਨੇ ਕਿਸੇ ਕੰਬਾਇਨ ਬਾਰੇ ਪੁੱਛਿਆ। ਇਸ ਦੌਰਾਨ ਕਿਸਾਨ ਲਖਜੀਤ ਸਿੰਘ ਤੇ ਤਾਬੜਤੋੜ 3 ਗੋਲੀਆਂ ਹਮਲਾਵਰ ਨੇ ਮਾਰੀਆ।

ਉਕਿਤ ਕਿਸਾਨ ਦੇ ਹੱਥ ਤੇ ਗੋਲੀ ਲੱਗੀ ਜ਼ਖਮੀ ਹੋਏ ਕਿਸਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਨੂਰਮਹਿਲ ਦਾਖ਼ਲ ਕਰਵਾਇਆ ਜਿੱਥੋ ਅੱਗੇ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਐਸ ਐਚ ਓ ਮਹਿੰਦਰਪਾਲ ਨੇ ਦੱਸਿਆ ਕਿ ਮੌਕੇ ਤੋਂ 2 ਰੌਂਦ ਚਲੇ ਇਕ ਜਿਂਦਾ ਰੌਂਦ ਬਰਾਮਦ ਕਰ ਲਿਆ ਗਿਆ। ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ।

Comments

Leave a Reply

Your email address will not be published. Required fields are marked *