ਪੰਜਾਬ : ਦਿਨ-ਦਿਹਾੜੇ ਲੁਟੇਰਿਆਂ ਨੇ ਔਰਤ ਨੂੰ ਬਨਾਇਆ ਨਿਸ਼ਾਨਾ, ਦੇਖੋ ਵੀਡਿਓ

ਕੋਟਕਪੁਰਾ : ਪੰਜਾਬ ਦੇ ਵਿਚ ਆਏ ਦਿਨ ਲੁਟਾਂ ਖੋਹਾਂ ਦਿਆ ਵਾਰਦਤਾ ਦੇਖਣ ਨੂੰ ਮਿਲਦੀਆ ਹਨ। ਤਾਜ਼ਾ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ। ਕੋਟਕਪੁਰਾ ਦੀ ਰਹਿਣ ਵਾਲੀ ਇਕ ਔਰਤ ਕੋਲੋਂ ਲੁਟੇਰੇ ਨੇ ਦਿਨ-ਦਿਹਾੜੇ ਬੈਗ ਖੋਹ ਕੇ ਫਰਾਰ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਕੋਟਕਪੂਰਾ ਦੀ ਰਹਿਣ ਵਾਲੀ ਦੀਪ ਮਾਲਾ ਨੇ ਦੱਸਿਆ ਮੈਂ ਦਰਿਆ ਗਿਰੀ ਦੀ ਬੈਕ ਸਾਈਡ ਆ ਰਹੀ ਸੀ ਕਿ ਅਚਾਨਕ ਇਕ ਮੋਟਰਸਾਈਕਲ ਸਵਾਰ ਮੇਰਾ ਬੈਗ ਖੋ ਕੇ ਫਰਾਰ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਬੈਗ ਵਿੱਚ ਕਾਫੀ ਕੀਮਤੀ ਸਮਾਨ ਸੀ। ਬੈਗ ਵਿਚ ਮੋਬਾਇਲ ਫੋਨ, ਦੋ ਸੈਟ ਗੋਲ੍ਡ ਦੇ ਟੋਪਸ ਅਤੇ ਕੈਸ਼ ਸੀ ਅਤੇ ਇਕ ਚੇਨੀ ਵੀ ਸੀ। ਮਹਿਲਾ ਨੇ ਰੌਲ਼ਾ ਵੀ ਪਾਇਆ ਪਰ ਲੁਟੇਰੇ ਬੈਗ ਖੋ ਕੇ ਇਕ ਦਮ ਫਰਾਰ ਹੋ ਗਇਆ ।

Comments

Leave a Reply

Your email address will not be published. Required fields are marked *