ਪੰਜਾਬ: ਪਟਾਕੇ ਚਲਾਉਣ ਨੂੰ ਲੈ ਕੇ ਦੋ ਗੁੱਟਾਂ ਚ ਹੋਈ ਖ਼ੂਨੀ ਝੜਪ, ਦੇਖੋ ਵੀਡੀਓ

ਤਰਨਤਾਰਨ: ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ  ਦੋ ਧਿਰਾਂ ਦੇ ਵਿਵਾਦ ਨੇ  ਖ਼ੂਨੀ ਝੜਪ ਦਾ ਰੂਪ  ਧਾਰ ਲਿਆ। ਇਸ ਮੁਠਭੇੜ ਚ  ਦੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ  ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ । ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਸ਼ਮਸ਼ੇਰ ਸਿੰਘ ਪੁੱਤਰ ਮਨਜਿੰਦਰ ਸਿੰਘ ਪਿੰਡ ਗੋਇੰਦਵਾਲ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਪਟਾਕਿਆਂ ਦੀ ਦੁਕਾਨ ਲਗਾਈ ਹੋਈ ਸੀ, ਦੂਜੀ ਧਿਰ ਦੇ ਗੁਰਵਿੰਦਰ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਗੋਇੰਦਵਾਲ ਸਾਹਿਬ ਜੋ ਕਟਿੰਗ ਦਾ ਕੰਮ ਕਰਦਾ ਹੈ। ਉਸ ਨੇ ਦੀਵਾਲੀ ਦੀ ਰਾਤ ਉਨ੍ਹਾਂ ਦੀ ਪਟਾਕਿਆਂ ਨਾਲ ਸੱਜੀ ਦੁਕਾਨ ਕੋਲ ਆ ਕੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ ਨੂੰ ਲੈਕੇ ਕੇ ਦੋਹਾਂ ਧਿਰਾਂ ਦਾ ਰਾਤੀ ਵਿਵਾਦ ਛਿੜਿਆ ਸੀ।  ਜਿਸ ਨੇ ਸਵੇਰੇ ਖ਼ੂਨੀ ਰੂਪ ਧਾਰਨ ਕਰ ਲਿਆ । ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ  ਤੇਜ਼ ਧਾਰ ਹਥਿਆਰਾਂ ਨਾਲ ਉਸਦੀ ਕੁੱਟਮਾਰ ਕੀਤੀ । ਦੋਹਾਂ ਧਿਰਾਂ ਦੇ ਜਖ਼ਮੀ ਨੌਜਵਾਨਾ ਦਾ ਇਲਾਜ਼ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਚਚਲ ਰਿਹਾ ਹੈ।  ਥਾਣਾ ਗੋਇੰਦਵਾਲ ਸਾਹਿਬ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ।

Comments

Leave a Reply

Your email address will not be published. Required fields are marked *